Tag Archive "pakistan-india-tension"

ਭਾਰਤ ਦੇ 360 ਫੁੱਟ ਉੱਚੇ ਝੰਡੇ ਦੇ ਜਵਾਬ ‘ਚ ਪਾਕਿਸਤਾਨ ਵਲੋਂ 400 ਫੁੱਟ ਉੱਚਾ ਝੰਡਾ ਲਾਉਣ ਦੀ ਤਿਆਰੀ

ਪਾਕਿਸਤਾਨ ਸਰਕਾਰ ਵਲੋਂ ਵਾਘਾ ਸਰਹੱਦ ਨੇੜੇ ਦੁਨੀਆਂ ਦਾ 8ਵਾਂ ਸਭ ਤੋਂ ਉੱਚਾ ਝੰਡਾ ਲਾਉਣ ਦੀ ਤਿਆਰੀ ਕੀਤੀ ਗਈ ਹੈ ਜੋ ਕਿ ਭਾਰਤ ਦੇ ਝੰਡੇ ਨਾਲੋਂ 50 ਫੁੱਟ ਉੱਚਾ ਹੋਏਗਾ।

ਭਾਰਤੀ ਜਾਸੂਸ ਕੁਲਭੂਸ਼ਣ ਜਾਧਵ: ਪਾਕਿਸਤਾਨ-ਭਾਰਤ ਵਿਚਾਲੇ ਹਰ ਤਰ੍ਹਾਂ ਦੀ ਗੱਲਬਾਤ ਬੰਦ

ਭਾਰਤੀ ਨਾਗਰਿਕ ਅਤੇ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਮਾਮਲੇ 'ਚ ਤਣਾਅ ਵਧਾਉਂਦੇ ਹੋਏ ਭਾਰਤ ਨੇ ਪਾਕਿਸਤਾਨ ਨਾਲ ਹਰ ਤਰ੍ਹਾਂ ਦੀ ਗੱਲਬਾਤ 'ਤੇ ਰੋਕ ਲਾ ਦਿੱਤੀ ਹੈ। ਭਾਰਤ ਨੇ ਦੋਸ਼ ਲਾਇਆ ਕਿ ਪਾਕਿਸਤਾਨ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਦੀ ਭਾਰਤ ਦੀ ਅਪੀਲ ਨੂੰ ਨਹੀਂ ਮੰਨ ਰਿਹਾ। ਭਾਰਤ ਵਲੋਂ ਗੱਲਬਾਤ ਰੋਕਣ ਦਾ ਅਸਰ 17 ਅਪ੍ਰੈਲ ਨੂੰ ਦੋਵੇਂ ਦੇਸ਼ਾਂ ਦੀ ਸਮੁੰਦਰੀ ਸੁਰੱਖਿਆ ਲਈ ਹੋਣ ਵਾਲੀ ਬੈਠਕ 'ਤੇ ਪਿਆ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਵਲੋਂ 1249 ਸ਼ਰਧਾਲੂਆਂ ਨੂੰ ਵੀਜ਼ਾ ਜਾਰੀ; ਜਥਾ ਭੇਜਣ ਬਾਰੇ ਸ਼੍ਰੋਮਣੀ ਕਮੇਟੀ ਦੁਵਿਧਾ ‘ਚ

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ’ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਵੇਂ ਪਾਕਿਸਤਾਨੀ ਹਾਈ ਕਮਿਸ਼ਨ ਵੱਲੋਂ 1249 ਯਾਤਰੂਆਂ ਦੇ ਵੀਜ਼ੇ ਮਿਲ ਗਏ ਹਨ ਪਰ ਜਥਾ ਭੇਜਣ ਬਾਰੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਸਬੰਧੀ ਅੱਜ ਕੋਈ ਫੈਸਲਾ ਲਏ ਜਾਣ ਦੀ ਉਮੀਦ ਹੈ।

