ਸਿਆਸੀ ਖਬਰਾਂ

ਯੂ.ਐਨ. ਸਕਿਊਰਟੀ ਕੌਂਸਲ, ਕੌਮਾਂਤਰੀ ਮਨੁੱਖੀ ਸੰਗਠਨ ਹੋਣ ਵਾਲੀ ਜੰਗ ਨੂੰ ਰੋਕਣ : ਸਿਮਰਨਜੀਤ ਸਿੰਘ ਮਾਨ

September 29, 2016 | By

ਅੰਮ੍ਰਿਤਸਰ: ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ-ਪਾਕਿ ਵਿਚ ਜੰਗ ਲੱਗਣ ਦੇ ਆਸਾਰਾਂ ਉਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ, ਯੂ.ਐਨ. ਦੀ ਸਕਿਊਰਟੀ ਕੌਂਸਲ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨ ਰਾਈਟਸ ਅਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਨੂੰ ਜੰਗ ਨੂੰ ਰੋਕਣ ਲਈ ਅਪੀਲ ਕੀਤੀ ਹੈ। ਸ. ਮਾਨ ਨੇ ਕਿਹਾ ਕਿ ਜੇਕਰ ਅੱਜ ਭਾਰਤ-ਪਾਕਿ ਨਾਲ ਜੰਗ ਖਤਰਨਾਕ ਅਮਲ ਕਰ ਰਿਹਾ ਹੈ, ਇਹ ਅਮਰੀਕਾ ਵੱਲੋਂ ਭਾਰਤ ਨਾਲ ਕੀਤੇ ਗਏ ਫ਼ੌਜੀ ਸਮਝੋਤੇ ਦੀ ਸ਼ਹਿ ਦੀ ਬਦੌਲਤ ਹੈ। ਅਮਰੀਕਾ ਦੇ ਸਹਿਯੋਗ ਮਿਲਣ ‘ਤੇ ਹੁਣ ਭਾਰਤ ਗੁਆਂਢੀ ਮੁਲਕ ਪਾਕਿਸਤਾਨ ਨੂੰ ਲਲਕਾਰੇ ਮਾਰਨ ਦੀ ਬੱਜਰ ਗੁਸਤਾਖੀ ਕਰ ਰਿਹਾ ਹੈ। ਕਿਉਂਕਿ ਸਾਡਾ ਨਿਸ਼ਾਨਾ ਗੁਰੂ ਨਾਨਕ ਸਾਹਿਬ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਾ ਅਸੀਂ ਹਿੰਦੂ ਹਾਂ ਅਤੇ ਨਾ ਹੀ ਅਸੀਂ ਮੁਸਲਿਮ।

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਜਦੋਂਕਿ ਲੱਗਣ ਜਾ ਰਹੀ ਜੰਗ ਹਿੰਦੂ ਅਤੇ ਮੁਸਲਿਮ ਕੌਮਾਂ ਦੀ ਹੋਵੇਗੀ। ਲੇਕਿਨ ਇਸ ਵਿਚ ਸਿੱਖ ਕੌਮ ਦਾ ਬਿਨ੍ਹਾਂ ਵਜਹ ਪ੍ਰਮਾਣੂ ਤਾਕਤ ਦੀ ਵਰਤੋਂ ਦੀ ਬਦੌਲਤ ਬੀਜ ਨਾਸ ਹੋਵੇਗਾ। ਇਸ ਲਈ ਅਸੀਂ ਅਮਰੀਕਾ ਨੂੰ ਜਿਸ ਦੀ ਧੌਂਸ ਉਤੇ ਭਾਰਤ ਇਹ ਖ਼ਤਰਨਾਕ ਕਦਮ ਉਠਾਉਣ ਜਾ ਰਿਹਾ ਹੈ ਅਤੇ ਇਹ ਜੰਗ ਭਾਰਤ-ਪਾਕਿ ਵਿਚ ਨਾ ਰਹਿ ਕੇ ਦੁਨੀਆਂ ਦੇ ਮੁਲਕਾਂ ਦੇ ਬਣੇ ਦੋ ਗਰੁੱਪ ਜਿਨ੍ਹਾਂ ਵਿਚ ਰੂਸ, ਚੀਨ, ਪਾਕਿਸਤਾਨ, ਇਸਲਾਮਿਕ ਮੁਲਕ ਅਤੇ ਦੂਸਰੇ ਪਾਸੇ ਅਮਰੀਕਾ, ਬਰਤਾਨੀਆ, ਫ਼ਰਾਂਸ, ਜਪਾਨ ਅਤੇ ਭਾਰਤ ਆਦਿ ਮੁਲਕ ਹੋਣਗੇ, ਇਹ ਜੰਗ ਸੰਸਾਰ-ਜੰਗ ਦੇ ਰੂਪ ਵਿਚ ਬਦਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਯੂ.ਐਨ. ਦੀ ਸਕਿਊਰਟੀ ਕੌਂਸਲ ਅਤੇ ਅਮਰੀਕਾ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਇਸ ਹੋਣ ਵਾਲੀ ਜੰਗ ਨੂੰ ਹਰ ਕੀਮਤ ‘ਤੇ ਰੋਕਣ ਅਤੇ ਭਾਰਤ ਨਾਲ ਕੀਤੇ ਗਏ ਫ਼ੌਜੀ ਸਮਝੌਤਿਆਂ ਨੂੰ ਰੱਦ ਕਰਕੇ ਏਸ਼ੀਆ ਖਿੱਤੇ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾਉਣ।

