Tag Archive "rupinder-singh-panjgaraian"

ਸਰਕਾਰ ਨੇ ਸਾਡੇ ‘ਤੇ ਬੇਅਦਬੀ ਦਾ ਕੇਸ ਸਿੱਖਾਂ ਨੂੰ ਬਦਨਾਮ ਕਰਨ ਲਈ ਪਾਇਆ: ਰਪਿੰਦਰ ਸਿੰਘ, ਜਸਵਿੰਦਰ ਸਿੰਘ

ਸਾਡੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਝੂਠੇ ਦੋਸ਼ ਲਾਉਣਾ ਸਰਕਾਰ ਦੀ ਸਿੱਖਾਂ ਨੂੰ ਦੁਨੀਆਂ ਭਰ ਵਿੱਚ ਬਦਨਾਮ ਕਰਨ ਦੀ ਇੱਕ ਕੋਝੀ ਸਾਜ਼ਿਸ਼ ਸੀ, ਜੋ ਮੀਡੀਆ ਖ਼ਾਸ ਕਰਕੇ ਸ਼ੋਸ਼ਲ ਮੀਡੀਆ ਰਾਹੀਂ ਬਹੁਤ ਜਲਦੀ ਦੁਨੀਆਂ ਦੇ ਸਾਹਮਣੇ ਆਉਣ ਕਰਕੇ ਬੇਨਕਾਬ ਹੋ ਗਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਰਗਾੜੀ ਬੇਅਦਬੀ ਕੇਸ ਵਿੱਚ ਕੱਲ ਸ਼ਾਮ ਰਿਹਾਅ ਹੋ ਕੇ ਆਏ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਸਿੱਖ ਸਿਆਸਤ ਨੂੰ ਭੇਜੇ ਪ੍ਰੈਸ ਬਿਆਨ ਵਿੱਚ ਕੀਤਾ।

ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਹੋਏ ਰਿਹਾਅ

ਸ਼੍ਰੀ ਗੁਰ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਪਿੰਡ ਬਰਗਾੜੀ ਵਿੱਚ ਹੋਈ ਬੇਅਦਬੀ ਦੇ ਕੇਸ ਵਿੱਚ ਫਸਾਏ ਗਏ ਪਿੰਡ ਪੰਜਗਰਾਈਂ ਖੁਰਦ ਦੇ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਆਖਰ ਸਰਕਾਰ ਨੂੰ ਰਿਹਾਅ ਕਰਨ ਪਿਆ। ਸਿੱਖ ਜੱਥੇਬੰਦੀਆਂ ਅਤੇ ਸਿੱਖ ਸਮਗਤਾਂ ਸਿੱਖ ਪ੍ਰਚਾਰਕਾਂ ਦੀ ਅਗਵਾਈ ਵਿੱਚ ਇਨ੍ਹਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀਆਂ ਸਨ।

ਪੰਜਾਬ ਸਰਕਾਰ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਰਿਹਾਅ ਕਰਨ ਲੱਗੀ

ਸਿੱਖ ਸਿਆਸਤ ਨਿਊਜ਼ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਬਰਗਾੜੀ ਬੇਅਦਬੀ ਕੇਸ ਵਿੱਚ ਗ੍ਰਿਫਤਾਰ ਸਿੱਖ ਨੌਜਵਾਨਾ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਇਸ ਸ਼ਾਮ ਕਿਸੇ ਵੇਲੇ ਵੀ ਰਿਹਾਅ ਕੀਤੇ ਜਾ ਸਕਦੇ ਹਨ।ਸਿੱਖ ਸਿਆਸਤ ਦੇ ਸੂਤਰਾਂ ਜੋ ਕਿ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਵਕੀਲ ਦੇ ਰਾਬਤੇ ਵਿੱਚ ਹਨ, ਨੇ ਇਸ ਦੀ ਪੁਸ਼ਟੀ ਕੀਤੀ ਹੈ।

ਬਰਗਾੜੀ ਬੇਅਦਬੀ ਕੇਸ: ਜਾਂਚ ਸੀਬੀਆਈ ਹਵਾਲੇ ਕਰਕੇ ਬਦਨਾਮੀ ਦੇ ਲੱਗੇ ਦਾਗ ਧੋਣਾ ਚਾਹੁੰਦੀ ਹੈ ਸਰਕਾਰ

ਬਰਗਾੜੀ ਬੇਅਦਬੀ ਕੇਸ ਵਿੱਚ ਲੱਗੇ ਬਦਨਾਮੀ ਦੇ ਦਾਗ ਹੁਣ ਸਰਕਾਰ ਇਸ ਕੇਸ ਦੀ ਜਾਂਚ ਸੀਬੀਆਈ ਹਵਾਲੇ ਕਰਕੇ ਧੋਣਾ ਚਾਹੁੰਦੀ ਹੈ।

ਪੁਲਿਸ ਨੂੰ ਝਟਕਾ: ਬਰਗਾੜੀ ਕੇਸ ਵਿੱਚ ਗ੍ਰਿਫਤਾਰ ਸਿੱਖ ਨੌਜਵਾਨਾਂ ਦੇ ਝੂਠ ਫੜ੍ਹਨ ਵਾਲੇ ਟੈਸਟ ਦੀ ਨਹੀਂ ਮਿਲੀ ਇਜ਼ਾਜ਼ਤ

ਬਰਗਾੜੀ ਬੇਅਦਬੀ ਮਾਮਲੇ ਵਿੱਚ ਸਿੱਖ ਨੌਜਾਵਨਾਂ ਦੀ ਗ੍ਰਿਫਤਾਰੀ ਕਾਰਣ ਸਿੱਖ ਰੋਹ ਦਾ ਸਾਹਮਣ ਕਰ ਰਹੀ ਪੰਜਾਬ ਸਰਕਾਰ ਅਤੇ ਪੁਲਿਸ ਦੀਆਂ ਮੁਸ਼ਕਲਾਂ ਵਿੱਚ ਉਸ ਸਮੇਂ ਹੋਰ ਵਾਧਾ ਹੋ ਗਿਆ ਜਦੋਂ ਅਦਾਲਤ ਨੇ ਇਸ ਮਾਮਲੇ ‘ਚ ਗ੍ਰਿਫ਼ਤਾਰ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ‘ਝੂਠ ਫੜ੍ਹਨ ਵਾਲੇ ਟੈੱਸਟ’ ਲਈ ਇਜਾਜ਼ਤ ਲਈ ਪੁਲਿਸ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ‘ਲਾਈ ਡਿਟੈਕਟਰ’ ਲਈ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਬਰਗਾੜੀ ਬੇਅਦਬੀ ਕੇਸ: ਗ੍ਰਿਫਤਾਰ ਨੌਜਵਾਨਾਂ ਦਾ ਝੂਠ ਫੜ੍ਹਨ ਵਾਲਾ ਟੈਸਟ ਕਰਵਾਉਣ ਲਈ ਅਰਜ਼ੀ ‘ਤੇ ਫੈਸਲਾ ਅੱਜ

ਬਰਗਾੜੀ ਬੇਅਦਬੀ ਕੇਸ ਵਿੱਚ ਗ੍ਰਿਫਤਾਰ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਉਨ੍ਹਾਂ ਖਿਲਾਫ ਕੋਈ ਸਬੂਤ ਨਾ ਮਿਲਣ ਕਾਰਣ ਅਤੇ ਅਪਾਣੀ ਹੋ ਰਹੀ ਬਦਨਾਮੀ ਤੋਂ ਬਚਣ ਲਈ ਪੁਲਿਸ ਵੱਲੋਂ ਦੋਵਾਂ ਨੌਜਵਾਨਾਂ ਦਾ ਝੂਠ ਫੜ੍ਹਨ ਵਾਲ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਦਿੱਤੀ ਅਰਜ਼ੀ ‘ਤੇ ਅੱਜ ਸੁਣਵਾਈ ਹੋਣ ਦੀ ਸੰਭਾਵਨਾ ਹੈ ।

ਸਿੱਖ ਪ੍ਰਚਾਰਕਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਸਿਰੇ ਨਾ ਲੱਗਣ ਤੋਂ ਬਾਅਦ ਪ੍ਰਚਾਰਕਾਂ ਨੇ ਖੂਨ ਦਾ ਪਿਆਲ ਮੁੱਖ ਮੰਤਰੀ ਨੂੰ ਭੇਜਿਆ

ਅੱਜ ਸਿੱਖ ਪ੍ਰਚਾਰਕਾਂ ਨੇ ਆਪਣੇ ਖੁਨ ਦਾ ਪਿਆਲਾ ਭਰਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜਿਆ। ਮੁੱਖ ਮੰਤਰੀ ਨੂੰ ਖੁਨ ਦਾ ਪਿਆਲਾ ਉਸ ਸਮੇਂ ਭੇਜਿਆ ਜਦੋਂ ਸਿੱਖ ਪ੍ਰਚਾਰਕਾਂ ਅਤੇ ਸਰਕਾਰੀ ਧਿਰ ਦਰਮਿਆਨ ਚੱਲ ਰਹੀ ਗੱਲਬਾਤ ਕਿਸੇ ਸਿਰੇ ਨਾ ਲੱਗੀ।