Tag Archive "nationalism-debate-in-india"

‘ਜਨ ਗਨ ਮਨ’ ਗੀਤ ਵੇਲੇ ਖੜ੍ਹਾ ਨਾ ਹੋਣ ‘ਤੇ ਦੋ ਕਸ਼ਮੀਰੀ ਵਿਦਿਆਰਥੀਆਂ ‘ਤੇ ਮੁਕੱਦਮਾ ਦਰਜ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਜੰਮੂ 'ਚ 'ਜਨ ਗਨ ਮਨ' ਗੀਤ ਦਾ 'ਸਤਿਕਾਰ' ਨਾ ਕਰਨ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕਸ਼ਮੀਰੀ ਵਿਦਿਆਰਥੀ ਅਨੰਤਨਾਗ ਅਤੇ ਹੰਦਵਾੜਾ ਦੇ ਰਹਿਣ ਵਾਲੇ ਹਨ।

ਅਲਾਹਾਬਾਦ ਹਾਈ ਕੋਰਟ ਨੇ ਕਿਹਾ; ਯੂ.ਪੀ. ਦੀਆਂ ਅਦਾਲਤਾਂ ‘ਚ ‘ਜਨ ਗਨ ਮਨ’ ਗੀਤ ਨਹੀਂ ਗਾਇਆ ਜਾਏਗਾ

ਉੱਤਰ ਪ੍ਰਦੇਸ਼ ਤੋਂ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਯੂ.ਪੀ. ਦੀਆਂ ਅਦਾਲਤਾਂ 'ਚ 'ਜਨ ਗਨ ਮਨ' ਗਾਉਣ ਨੂੰ ਲਾਜ਼ਮੀ ਕਰਾਰ ਦੇਣ ਤੋਂ ਨਾਂਹ ਕਰ ਦਿੱਤੀ ਹੈ।

ਵਿਦਿਅਕ ਅਦਾਰਿਆਂ ‘ਚ ‘ਰਾਸ਼ਟਰਵਾਦੀ ਮਾਹੌਲ’ ਬਣਾਉਣ ਲਈ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ

ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਸਕੂਲਾਂ ਵਿਚ ਫੌਜ ਨਾਲ ਸਬੰਧਤ ਪਾਠ ਅਤੇ ਭਾਰਤੀ ਝੰਡੇ (ਤਿਰੰਗੇ) ਨੂੰ ਲਾਜ਼ਮੀ ਕਰਨ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਮੰਤਰੀਆਂ ਦੇ ਧੜੇ ਨੇ ਸਰਕਾਰ ਦੇ 'ਸਰਵਉੱਚ ਵਿਦਿਆ ਨੀਤੀ' ਮਹਿਕਮੇ ਨੂੰ ਸਲਾਹ ਦਿੱਤੀ ਹੈ ਕਿ "ਵਿਦਿਆ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਵਿਦਿਆਰਥੀਆਂ 'ਚ 'ਦੇਸ਼-ਭਗਤੀ' ਵਧੇ"।

‘ਜਨ ਗਨ ਮਨ’ ਵੇਲੇ ਖੜ੍ਹੇ ਨਾ ਹੋਣ ‘ਤੇ ਹੋਈਆਂ ਗ੍ਰਿਫਤਾਰੀਆਂ ਦਾ ਫਿਲਮ ਬਿਰਾਦਰੀ ਵਲੋਂ ਸਖਤ ਵਿਰੋਧ

ਸਿਨੇਮਾ ਹਾਲ 'ਚ 'ਜਨ ਗਨ ਮਨ' ਗੀਤ ਚੱਲਣ ਸਮੇਂ ਖੜ੍ਹੇ ਨਾ ਹੋਣ 'ਤੇ ਹੋਈਆਂ ਗ੍ਰਿਫਤਾਰੀਆਂ ਦੇ ਵਿਰੋਧ 'ਚ ਫਿਲਮੀ ਬਿਰਾਦਰੀ ਅੱਗੇ ਆਈ ਹੈ। ਜ਼ਿਕਰਯੋਗ ਹੈ ਕਿ ਸੋਮਵਾਰ (12 ਦਸੰਬਰ) ਨੂੰ ਕੇਰਲਾ 'ਚ ਚੱਲ ਰਹੇ ਕੌਮਾਂਤਰੀ ਫਿਲਮ ਫੈਸਟੀਵਲ ਵੇਲੇ 'ਜਨ ਗਨ ਮਨ' ਗੀਤ ਚੱਲਣ ਵੇਲੇ ਖੜ੍ਹੇ ਨਾ ਹੋਣ 'ਤੇ ਪੁਲਿਸ ਨੇ 12 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਜਨ ਗਨ ਮਨ ਰਾਹੀਂ ਰਾਸ਼ਟਰਵਾਦ; ਸੁਪਰੀਮ ਕੋਰਟ ਨੇ ਕਿਹਾ; ਜੇ ਤੁਹਾਨੂੰ 40 ਵਾਰ ਵੀ ਖੜ੍ਹਨਾ ਪਵੇ, ਖੜ੍ਹੇ ਹੋਵੋ

