Tag Archive "general-bipan-rawat"

ਪੰਜਾਬ, ਕਸ਼ਮੀਰ ਦੀ ਸਰਹੱਦ ‘ਤੇ ਜੰਗ ਦੀ ਬਜਾਏ ਉਤਰਾਖੰਡ ਵੱਲ ਜੰਗ ਕਰੇ ਜਨਰਲ ਰਾਵਤ: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਜੰਗ ਲੱਗਣ ਦੀ ਸੂਰਤ ਵਿਚ ਮੈਦਾਨ-ਏ-ਜੰਗ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕਾ ਬਣਨਗੇ। ਚੂੰਕਿ ਇਨ੍ਹਾਂ ਇਲਾਕਿਆਂ 'ਚ ਸਿੱਖਾਂ ਦੀ ਵਸੋਂ ਕਾਫੀ ਹੈ ਇਸ ਲਈ ਸਿੱਖਾਂ ਦੀ ਬਿਨਾਂ ਵਜ੍ਹਾ ਨਸਲਕੁਸ਼ੀ ਹੋ ਜਾਵੇਗੀ। ਦੂਜਾ ਜੰਗ ਇਨਸਾਨੀ ਕਦਰਾਂ-ਕੀਮਤਾਂ, ਜਮਹੂਰੀਅਤ ਅਤੇ ਅਮਨ-ਚੈਨ ਦਾ ਘਾਣ ਕਰ ਦਿੰਦੀ ਹੈ। ਇਸ ਲਈ ਅਸੀਂ ਸਿੱਖ ਵਸੋਂ ਵਾਲੇ ਇਲਾਕੇ ਵਿਚ ਅਜਿਹਾ ਅਮਲ ਬਿਲਕੁਲ ਵੀ ਨਹੀਂ ਹੋਣ ਦਿਆਂਗੇ।