ਸਿੱਖ ਖਬਰਾਂ

ਅੰਬਾਲਾ ਵਿਖੇ ਚਾਰਟਡ ਅਕਾਊਂਟੈਂਟ ਦੀ ਪ੍ਰੀਖਿਆ ਲਈ ਸਿੱਖ ਵਿਦਿਆਰਥੀਆਂ ਦੇ ਕੜੇ ਉਤਰਵਾਏ

May 29, 2016 | By

ਅੰਬਾਲਾ: ਕੁਝ ਹਫਤੇ ਪਹਿਲਾਂ ਵੀ ਦੋ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਭਵਨ ਵਿਚ ਕੜੇ ਪਹਿਨ ਕੇ ਜਾਣ ਤੋਂ ਰੋਕਿਆ ਗਿਆ ਸੀ, ਅੱਜ ਵੀ ਚਾਰਟਡ ਅਕਾਊਂਟੈਂਟ ਦੀ ਪ੍ਰੀਖਿਆ ਲਈ ਸਿੱਖ ਵਿਦਿਆਰਥੀ ਨੂੰ ਰੋਕੇ ਜਾਣ ਦੀ ਜਾਣਕਾਰੀ ਮਿਲੀ ਹੈ।

ਅੰਬਾਲਾ ਸ਼ਹਿਰ ਦੇ ਨੇੜਲੇ ਪਿੰਡ ਇਸਮਾਇਲਾਬਾਦ ਦੇ ਮਨਪ੍ਰੀਤ ਸਿੰਘ ਨੂੰ ਜਗਾਧਰੀ ਰੋਡ ਸਥਿਤ ਐਸ.ਡੀ. ਵਿਦਿਆ ਸਕੂਲ ਵਿਚ ਪ੍ਰੀਖਿਆ ਭਵਨ ਵਿਚ ਨਹੀਂ ਜਾਣ ਦਿੱਤਾ ਗਿਆ।

ਸਿੱਖ ਵਿਦਿਆਰਥੀ ਨੂੰ ਪ੍ਰੀਖਿਆ ਦੌਰਾਨ ਤੰਗ ਕਰਨ ਕਰਕੇ ਸਿੱਖਾਂ ਨੇ ਰੋਸ ਪ੍ਰਗਟ ਕੀਤਾ

ਸਿੱਖ ਵਿਦਿਆਰਥੀ ਨੂੰ ਪ੍ਰੀਖਿਆ ਦੌਰਾਨ ਤੰਗ ਕਰਨ ਕਰਕੇ ਸਿੱਖਾਂ ਨੇ ਰੋਸ ਪ੍ਰਗਟ ਕੀਤਾ

ਮਨਪ੍ਰੀਤ ਸਿੰਘ ਨੇ ਸਿੱਖ ਸਿਆਸਤ ਨਿਊਜ਼ (ਐਸ.ਐਸ.ਐਨ.) ਨੂੰ ਦੱਸਿਆ ਕਿ ਸੁਰੱਖਿਆ ਲਈ ਤੈਨਾਤ ਮੁਲਾਜ਼ਮਾਂ ਨੇ ਉਸਨੂੰ ਪ੍ਰੀਖਿਆ ਹਾਲ ਵਿਚ ਜਾਣ ਤੋਂ ਪਹਿਲਾਂ ਕੜਾ ਉਤਾਰਨ ਲਈ ਕਿਹਾ।

ਮਨਪ੍ਰੀਤ ਸਿੰਘ ਨੇ ਕਿਹਾ, “ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕੜਾ ਨਹੀਂ ਉਤਾਰ ਸਕਦਾ ਪਰ ਉਨ੍ਹਾਂ ਨੇ ਕਿਹਾ ਕਿ ਕੜਾ ਪਾ ਕੇ ਤੈਨੂੰ ਅੰਦਰ ਜਾਣ ਨਹੀਂ ਦਿੱਤਾ ਜਾਏਗਾ”।

ਐਸ.ਡੀ. ਵਿਦਿਆ ਸਕੂਲ, ਅੰਬਾਲਾ

ਐਸ.ਡੀ. ਵਿਦਿਆ ਸਕੂਲ, ਅੰਬਾਲਾ

ਮਨਪ੍ਰੀਤ ਨੇ ਦੱਸਿਆ, “ਜਦੋਂ ਪ੍ਰੀਖਿਆ ਭਵਨ ਦੇ ਸੰਚਾਲਕ ਨੇ ਆ ਕੇ ਦੱਸਿਆ ਕਿ ਕੜਾ ਅਤੇ ਕਿਰਪਾਨ ਲਿਜਾਣ ਦੀ ਇਜਾਜ਼ਤ ਹੈ ਤਾਂ ਹੀ ਮੈਨੂੰ ਅੰਦਰ ਜਾਣ ਦਿੱਤਾ ਗਿਆ”।

ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਅਤੇ ਸਥਾਨਕ ਸਿੱਖਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਪ੍ਰੀਖਿਆ ਭਵਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ।

ਸ. ਹਰਪਾਲ ਸਿੰਘ ਨੇ ਫੋਨ ’ਤੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਉਥੋਂ ਦੇ ਐਸ.ਡੀ.ਐਮ. ਨੇ ਉਹ ਹੁਕਮ ਦਿਖਾਇਆ ਜਿਸ ਵਿਚ ਲਿਖਿਆ ਸੀ ਕਿ ਕਿਰਪਾਨ ਅਤੇ ਕੜਾ ਪ੍ਰੀਖਿਆ ਕੇਂਦਰ ਵਿਚ ਲਿਜਾਣ ਦੀ ਆਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਸੁਰੱਖਿਆ ਕਰਮਚਾਰੀ ਆਪਣੇ ਵਲੋਂ ਕੋਈ ਨਵਾਂ ਆਦੇਸ਼ ਨਹੀਂ ਜਾਰੀ ਕਰ ਸਕਦੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖਾਂ ਖਿਲਾਫ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦੀਆਂ ਹਨ।

ਉਨ੍ਹਾਂ ਦੱਸਿਆ, “ਜਦੋਂ ਤੋਂ ਮੌਜੂਦਾ ਸਰਕਾਰ ਸੱਤਾ ਵਿਚ ਆਈ ਹੈ, ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ”।

ਉਨ੍ਹਾਂ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

ਸਬੰਧਤ ਖ਼ਬਰਾਂ: ਹਰਿਆਣਾ ਵਿਚ ਸਿੱਖ ਪ੍ਰੀਖਿਆਰਥੀ ਦੇ ਕਕਾਰ ਲਹਾਉਣ ਵਾਲਿਆਂ ਵਿਰੁਧ ਸਖਤ ਕਾਰਵਾਈ ਹੋਵੇ: ਦਿੱਲੀ ਕਮੇਟੀ

ਸੈਸ਼ਨ ਜੱਜ ਅੰਬਾਲਾ ਵੱਲੋਂ ਅੰਮ੍ਰਿਤਧਾਰੀ ਨੌਜਵਾਨ ਨੂੰ ਗਵਾਹੀ ਦੇਣ ਤੋਂ ਰੋਕਣਾ ਬੇਹੱਦ ਮੰਦਭਾਗਾ: ਸ਼੍ਰੋਮਣੀ ਕਮੇਟੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,