ਸਿੱਖ ਖਬਰਾਂ

ਨਸ਼ਿਆਂ, ਔਰਤਾਂ ਵਿਰੁਧ ਹਿੰਸਾ, ਸਭਿਆਚਾਰਕ ਗੰਧਲੇਪਣ ਅਤੇ ਰਾਜਨੀਤੀ ਦੇ ਅਪਰਾਧੀਕਰਨ ਵਿਰੁੱਧ ਹੋਈ ਯੂਥ ਕਾਨਫਰੰਸ

September 30, 2014 | By

ਅੰਮ੍ਰਿਤਸਰ (30 ਸਤੰਬਰ, 2014): ‘ਸਿਖ ਯੂਥ ਆਫ ਪੰਜਾਬ‘ ਵਲੋਂ ਨਸ਼ਿਆਂ, ਔਰਤਾਂ ਵਿਰੁ¤ਧ ਹਿੰਸਾ, ਸਭਿਆਚਾਰਕ ਗੰਧਲੇਪਣ ਅਤੇ ਰਾਜਨੀਤੀ ਦੇ ਅਪਰਾਧੀਕਰਨ ਵਿਰੁ¤ਧ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸਾਹਮਣੇ ਇ¤ਕ ਯੂਥ ਕਾਨਫਰੰਸ ਕੀਤੀ ਗਈ ਜਿਸ ਵਿ¤ਚ ਬੁਲਾਰਿਆਂ ਨੇ ਪੰਜਾਬ ਦੀ ਡੁਬਦੀ ਜਵਾਨੀ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਹੋਕਾ ਦਿਤਾ ਕਿ ਉਹ ਆਪਣੀ ਸਾਂਝੀ ਆਵਾਜ਼ ਅਤੇ ਹਾਂ-ਪਖੀ ਸਰਗਰਮੀਆਂ ਨਾਲ ਪੰਜਾਬ ਅੰਦਰ ਬਦਲਾਅ ਲਿਆਉਣ। ਬੁਲਾਰਿਆਂ ਨੇ ਯਕੀਨ ਨਾਲ ਕਿਹਾ ਕਿ ਪੰਜਾਬ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ।

ਕਾਨਫਰੰਸ ਵਿ¤ਚ ਗੁਰੂੁ ਨਾਨਕ ਦੇਵ ਯੂਨੀਵਰਸਟੀ, ਖਾਲਸਾ ਕਾਲਜ, ਚੀਫ ਖਾਲਸਾ ਦੀਵਾਨ ਅਤੇ ਹੋਰ ਵਿਦਿਅਕ ਅਦਾਰਿਆਂ ਤੋਂ ਨੌਜਵਾਨਾਂ ਨੇ ਵਿਸ਼ੇਸ ਤੌਰ ਉਤੇ ਹਿ¤ਸਾ ਲਿਆ। ਕਾਨਫਰੰਸ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਮਨੁਖੀ ਅਧਿਕਾਰਾਂ ਦੇ ਆਗੂ ਪ੍ਰੋ ਜਗਮੋਹਨ ਸਿੰਘ ਅਤੇ ਖਾਲਸਾ ਕਾਲਜ ਦੇ ਪ੍ਰੋ ਇੰਦਰਜੀਤ ਸਿੰਘ ਗੋਗੋਆਣੀ ਨੇ ਸੰਬੋਧਨ ਕੀਤਾ।

ਯੂਥ ਆਗੂ ਸੁਖਵਿੰਦਰ ਸਿੰਘ ਸੰਬੋਧਨ ਕਰਦੇ ਹੋਏ ਅਤੇ ਤਸਵੀਰ ਵਿੱਚ ਵਿਖਾਈ ਦੇ ਰਹੇ ਬੀਬੀ ਕਿਰਨਜੀਤ ਕੌਰ ਅਤੇ ਹੋਰ

ਯੂਥ ਆਗੂ ਸੁਖਵਿੰਦਰ ਸਿੰਘ ਸੰਬੋਧਨ ਕਰਦੇ ਹੋਏ ਅਤੇ ਤਸਵੀਰ ਵਿੱਚ ਵਿਖਾਈ ਦੇ ਰਹੇ ਬੀਬੀ ਕਿਰਨਜੀਤ ਕੌਰ ਅਤੇ ਹੋਰ

