ਸਿੱਖ ਖਬਰਾਂ

ਯੂ.ਕੇ. ਦੀ ਸੰਸਥਾ ਵਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਿੱਖ ਧਰਮ ਨਾਲ ਸੰਬੰਧਤ ਨਾਟਕ ਖੇਡਣ ਦੀ ਇੱਛਾ

September 28, 2016 | By

ਅੰਮ੍ਰਿਤਸਰ: ਪ੍ਰਸਿੱਧ ਨਾਕਟਕਾਰ ਸ੍ਰ: ਚਰਨ ਸਿੰਘ ਸਿੰਦਰਾ ਦੇ ਪੁੱਤਰ ਨਾਕਟਕਾਰ ਤੇਜਿੰਦਰਪਾਲ ਸਿੰਘ ਯੂ.ਕੇ. ਦਰਬਾਰ ਸਾਹਿਬ ਵਿਖੇ ਨਤਮਸਤਿਕ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਆਉਣ ‘ਤੇ ਗੱਲਬਾਤ ਦੌਰਾਨ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਕੱਲ੍ਹ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਬੰਦਾ ਸਿੰਘ ਬਹਾਦਰ ਸਿੱਖ ਰਾਜ’ ਨਾਟਕ ਸਾਊਥ ਏਸ਼ੀਅਨ ਪ੍ਰਮੋਸ਼ਨ ਕਲਚਰਲ ਸੁਸਾਇਟੀ ਯੂ.ਕੇ. ਵੱਲੋਂ ਸਰੋਤਿਆਂ ਦੇ ਰੂ ਬਰੂ ਕਰ ਰਹੇ ਹਨ।

ਨਾਕਟਕਾਰ ਤੇਜਿੰਦਰਪਾਲ ਸਿੰਘ ਯੂ.ਕੇ. ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ

ਨਾਕਟਕਾਰ ਤੇਜਿੰਦਰਪਾਲ ਸਿੰਘ ਯੂ.ਕੇ. ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ

ਜਿਸ ਦੇ ਹੁਣ ਤੱਕ ਪੰਜ ਪਲੇਅ ਲੰਡਨ ਵਿੱਚ ਅਤੇ ਪੰਜਾਬ ਦੇ ਵੱਖ-ਵੱਖ ਸਥਾਨਾ ‘ਤੇ ਛੇ ਪਲੇਅ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾ ਰਹੇ ਨਾਟਕਾਂ ਵਿੱਚ ਪ੍ਰਮੁੱਖ ਨਾਟਕ ‘ਗੁਰੂ ਮਾਨਿਓਂ ਗ੍ਰੰਥ’, ਨਿੱਕੀਆਂ ਜਿੰਦਾਂ ਵੱਡਾ ਸਾਕਾ’, ‘ਮਹਾਰਾਜਾ ਰਣਜੀਤ ਸਿੰਘ’, ‘ਜ਼ਲ੍ਹਿਆਂ ਵਾਲਾ ਬਾਗ’ ਅਤੇ ਉਨ੍ਹਾਂ ਦੇ ਪਿਤਾ ਸ੍ਰ: ਚਰਨ ਸਿੰਘ ਸਿੰਦਰਾ ਦਾ ਲਿਖਿਆ ਨਾਕਟ ‘ਮਰਦ ਅਗੰਮੜਾ’ ਡਾਇਰੈਕਟ ਕੀਤੇ ਹਨ।

ਉਨ੍ਹਾਂ ਕਿਹਾ ਕਿ ਸਾਡੀ ਸੁਸਾਇਟੀ ਸਿੱਖ ਧਰਮ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਲਈ ਪ੍ਰੋਗਰਾਮ ਥਾਂ-ਪੁਰ-ਥਾਂ ਕਰਦੀ ਰਹਿੰਦੀ ਹੈ ਇਸ ਕਾਰਜ ਲਈ ਯੂ.ਕੇ. ਸਰਕਾਰ ਸਾਡੀ ਪਿੱਠ ਥਾਪੜਦੀ ਹੈ। ਪਰ ਪੰਜਾਬ ਵਿਚ ਏਨੇ ਕਲਾਕਾਰ ਲਿਆ ਕੇ ਆਪਣੇ ਖਰਚੇ ਪੁਰ ਨਾਟਕ ਕਰਨੇ ਔਖੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਹੋਕਾ ਦੇਣ ਵਾਲੇ ਨਾਟਕਾਂ ਲਈ ਸ਼੍ਰੋਮਣੀ ਕਮੇਟੀ ਸਾਡੀ ਪਿੱਠ ‘ਤੇ ਖੜ੍ਹੀ ਹੋਵੇ ਤਾਂ ਜੋ ਅਸੀਂ ਹੋਰ ਚੜ੍ਹਦੀ ਕਲਾ ‘ਚ ਸੇਵਾ ਕਰ ਸਕੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,