ਪਾਕਿਸਤਾਨੀ ਕਾਰੋਬਾਰੀ ਜਥੇਬੰਦੀ ਵੱਲੋਂ ਭਾਰਤ ਨਾਲ ਵਪਾਰਕ ਸਬੰਧ ਤੋੜਨ ਦੀ ਚਿਤਾਵਨੀ

ਪਾਕਿਸਤਾਨ ਦੀ ਮੋਹਰੀ ਵਪਾਰਕ ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਮੌਜੂਦਾ ਤਣਾਅ ਵਾਲੇ ਮਾਹੌਲ ਕਾਰਨ ਭਾਰਤ ਨਾਲ ਉਹ ਵਪਾਰਕ ਸਬੰਧ ਤੋੜ ਸਕਦਾ ਹੈ। ਫੈਡਰੇਸ਼ਨ ਆਫ਼ ਪਾਕਿਸਤਾਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਅਬਦੁੱਲ ਰਾਊਫ਼ ਆਲਮ ਨੇ ਕਿਹਾ ਕਿ ਭਾਰਤ ਨਾਲ ਕਾਰੋਬਾਰੀ ਰਿਸ਼ਤੇ ਜਾਰੀ ਰੱਖਣ ਪਿੱਛੇ ਕੋਈ ਮਜਬੂਰੀ ਨਹੀਂ ਹੈ। ‘ਡਾਅਨ’ ਅਖ਼ਬਾਰ ਨੇ ਆਲਮ ਦੇ ਹਵਾਲੇ ਨਾਲ ਕਿਹਾ ਹੈ ਕਿ ਪਾਕਿਸਤਾਨ ਦਾ ਪੂਰਾ ਕਾਰੋਬਾਰੀ ਭਾਈਚਾਰਾ ਖ਼ਿੱਤੇ ਦੇ ਤਣਾਅ ਭਰਪੂਰ ਹਾਲਾਤ ਨੂੰ ਦੇਖਦਿਆਂ ਕੋਈ ਵੀ ਫ਼ੈਸਲਾ ਲੈਣ ਲਈ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਵਪਾਰਕ ਰਿਸ਼ਤੇ ਜਾਰੀ ਰੱਖਣਾ ਸੰਭਵ ਨਹੀਂ ਹੈ।

ਸੰਯੁਕਤ ਰਾਸ਼ਟਰ ਦੇ ਬਾਹਰ ਪ੍ਰਦਰਸ਼ਨ; ‘ਸਿੱਖਸ ਫਾਰ ਜਸਟਿਸ’ ਨੇ ਕੀਤੀ ਪੰਜਾਬ ਵਿੱਚ ਰਾਇਸ਼ੁਮਾਰੀ ਦੀ ਮੰਗ

ਸਿੱਖ ਭਾਈਚਾਰੇ ਦੇ ਕਈ ਮੈਂਬਰਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਤੇ ਪੰਜਾਬ ਵਾਸੀਆਂ ’ਤੇ ਇਸ ਦੇ ਅਸਰ ਬਾਰੇ ਆਪਣੀ ਚਿੰਤਾ ਜਾਹਰ ਕਰਦਿਆਂ ਸੰਯੁਕਤ ਰਾਸ਼ਟਰ ਹੈੱਡ ਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਬੀਤੇ ਦਿਨ ‘ਸੇਵ ਪੰਜਾਬ ਰੈਲੀ’ ਸਿੱਖਸ ਫਾਰ ਜਸਟਿਸ ਨੇ ਨਾਗਰਿਕ ਅਧਿਕਾਰ ਸਮੂਹਾਂ ਤੇ ਉੱਤਰੀ ਅਮਰੀਕਾ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਮਿਲ ਕੇ ਕੀਤੀ।

ਭਾਰਤ ਦੇ ਗ੍ਰਹਿ ਮੰਤਰੀ ਦਾ ਐਲਾਨ; ਪਾਕਿਸਤਾਨ ਨਾਲ ਲਗਦੀ ਸਾਰੀ ਸਰਹੱਦ 2018 ਸੀਲ ਤੱਕ ਕਰ ਦਿੱਤੀ ਜਾਏਗੀ

ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਸਾਲ-2018 ਤੱਕ ਭਾਰਤ-ਪਾਕਿਸਤਾਨ ਸਰਹੱਦ ਸੀਲ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਵਲੋਂ 'ਸਰਜੀਕਲ ਸਟ੍ਰਾਇਕ' ਦੇ ਦਾਅਵੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚ 'ਤਣਾਅ' ਵਧ ਗਿਆ ਸੀ।

ਬਿਨਾਂ ਸਰਕਾਰੀ ਹੁਕਮਾਂ ਤੋਂ ਹੀ ਸਰਹੱਦੀ ਪੱਟੀ ਦੇ ਬਹੁਤੇ ਲੋਕ ਆਪਣੇ ਪਿੰਡਾਂ ‘ਚ ਮੁੜ ਪਰਤੇ; ਵਾਢੀ ਸ਼ੁਰੂ

ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਜਾਂ ਸਿਆਸਤ ਦੇ ਚਲਦਿਆਂ ਮਜਬੂਰ ਪਿੰਡ ਛੱਡ ਕੇ ਗਏ ਲੋਕ ਹੁਣ ਵਾਪਸ ਆਪਣੇ ਪਿੰਡਾਂ ਨੂੰ ਪਰਤਣ ਲੱਗੇ ਹਨ। ਸਰਹੱਦੀ ਖੇਤਰ ਦੇ ਸਕੂਲ ਵੀ ਖੁੱਲ੍ਹ ਗਏ ਹਨ ਤੇ ਕੰਡਿਆਲੀ ਤਾਰ ਤੋਂ ਪਾਰ ਫ਼ਸਲ ਦੀ ਵਾਢੀ ਸ਼ੁਰੂ ਹੋ ਗਈ ਹੈ।

ਪੰਜਾਬ ਪੁਲਿਸ ਵੱਲੋਂ ਸਰਹੱਦ ਦੇ ਨਾਲ ਲਗਦੇ ਪਿੰਡਾਂ ‘ਚ ਸਰਚ ਆਪਰੇਸ਼ਨ

ਐਤਵਾਰ ਅਤੇ ਸੋਮਵਾਰ ਦੀ ਵਿਚਕਾਰਲੀ ਰਾਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਚੱਕਰੀ ਪੋਸਟ 'ਤੇ ਬੀ.ਐੱਸ.ਐਫ਼ ਵੱਲੋਂ ਕੀਤੀ ਗਈ ਫਾਇਰਿੰਗ ਦੇ ਬਾਅਦ ਹੁਣ ਇਸ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਪਿੰਡਾਂ ਵਿਚ ਪੰਜਾਬ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸ ਦੌਰਾਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਅਲਾਵਾ ਭਾਰੀ ਫੋਰਸ ਅਤੇ ਕਮਾਂਡੋਜ਼ ਵੱਲੋਂ ਗੰਨੇ ਦੇ ਖੇਤਾਂ ਸਮੇਤ ਝਾੜੀਆਂ ਅਤੇ ਹਰੇਕ ਸ਼ੱਕੀ ਥਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।

ਅਮਰਿੰਦਰ ਨੇ ਲੋਕਾਂ ਨੂੰ ਪਿੰਡ ਨਾ ਛੱਡਣ ਦੀ ਅਪੀਲ ਕੀਤੀ; ਕਿਹਾ ਜਲਦ ਹੀ ਸਰਹੱਦੀ ਲੋਕਾਂ ਨੂੰ ਮਿਲਣਗੇ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ’ਤੇ ਨਜ਼ਰ ਰੱਖੀ ਬੈਠੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨਾਲ ਮਿਲ ਕੇ ਸੂਬੇ ਨਾਲ ਲੱਗਦੀਆਂ ਸਰਹੱਦਾਂ ’ਤੇ ਗ਼ੈਰਜ਼ਰੂਰੀ ਜੰਗੀ ਮਾਹੌਲ ਬਣਾ ਕੇ ਡਰ ਪੈਦਾ ਕਰਨ ’ਚ ਲੱਗੀ ਹੋਈ ਹੈ।

ਕੇਂਦਰ ਦੇ ਕਹਿਣ ‘ਤੇ ਹੀ ਪਿੰਡ ਖਾਲੀ ਕਰਾਏ; ਉਨ੍ਹਾਂ ਦੇ ਕਹਿਣ ‘ਤੇ ਹੀ ਪਰਤਣ ਦੀ ਇਜਾਜ਼ਤ ਦਿਆਂਗੇ: ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੱਲ੍ਹ ਐਤਵਾਰ ਸਰਹੱਦੀ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ 'ਤੇ ਹੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਦਸ ਕਿਲੋਮੀਟਰ ਤੱਕ ਇਲਾਕਾ ਖਾਲੀ ਕਰਾਇਆ ਗਿਆ ਹੈ ਅਤੇ ਕੇਂਦਰ ਦੀ ਸਲਾਹ ਨਾਲ ਹੀ ਲੋਕਾਂ ਨੂੰ ਘਰਾਂ ’ਚ ਪਰਤਣ ਲਈ ਕਿਹਾ ਜਾਵੇਗਾ। ਮੁੱਖ ਮੰਤਰੀ ਨੇ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਹੇਠ ਆਉਂਦੇ ਅੱਠ ਪਿੰਡਾਂ ਦਾ ਦੌਰਾ ਕੀਤਾ।

Next Page »