ਜਥੇਬੰਦੀ ਦੇ ਪ੍ਰਧਾਨ ਨੋਬਲਜੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਉਹ ਪੰਜਾਬ ਨੂੰ ਨਸ਼ਿਆਂ ਅਤੇ ਪੀਲੇ ਸਾਹਿਤ ਵਿਚ ਖਪਤ ਨਹੀ ਹੋਣ ਦੇਣਗੇ ਅਤੇ ਨਾ ਹੀ ਇਸ ਸਮਸਿਆ ਅਗਲੀ ਪੀੜੀ ਤਕ ਜਾਣ ਦਿਤੀ ਜਾਵੇਗੀ। ਉਹਨਾਂ ਲੜਕੇ-ਲੜਕੀਆਂ ਦੇ ਭਰਵੇਂ ਇਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੀ ਜਾਤੀ ਜ਼ਿਮੇਵਾਰੀ ਹੈ ਕਿ ਇਸ ਬਲਦ ਨੂੰ ਉਸ ਦੇ ਸਿੰਗ਼ਾਂ ਤੋਂ ਫੜਿਆ ਜਾਵੇ।

ਉਹਨਾਂ ਨੋਜਵਾਨਾਂ ਵਲ ਇਸ਼ਾਰਾ ਕਰਦਿਆ ਕਿਹਾ ਕਿ ‘ਅਸੀ ਜੋ ਪੰਜਾਬ ਦਾ ਭਵਿਖ ਹਾਂ, ਆਪਣੀ ਸਾਂਝੀ ਆਵਾਜ਼ ਅਤੇ ਇਕਠੇ ਕੰਮ ਕਰਕੇ ਆਪਣੀ ਛੋਟੀ ਜਿਹੀ ਦੁਨੀਆ ਅੰਦਰ ਬਦਲਾਅ ਲਿਆ ਸਕਦੇ ਹਾਂ ਕਿਉਕਿ ਪੂਰਨ ਦ੍ਰਿੜਤਾ, ਸੂਝਬੂਝ ਅਤੇ ਲੋਕਾਂ ਦੀ ਵਚਨਬਧਤਾ ਨੇ ਹੀ ਹਮੇਸ਼ਾਂ ਬਦਲਾਅ ਲਿਆਂਦਾ ਹੈ।

ਉਹਨਾਂ ਕਿਹਾ ਕਿ ਉਹ ਹਰ ਉਸ ਕਦਮ ਅਤੇ ਕੋਸ਼ਿਸ਼ ਦਾ ਸੁਆਗਤ ਕਰਦੇ ਹਨ ਜੋ ਇਸ ਸਮਸਿਆ ਨਾਲ ਨਜਿਠਣ ਲਈ ਸੰਜੀਦਗੀ ਨਾਲ ਚੁਕਿਆ ਜਾ ਰਿਹਾ ਹੈ।

ਇਕ ਹੋਰ ਯੂਥ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਭਵਿ¤ਖ ਸਿਆਸਤਦਾਨ-ਪੁਲਿਸ-ਤਸਕਰ ਦੇ ਨਾਪਾਕ ਗਠਜੋੜ ਕਾਰਨ ਖਤਰੇ ਵਿਚ ਹੈ। ਉਹਨਾਂ ਕਿਹਾ ਕਿ ਪੰਜਾਬ ਡਰਗ ਮਾਫੀਆ ਦੀ ਮਾਰ ਹੇਠ ਹੈ, ਜਿਸ ਦੀ ਪੁਸ਼ਤਪਨਾਹੀ ਚੰਦ ਰਾਜਨੀਤਿਕ ਲੋਕ ਕਰ ਰਹੇ ਹਨ, ਜਿਨਾਂ ਦੀ ਘੁਸਪੈਠ ਹਰ ਪਾਰਟੀ ਵਿਚ ਹੈ। ਉਹਨਾਂ ਸਪਸ਼ਟ ਕੀਤਾ ਕਿ ਨਸ਼ਾ ਕਿਸੇ ਨੂੰ ਨਹੀ ਬਖਸ਼ਦਾ ਅਤੇ ਇਹ ਕੈਂਸਰ ਰੂਪੀ ਖਤਰਨਾਕ ਬੀਮਾਰੀ ਸਭ ਨੂੰ ਬਿਨਾਂ ਭੇਦ ਪ੍ਰਭਾਵਿਤ ਕਰਦੀ ਹੈ।

ਉਹਨਾਂ ਸਮਾਜ ਅੰਧਰ ਫੈਲੇ ਸਭਿਆਚਾਰਕ ਗੰਧਲੇਪਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਆਧੁਨਿਕਤਾ ਜੋ ਲ¤ਚਰਪੁਣਾ ਲਿਆਵੇ, ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਪੇਤਲਾ ਕਰੇ ਸਾਨੂੰ ਮਨਜ਼ੂਰ ਨਹੀ ਅਤੇ ਪੰਜਾਬੀ ਆਪਣੇ ਉਦਮੀ ਅਤੇ ਚੜਦੀ ਕਲਾ ਦੀ ਭਾਵਨਾ ਨਾਲ ਇਸ ਨੂੰ ਰਦ ਕਰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,