ਸ. ਮਾਨ ਨੇ ਯੂ.ਐਨ. ਦੀ ਸਕਿਊਰਟੀ ਕੌਂਸਲ, ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ, ਅਮਰੀਕਾ ਅਤੇ ਉਹਨਾਂ ਦੇ ਸਾਥੀ ਨਾਟੋ ਮੁਲਕਾਂ, ਦੂਸਰੇ ਪਾਸੇ ਰੂਸ, ਚੀਨ ਆਦਿ ਵੱਡੇ ਮੁਲਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਏਸ਼ੀਆ ਖਿੱਤੇ ਦੇ ਇਲਾਕੇ ਵਿਚ ਸਥਾਈ ਤੌਰ ‘ਤੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਹਿੱਤ ਹਿੰਦ-ਪਾਕਿ ਅਤੇ ਚੀਨ ਤਿੰਨੋ ਪ੍ਰਮਾਣੂ ਤਾਕਤ ਵਾਲੇ ਦੁਸ਼ਮਣ ਮੁਲਕਾਂ ਦੀ ਤ੍ਰਿਕੋਣ ਦੇ ਵਿਚਕਾਰ ਜਿਥੇ ਸਿੱਖ ਵਸੋਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ‘ਚ ਵੱਸਦੀ ਹੈ, ਉਥੇ ਬਤੌਰ ਬਫ਼ਰ ਸਟੇਟ ਨੂੰ ਕਾਇਮ ਕਰਕੇ ਇਹਨਾਂ ਤਿੰਨਾਂ ਮੁਲਕਾਂ ਦੀ ਦੁਸ਼ਮਣੀ ਨੂੰ ਜਿਥੇ ਸਦਾ ਲਈ ਖ਼ਤਮ ਕਰਨ, ਉਥੇ ਜੰਗ ਵਰਗੇ ਹਾਲਾਤਾਂ ਤੋਂ ਦੂਰ ਕਰਨ ਵਿਚ ਵੀ ਸਹਿਯੋਗ ਮਿਲੇਗਾ। ਜਿਸ ਸਿੱਖ ਕੌਮ ਦਾ ਕਿਸੇ ਵੀ ਮੁਲਕ, ਧਰਮ, ਕੌਮ ਆਦਿ ਨਾਲ ਕੋਈ ਵੈਰ-ਵਿਰੋਧ ਨਹੀਂ, ਉਹ ਵੀ ਆਪਣੇ ਇਸ ਬਫ਼ਰ ਸਟੇਟ ਦੇ ਖਿੱਤੇ ਵਿਚ ਅਮਨ-ਚੈਨ ਨਾਲ ਵੱਧ ਫੁੱਲ ਸਕੇਗੀ ਅਤੇ ਸਥਾਈ ਤੌਰ ‘ਤੇ ਏਸ਼ੀਆ ਖਿੱਤੇ ਵਿਚ ਅਮਨ ਕਾਇਮ ਹੋ ਸਕੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,