ਵਿਦੇਸ਼ » ਸਿੱਖ ਖਬਰਾਂ

ਝੂਠੇ ਪੁਲਿਸ ਮੁਕਾਬਲੇ ਨੂੰ ਜੱਗ ਜਾਹਰ ਕਰਨ ਵਾਲੇ ਪੱਤਰਕਾਰ ਟੰਡਨ ਦਾ ਅਮਰੀਕੀ ਸਿੱਖਾਂ ਵਲੋਂ ਸਨਮਾਨ

May 30, 2016 | By

ਚੰਡੀਗੜ੍ਹ: ਪੰਜਾਬੀ ਅਮੈਰਿਕਨ ਹੈਰੀਟੇਜ ਸੁਸਾਇਟੀ, ਯੂਬਾ ਸਿਟੀ ਅਤੇ ਕੈਲੀਫੋਰਨੀਆ ਦੇ ਕਈ ਗੁਰਦੁਆਰਿਆਂ ਨੇ ਪੱਤਰਕਾਰ ਵਿਸ਼ਵਾ ਮਿੱਤਰ ਟੰਡਨ ਦਾ ਸਨਮਾਨ ਕਰਨ ਦਾ ਫੈਸਲਾ ਲਿਆ ਹੈ। ਵਿਸ਼ਵਾ ਮਿੱਤਰ ਟੰਡਨ ਉਹ ਖੋਜੀ ਪੱਤਰਕਾਰ ਹਨ ਜਿਨ੍ਹਾਂ ਨੇ ਯੂ.ਪੀ. ਪੁਲਿਸ ਵਲੋਂ 1991 ਵਿਚ ਪੀਲੀਭੀਤ ਵਿਖੇ 11 ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ ਸੀ।

ਵਿਸ਼ਵਾ ਮਿੱਤਰ ਟੰਡਨ, ਜਿਨ੍ਹਾਂ ਨੇ ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦਾ ਸੱਚ ਦੁਨੀਆਂ ਸਾਹਮਣੇ ਲਿਆਂਦਾ

ਵਿਸ਼ਵਾ ਮਿੱਤਰ ਟੰਡਨ, ਜਿਨ੍ਹਾਂ ਨੇ ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦਾ ਸੱਚ ਦੁਨੀਆਂ ਸਾਹਮਣੇ ਲਿਆਂਦਾ

ਅੰਗ੍ਰੇਜ਼ੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਵਿਸ਼ਵਾ ਮਿੱਤਰ ਟੰਡਨ ਨੂੰ ਇਸੇ ਹਫਤੇ ਯੂਬਾ ਸਿਟੀ ਵਿਚ ਕਈ ਥਾਵਾਂ ’ਤੇ ਸਨਮਾਨਤ ਕੀਤਾ ਜਾਵੇਗਾ, ਜਿਥੇ ਕਿ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ।

ਅਖ਼ਬਾਰ ਮੁਤਾਬਕ, “ਉਨ੍ਹਾਂ ਦੀ ਖੋਜੀ ਪੱਤਰਕਾਰੀ ਕਾਰਨ ਹੀ ਦੋ ਦਹਾਕਿਆਂ ਬਾਅਦ 47 ਪੁਲਿਸ ਮੁਲਾਜ਼ਮਾਂ ਨੂੰ ਇਸੇ ਸਾਲ ਅਪ੍ਰੈਲ ਵਿਚ ਸਜ਼ਾ ਮਿਲ ਸਕੀ”।

ਟੰਡਨ ਦੀ ਖੋਜ ਮੁਤਾਬਕ ਮਾਰੇ ਗਏ ਸਿੱਖ “ਦਹਿਸ਼ਤਗਰਦ” ਨਹੀਂ ਸਨ। ਸੱਚ ਨੂੰ ਦੁਨੀਆਂ ਸਾਹਮਣੇ ਲਿਆਉਣ ਕਾਰਨ ਉਨ੍ਹਾਂ ’ਤੇ ਰਾਜਨੀਤਕ ਦਬਾਅ ਵੀ ਬਹੁਤ ਪਿਆ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ।

ਪੰਜਾਬੀ ਅਮੈਰੀਕਨ ਹੈਰੀਟੇਜ ਸੁਸਾਇਟੀ, ਯੂਬਾ ਸਿਟੀ ਦੇ ਬਿਆਨ ਵਿਚ ਕਿਹਾ ਗਿਆ, “ਟੰਡਨ ਦੀ ਜਾਂਚ ਨੇ ਇਹ ਸਾਬਤ ਕਰ ਦਿੱਤਾ ਕਿ ਉਸ ਵੇਲੇ ਸਰਕਾਰ ਵਲੋਂ ਪ੍ਰਯੋਜਤ ਦਹਿਸ਼ਤ ਨੂੰ ਸਿੱਖਾਂ ਖਿਲਾਫ ਵੱਡੇ ਪੱਧਰ ’ਤੇ ਵਰਤਿਆ ਗਿਆ”।

ਸਬੰਧਤ: ਪੀਲੀਭੀਤ ਝੂਠਾ ਪੁਲਿਸ ਮੁਕਾਬਲਾ: 47 ਵਿੱਚੋਂ 27 ਪੁਲਿਸ ਵਾਲੇ ਸਜ਼ਾ ਸੁਣਾਉਣ ਤੋਂ ਪਹਿਲਾਂ ਆਲੋਪ ਹੋਏ

ਪੀਲੀਭੀਤ ਝੂਠਾ ਪੁਲਿਸ ਮੁਕਾਬਲਾ: ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ 47 ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ

ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੇ ਪੀੜਤਾਂ ਨੂੰ ਨਿਆ ਲਈ ਲੰਮੀ ਉਡੀਕ ਕਰਨੀ ਪਈ: ਦਲ ਖਾਲਸਾ

ਪੀਲੀਭੀਤ ਝੂਠਾ ਪੁਲਿਸ ਮੁਕਾਬਲਾ, 25 ਸਾਲ ਗਵਾਹਾਂ ਨੂੰ ਪੁਲਿਸ ਦੇ ਦਬਾਅ ਤੋਂ ਬਚਾ ਕੇ ਰੱਖਿਆ: ਕਾਹਲੋਂ

ਪੀਲੀਭੀਤ ਮੁਕਾਬਲੇ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦਾ ਦਾਅਵਾ ਕਰਨ ਵਾਲੇ ਕਾਹਲੋਂ ਨੇ ਗਵਾਹਾਂ ਨੂੰ ਪ੍ਰੇਸ਼ਾਨ ਕੀਤਾ: ਪੀੜਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,