ਵਿਦੇਸ਼ » ਸਿੱਖ ਖਬਰਾਂ

“ਨਾਨਕ ਸ਼ਾਹ ਫਕੀਰ” ਫਿਲਮ ਨੂੰ ਐਵਾਰਡ ਨਾਲ ਸਰਕਾਰੀ ਕੁਚਾਲਾਂ ਬੇਪਰਦ ਹੋਈਆਂ – ਯੂਨਾਈਟਿਡ ਖਾਲਸਾ ਦਲ ਯੂ.ਕੇ.

March 30, 2016 | By

ਲੰਡਨ (29 ਮਾਰਚ 2016): ਐਮੀਨੇਸ਼ਨ ਫਿਲਮ ਚਾਰ ਸਾਹਿਬਜਾਦਿਆਂ ਤੋਂ ਅਣਕਿਆਸੀ ਕਮਾਈ ਹੋਣ ਤੋਂ ਬਾਅਦ ਸਿੱਖ ਗੁਰੂ ਸਾਹਿਬਾਨ ,ਗੁਰੂ ਪਰਿਵਾਰ ਅਤੇ ਸਿੱਖ ਸ਼ਹੀਦਾਂ ਬਾਰੇ ਫਿਲਮਾਂ ਬਣਾਉਣ ਦਾ ਰੁਝਾਨ ਇੱਕ ਦਮ ਵਧ ਗਿਆ ਹੈ। ਫਿਲਮ ਇੰਡਸਰਟੀ ਨਾਲ ਜੁੜੇ  ਵਪਾਰੀ ਲੋਕਾਂ ਵਿੱਚ ਸਿੱਖ ਧਰਮ ਬਾਰੇ ਫਿਲਮਾਂ ਬਣਾਉਣ ਦੀ ਹੋੜ ਲੱਗ ਗਈ ਹੈ । ਇਸੇ ਹੀ ਕੜੀ ਅਧੀਨ ਹਰਿੰਦਰ ਸਿੱਕਾ ਵਲੋਂ  ਫਿਲਮ “ਨਾਨਕ ਸ਼ਾਹ ਫਕੀਰ”  ਬਣਾ ਕੇ ਸਿੱਖ ਕੌਮ ਨਾਲ ਸਿਧਾਂਤਕ ਤੌਰ ਤੇ ਵੱਡਾ ਖਿਲਵਾੜ ਕਰਨ ਦਾ ਅਸਫਲ ਯਤਨ ਕੀਤਾ ਗਿਆ ਸੀ ।

ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ

ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ

ਇਸ ਫਿਲਮ ਵਿੱਚ ਜਗਤ ਗੁਰੁ ਤੇ ਸਿੱਖ ਧਰਮ ਦੇ ਬਾਨੀ  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇੱਕ ਫਕੀਰ ਦੇ ਰੂਪ ਵਿੱਚ ਪੇਸ਼ ਕਰਨਾ ਅਤੇ ਉਹਨਾਂ ਦੀ ਐਨੀਮੇਸ਼ਨ ਤਰੀਕੇ ਨਾਲ ਐਕਟਿੰਗ ਕਰਨਾ ਬਹਤ ਹੀ ਗੰਭੀਰ ਮਸਲਾ ਸੀ । ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਵਲੋਂ ਇਸਦਾ ਸਖਤ ਵਿਰੋਧ ਹੋਣ ਦੇ ਕਾਰਨ ਇਸ ਫਿਲਮ ਨੂੰ ਹਰਿੰਦਰ ਸਿੱਕੇ ਨੇ ਡੱਬੇ ਵਿੱਚ ਬੰਦ ਕਰਕੇ ਰੱਖ ਲਿਆ ਗਿਆ ਸੀ । ਪਰ ਬੀਤੇ ਦਿਨੀਂ ਭਾਰਤ ਸਰਕਾਰ ਵਲੋਂ ਇਸ ਫਿਲਮ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਹੱਕ ਵਿੱਚ ਫਿਲਮ ਆਖ ਕੇ ਐਵਾਰਡ ਦਿੱਤਾ ਗਿਆ ਹੈ । ਇਹਨਾਂ ਬੇਸ਼ਰਮ ਲੋਕਾਂ ਨੇ ਇਸ ਫਿਲਮ ਨੂੰ ਤਿੰਨ ਐਵਾਰਡ ਦਿੱਤੇ ਹਨ । ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹੈ । ਜਿਹੜੀ ਫਿਲਮ ਸਿਨਮਾ ਘਰਾਂ ਵਿੱਚ ਸਿੱਖਾਂ ਨੇ ਚੱਲਣ ਹੀ ਨਹੀਂ ਦਿੱਤੀ ਉਹ ਕਿਸੇ  ਖਿਤਾਬ ਦੀ ਹੱਕਦਾਰ ਕਿਵੇਂ ਹੋ ਸਕਦੀ ਹੈ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਵਲੋਂ ਵਲੋਂ ਭਾਰਤ ਸਰਕਾਰ ਦੀ ਗੰਦੀ ਨੀਅਤ ਦੀ ਸਖਤ ਨਿਖੇਧੀ ਕੀਤੀ ਗਈ ਹੈ । ਦਰਅਸਲ ਹਿੰਦੂਤਵ ਦੀ ਫਿਰਕੂ ਜ਼ਹਿਨੀਅਤ ਦੇ ਰੱਖਣ ਵਾਲੀ ਭਾਰਤ ਸਰਕਾਰ  ਨੂੰ ਉਹ ਹਰ ਚੀਜ਼ ਚੰਗੀ ਲੱਗਦੀ ਹੈ ਜਿਹੜੀ ਸਿੱਖਾਂ ਸਮੇਤ ਭਾਰਤ ਦੀਆਂ ਵਸਨੀਕ ਸਮੂਹ ਘੱਟ ਗਿਣਤੀਆਂ ਦੇ ਧਾਰਮਿਕ ਜਜਬਾਤਾਂ ਦਾ ਅਪਮਾਨ ਕਰਦੀ ਹੋਵੇ ।

