ਸਾਹਿਤਕ ਕੋਨਾ

ਕਹਾਣੀ

August 30, 2010 | By

ਤੁਰਦੇ ਫਿਰਦੇ ਰਾਹੀਆਂ ਕੋਲੋਂ, ਬੜੀਆਂ ਸੁਣ ਲੀਆਂ ਬਾਤਾਂ ਮੈਂ
ਕਿਉਂ ਤੁਰ ਗਏ ਸੀ, ਘਰਬਾਰਾਂ ਨੂੰ ਛੱਡ ਕੇ ਮੇਰੇ ਹਾਣੀ ਨੀਂ
ਤੀਰ ਵਾਲੇ ਉਸ ਬਾਬੇ ਨੇ ਦੱਸ, ਚੱਕਿਆ ਕਿਉਂ ਸੀ ਤੀਰ ਓਦੋਂ
ਮਰਜੀਵੜਿਆਂ ਦੀ ਕਾਹਤੋਂ ਉਹਨੇ, ’ਕੱਠੀ ਕੀਤੀ ਢਾਣੀ ਨੀਂ
ਮਹਿਤੇ ਵਾਲੇ ਡੇਰੇ ਕੋਲੋਂ, ਲਾਲ ਕਿਲਾ ਕਿਉਂ ਕੰਬਦਾ ਸੀ
ਮਰਦ ਦੀ ਵੈਰਨ ਬਣ ਬੈਠੀ, ਕਿਉਂ ਦਿੱਲੀ ਵਾਲੀ ਰਾਣੀ ਨੀਂ
ਗੁਰਾਂ ਦੇ ਨਾਮ ਤੇ ਵਸਦਾ-ਰਸਦਾ, ਸਦੀਆਂ ਤੋਂ ਪੰਜਾਬ ਜਿਹੜਾ
ਕਾਹਤੋਂ ਹੋ ਗਿਆ ਬਾਗੀ, ਕੀਤੀ ਵੰਡ ਕਿਸੇ ਕਿਉਂ ਕਾਣੀ ਨੀਂ
ਦੇਹਧਾਰੀਆਂ,ਦੰਭੀਆਂ,ਬਿਪਰਾਂ, ਵਿੰਨ੍ਹ ਨਿਸ਼ਾਨੇ ਲਾਏ ਨੀਂ
ਸਾਜਿਸ਼ ਮੈਨੂੰ ਨਜ਼ਰੀਂ ਪੈਂਦੀ, ਜਦ ਵੇਖਾਂ ਉਲਝੀ ਤਾਣੀ ਨੀਂ
ਗੱਭਰੂ ਸਿੰਘਾਂ ਸਰਦਾਰਾਂ ਦਾ, ਖੇਡਿਆ ਗਿਆ ਸ਼ਿਕਾਰ ਕਿਉਂ?
ਰੋ ਕੇ ਤੇਰੀਆਂ ਅੱਖੀਆਂ ਵਿਚੋਂ, ਮੁੱਕ ਗਿਆ ਕਿਉਂ ਪਾਣੀ ਨੀਂ
ਕਿਉਂ ਲੱਗਦੈ ਤੂੰ  ਸਿਰ ਆਪਣੇ ਤੇ, ਸੰਦਲੀ ਦਰਦ ਹੰਢਾਇਆ ਹੈ
ਖੋਲ੍ਹ ਕੇ ਮੈਨੂੰ ਦੱਸਦੇ ਮਾਏ, ਸਾਰੀ ਅੱਜ ਕਹਾਣੀ ਨੀਂ
ਮੇਰੀ ਧਰਤ ਪੰਜਾਬ ਨੂੰ ਜਿਹੜਾ, ਕਹਿਰੀ ਅੱਖ ਨਾਲ ਵੇਖੇਗਾ
ਸਹੁੰ ਮੈਨੂੰ ਚਮਕੌਰ ਗੜੀ ਦੀ, ਪੀੜ ਦਿਆਂ ਮੈਂ ਘਾਣੀ ਨੀਂ
ਚਾਣਕੀਆ ਦੇ ਵਾਰਿਸ ਨਿੱਤ ਦਿਨ, ਗੁੱਝੀਆਂ ਚਾਲਾਂ ਚੱਲਦੇ ਨੇ
ਨਾ ਕੁਝ ਦੱਸਣਾ ਆਵੇ ਮੈਨੂੰ, ਅਜੇ ਮੇਰੀ ਉਮਰ ਨਿਆਣੀ ਨੀਂ
ਸੱਚ ਦਾ ਹੋਕਾ ਦੇਣ ਨਿਕਲਿਆ, ਜਦ ਬਾਬਾ ਨਾਨਕ ਦੁਨੀਆਂ ਨੂੰ
ਬੂਬਣਿਆਂ ਦੇ ਹੱਡੀਂ ਬਹਿ ਗਈ, ਰੰਜਿਸ਼ ਉਹੀ ਪੁਰਾਣੀ ਨੀਂ.. ..।
– ਸੁਖਦੀਪ ਸਿੰਘ (ਬਰਨਾਲਾ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: