ਵਿਦੇਸ਼

ਸਿੱਖ ਫ਼ੈਡਰੇਸ਼ਨ ਯੂ. ਕੇ. ਦੀ 22ਵੀਂ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ

September 15, 2013 | By

ਲੰਡਨ ( 14 ਸਤੰਬਰ 2013) :-ਸਿੱਖ ਫ਼ੈਡਰੇਸ਼ਨ ਯੂ. ਕੇ. ਦੀ 10ਵੀਂ ਵਰੇ ਗੰਢ ਅਤੇ ਸਾਲਾਨਾ ਕਨਵੈਨਸ਼ਨ ਮੌਕੇ 22 ਸਤੰਬਰ ਨੂੰ ਜਿਥੇ ਸਿੱਖ ਸੰਗਤਾਂ, ਗੁਰੂ ਘਰਾਂ ਦੇ ਨੁਮਾਇੰਦੇ, ਦੇਸ਼-ਵਿਦੇਸ਼ ਤੋਂ ਸਿੱਖ ਨੇਤਾ ਪੁਹੰਚ ਰਹੇ ਹਨ, ਉਥੇ ਬਰਤਾਨੀਆਂ ਦੀਆਂ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਕੰਜਰਵੇਟਿਵ, ਲੇਬਰ,ਅਤੇ ਲਿਬਰਲ ਡੈਮੋਕਰੇਟਿਵ ਦੇ ਪ੍ਰਤੀਨਿਧੀਆਂ ਸਮੇਤ ਹੋਰ ਵੀ ਸਿਆਸੀ ਆਗੂ ਪਹੁੰਚ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਸਿੱਖ ਫ਼ੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ , ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਨਰਿੰਦਰਜੀਤ ਸਿੰਘ ਥਾਂਦੀ, ਭਾਈ ਦਵਿੰਦਰਜੀਤ ਸਿੰਘ, ਭਾਈ ਹਰਦੀਸ਼ ਸਿੰਘ ਨੇ ਇਹ ਪ੍ਰਗਟਾਵਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਸਿੱਖ ਫ਼ੈਡਰੇਸ਼ਨ ਨੇ ਬੀਤੇ ਦਸ ਵਰਿਆਂ ਵਿੱਚ 40 ਮਤੇ, ਸੈਕੜੇ ਸਵਾਲ ਅਤੇ ਅੱਧੀ ਦਰਜਨ ਲਾਬੀਆਂ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਹਿੱਤਾਂ ਕਈ ਲੋਕਤਾਂਤਰਿਕ ਢੰਗਾਂ ਨਾਲ ਕੰਮ ਕਰ ਰਹੀ ਸਿੱਖ ਫ਼ੈਡਰੇਸ਼ਨ ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਅਤੇ 500 ਤੋਂ ਵੱਧ ਗੁਰੂ ਘਰਾਂ ਨੂੰ ਇੱਕ ਥਾਂ ਜੋੜਨ ਲਈ ਨਵਾਂ ਨੈੱਟਵਰਕ ਜਾਰੀ ਕਰ ਰਹੀ ਹੈ।

ਗੁਰਦੁਆਰਾ ਸੈਜ਼ਲੀ ਸਟਰੀਟ ਵੁਲਵਰਹੈਪਟਨ ਵਿਖੇ 22 ਸਤੰਬਰ ਨੂੰ ਹੋਣ ਵਾਲੀ ਇਸ ਕਨਵੈਨਸ਼ਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,