 ਸਿੱਖ ਸ਼ਹੀਦਾਂ ਪ੍ਰਤੀ ਫਿਲਮਾਂ ਤਾਂ ਹੀ ਸਿੱਖ ਕੌਮ ਦੇ ਜਜਬਾਤਾਂ ਦੀ ਤਰਜਮਾਨੀ ਕਰਨ ਦੇ ਯੋਗ ਅਖਵਾ ਸਕਦੀਆਂ ਅਗਰ ਉਹਨਾਂ ਵਿੱਚ ਸਿੱਖ ਸੰਘਰਸ਼ ਦਾ ਅਕਸ ਅਤੇ ਨਿਸ਼ਾਨੇ ਪ੍ਰਤੀ ਪਾਰਦਰਸ਼ਤਾ ਦਿਖਾਈ ਜਾਵੇ ਅਤੇ ਸ਼ਹੀਦਾਂ ਦੇ ਕਾਰਜ ਦੀ ਅਸਲ ਤਸਵੀਰ ਪੇਸ਼ ਕੀਤੀ ਜਾਵੇ । ਪਰ ਸ਼ਹੀਦਾਂ ਦਾ ਨਾਮ ਵਰਤ ਕੇ ਸਰਕਾਰ ਦਾ ਪੱਖ ਪੂਰਨ ਦਾ ਸੁਨੇਹਾ ਦੇਣ ਵਾਲੀਆਂ ਅਤੇ ਸਿੱਖ ਸੰਘਰਸ਼ ਨੂੰ ਗਲਤ ਦਰਸਾਉਣ ਵਾਲੀਆਂ ਫਿਲਮਾਂ ਬਣਾਉਣ ਵਾਲੇ ਲੋਕ ਸਿੱਖ ਦੁਸ਼ਮਣਾਂ ਦੀ ਕਤਾਰ ਵਿੱਚ ਸ਼ਾਮਲ ਸਮਝੇ ਜਾਣਗੇ ।

ਯੂਨਾਈਟਿਡ ਖ਼ਾਲਸਾ  ਦਲ ਯੂ,ਕੇ ਵਲੋਂ ਵਿੰਗੇ ਟੇਡੇ ਢੰਗ ਨਾਲ ਸਿੱਖ ਸੰਘਰਸ਼ ਦੇ ਵਿਪਰੀਤ ਫਿਲਮਾਂ ਬਣਾਉਣ ਵਾਲੇ ਸਮੂਹ ਨਿਰਮਾਤਾ  ਨੂੰ  ਸਿੱਖ ਜ਼ਜ਼ਬਾਤਾਂ ਨਾਲ ਖੇਡਣ ਤੋਂ ਬਾਜ਼ ਆਉਣ ਲਈ ਆਖਿਆ ਗਿਆ ਹੈ । ਅਗਰ ਅਜਿਹੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤਾਂ ਇਹਨਾਂ ਨੂੰ ਸਿੱਖ ਰਵਾਇਤਾਂ ,ਸਿੱਖ ਪ੍ਰੰਪਰਾਵਾਂ ਨੂੰ ਸਮਝਦਿਆਂ ਸਿੱਖ ਕੌਮ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ । ਸਿੱਖ  ਸਿਧਾਂਤ ਅਤੇ ਸਿੱਖ ਸੰਘਰਸ਼ ਵਿਰੋਧੀ ਫਿਲਮਾਂ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,