ਭਾਰਤੀ ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ 'ਜਨ ਗਨ ਮਨ' ਗਾਉਣਾ ਜ਼ਰੂਰੀ ਹੈ। ਜਸਟਿਸ ਦੀਪਕ ਮਿਸ਼ਰਾ ਅਤੇ ਅਮਿਤਵਾ ਰੌਏ ਦੀ ਬੈਂਚ ਨੇ 30 ਨਵੰਬਰ ਦੇ ਆਪਣੇ ਫੈਸਲੇ ਵਿਚ ਇਹ ਹੁਕਮ ਜਾਰੀ ਕੀਤਾ ਸੀ।

ਭਾਰਤੀ ਸੁਪਰੀਮ ਕੋਰਟ ਵਲੋਂ ਰਾਸ਼ਟਰਵਾਦ ਥੋਪਣ ਲਈ ਸਿਨੇਮਾ ਘਰਾਂ ‘ਚ ਲਾਜ਼ਮੀ “ਰਾਸ਼ਟਰ ਗੀਤ” ਚਲਾਉਣ ਦਾ ਹੁਕਮ

ਭਾਰਤ ਦੇ ਸੁਪਰੀਮ ਕੋਰਟ ਨੇ ਅੱਜ ਹੁਕਮ ਦਿੱਤਾ ਹੈ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਿਨੇਮਾ ਮਾਲਕਾਂ ਨੂੰ "ਰਾਸ਼ਟਰ ਗੀਤ" ਚਲਾਉਣਾ ਲਾਜ਼ਮੀ ਹੋਵੇਗਾ। "ਗੀਤ" ਚੱਲਣ ਵੇਲੇ ਹਾਲ 'ਚ ਹਾਜ਼ਰ ਸਾਰੇ ਦਰਸ਼ਕਾਂ ਦਾ ਖੜ੍ਹੇ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਉਸ ਵੇਲੇ ਹਾਲ ਦੇ ਦਰਵਾਜ਼ੇ ਬੰਦ ਰੱਖੇ ਜਾਣਗੇ।

ਸੰਵਾਦ ਵਲੋਂ “ਭਾਰਤੀ ਰਾਸ਼ਟਰਵਾਦ ਦਾ ਉਭਾਰ ਤੇ ਪਾਸਾਰ” ਵਿਸ਼ੇ ‘ਤੇ 22 ਮਈ ਨੂੰ ਲੁਧਿਆਣਾ ਵਿਖੇ ਸੈਮੀਨਾਰ

ਸੰਵਾਦ ਦੇ ਮੰਚ ਤੋਂ “ਭਾਰਤੀ ਰਾਸ਼ਟਰਵਾਦ ਦਾ ਉਭਾਰ ਤੇ ਪਾਸਾਰ” ਵਿਸ਼ੇ 'ਤੇ 22 ਮਈ ਨੂੰ ਪੰਜਾਬੀ ਭਵਨ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਸੰਵਾਦ’ ਵਲੋਂ ‘ਰਾਸ਼ਟਰਵਾਦ: ਮੌਜੂਦਾ ਸੰਦਰਭ ਵਿਚ’ ਵਿਸ਼ੇ ਉਪਰ ਸੈਮੀਨਾਰ ਵਿਚ ਸਿੱਖ ਵਿਦਵਾਨ ਸ੍ਰ. ਅਜਮੇਰ ਸਿੰਘ ਦਾ ਭਾਸ਼ਣ

ਵੱਖ ਵੱਖ ਭਖਦੇ ਮਸਲਿਆਂ 'ਤੇ ਵਿੱਚਾਰ ਚਰਚਾ ਲਈ ਕੰਮ ਕਰ ਰਹੀ "ਸੰਵਾਦ" ਸੰਸਥਾ ਵੱਲੋਂ "ਰਾਸ਼ਟਰਵਾਦ: ਮੌਜੂਦਾ ਸੰਦਰਭ ਵਿਚ" ਪੰਜਾਬੀ ਭਵਨ ਵਿੱਚ 9 ਅਪ੍ਰੈਲ 2016 ਨੂੰ ਸੈਮੀਨਾਰ ਕੀਤਾ ਗਿਆ। ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸ੍ਰ. ਅਜਮੇਰ ਸਿੰਘ ਵੱਲੋਂ ਭਾਰਤੀ ਅਤੇ ਹਿੰਦੂ ਰਾਸ਼ਟਰਟਰਵਾਦ ਉੱਪਰ ਦਿੱਤੇ ਗਏ ਭਾਸ਼ਣ ਦੀ ਇਹ ਵੀਡੀਓੁ ਰਿਕਾਰਡਿੰਗ ਹੈ।