ਖਾਸ ਖਬਰਾਂ

ਬੇਨਿਯਮੀ ਭਰਤੀ ਦਾ ਮਾਮਲਾ: ਪ੍ਰੋ. ਬਡੂੰਗਰ ਦੇ ਲਾਏ 523 ਮੁਲਾਜ਼ਮਾਂ ਦੀ ਸ਼੍ਰੋਮਣੀ ਕਮੇਟੀ ਨੇ “ਹਾਜ਼ਰੀ ਬੰਦ” ਕੀਤੀ

March 31, 2018 | By

ਅੰਮ੍ਰਿਤਸਰ:  ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੇ ਇੱਕ ਸਾਲਾ ਕਾਰਜਕਾਲ ਦੌਰਾਨ ,ਨਿਯਮਾਂ ਦੀ ਉਲੰਘਣਾ ਕਰਕੇ ਭਰਤੀ ਕੀਤੇ ਮੁਲਾਜਮਾਂ ਨੂੰ ਅੱਜ ਸੇਵਾ ਮੁਕਤ ਕਰਨ ਦਾ ਕੌੜਾ ਘੁੱਟ ਸ਼੍ਰੋਮਣੀ ਕਮੇਟੀ ਨੇ ਕਰ ਲਿਆ ਹੈ।ਭਰੋਸੇਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਫਤਰ ਵਲੋਂ ਭੇਜੀਆਂ ਗਈਆਂ ਜੁਬਾਨੀ ਹਦਾਇਤਾਂ ਤੇ ਬੇਨਿਯਮੀ ਭਰਤੀ ਦੇ ਘੇਰੇ ਹੇਠ ਆਣ ਵਾਲੇ ਮੁਲਾਜਮਾਂ ਦੀ ਹਾਜਰੀ ਬੰਦ ਕਰ ਦਿੱਤੀ ਗਈ ਰੋਕ ਦਿੱਤੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 7 ਮਾਰਚ 2018 ਨੂੰ ਗੁ:ਫਤਿਹਗੜ੍ਹ ਸਾਹਿਬ ਵਿਖੇ ਹੋਈ ਕਾਰਜਕਾਰਣੀ ਨੇ ਬੇਨਿਯਮੀ ਭਰਤੀਆਂ ਦੀ ਜਾਂਚ ਲਈ ਗਠਿਤ ਜਾਂਚ ਕਮੇਟੀ ਦੀ ਉਸ ਜਾਂਚ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਸੀ ਜਿਸ ਵਿੱਚ ਕਮੇਟੀ ਦੇ ਸਿੱਧੇ ਪ੍ਰਬੰਧ ਅਤੇ ਪ੍ਰਬੰਧ ਹੇਠਲੇ ਵਿਿਦਅਕ ਅਦਾਰਿਆਂ ਭਰਤੀ ਕੀਤੇ 523 ਮੁਲਾਜਮਾਂ ਦੀ ਭਰਤੀ ਨਿਯਮਾਂ ਵਿੱਚ ਨਿਯਮਾਂ ਦਾ ਉਲੰਘਣ ਪਾਇਆ ਗਿਆ ਸੀ।ਕਮੇਟੀ ਅਧਿਕਾਰੀਆਂ ਨੇ ਉਪਰੋਂ ਮਿਲੇ ਆਦੇਸ਼ਾਂ ਤਹਿਤ ਅਜੇਹੇ ਮੁਲਾਜਮਾਂ ਨੂੰ ਘਰ ਤੋਰਨ ਲਈ ਬੜੈ ਠਰੰ੍ਹਮੇ ਤੋਂ ਕੰਮ ਲੈਂਦਿਆਂ 23 ਦਿਨ ਦਾ ਸਮਾਂ ਲੰਘਾ ਦਿੱਤਾ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਪਰਧਾਨ ਪ੍ਰੋ: ਬਡੂੰਗਰ ਦੀ ਤਸਵੀਰ

ਕਮੇਟੀ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਯਕਦਮ ਕਾਰਜਕਾਰਣੀ ਦਾ ਫੈਸਲਾ ਲਾਗੂ ਕਰਨ ਨਾਲ ਮੁਲਾਜਮਾਂ ਤੇ ਉਨ੍ਹਾਂ ਦੇ ਸਮਰਥਕ ਕਮੇਟੀ ਮੈਂਬਰਾਨ ਅੰਦਰ ਬਗਾਵਤ ਪੈਦਾ ਹੋ ਜਾਵੇਗੀ।ਬੀਤੇ ਕਲ੍ਹ ਵੀ ਕਮੇਟੀ ਦੇ ਬਜਟ ਅਜਲਾਸ ਦੋਰਾਨ ਮੈਂਬਰਾਂ ਦੀ ਗਿਣਤੀ 110 ਹੋਣ ਕਾਰਣ ਵੀ ਇਹੀ ਲਿਆ ਜਾ ਰਿਹਾ ਸੀ।ਉਧਰ ਅੱਜ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਹੇਠਲੇ ਲੰਗਰ ਸ੍ਰੀ ਗੁਰੂ ਰਾਮਦਾਸ,ਪਰਕਰਮਾ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ਼ ਬਾਬਾ ਦੀਪ ਸਿੰਘ ਵਿਖੇ ਅਜੇਹੀ ਬੇਨਿਯਮੀ ਭਰਤੀ ਤਹਿਤ ਆ ਰਹੇ ਮੁਲਾਜਮਾਂ ਦੀ ਅਗਲੇਰੀ ਹਾਜਰੀ ਬੰਦ ਕਰ ਦਿੱਤੀ ਗਈ।ਕੁਝ ਦਿਨ੍ਹਾਂ ਤੋਂ ਇਹ ਚਰਚਾ ਸ਼੍ਰੋਮਣੀ ਕਮੇਟੀ ਗਲਿਆਰਿਆਂ ਵਿੱਚ ਆਮ ਸੀ ਕਿ ਕਮੇਟੀ ਪ੍ਰਬੰਧ ਹੇਠਲੇ ਵਿਿਦਅਕ ਅਦਾਰਿਆਂ ਵਿੱਚ ਪਿਛਲੇ ਇੱਕ ਸਾਲ ਦੌਰਾਨ ਭਰਤੀ ਕੀਤੇ ਗਏ ਅਜੇਹੇ ਮੁਲਾਜਮਾਂ ਦੀ ਇੱਕ ਅਪ੍ਰੈਲ ਤੋਂ ਹਾਜਰੀ ਬੰਦ ਕਰ ਦਿੱਤੇ ਜਾਣ ਬਾਰੇ ਜੁਬਾਨੀ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ।ਜੁਬਾਨੀ ਆਦੇਸ਼ਾਂ ਪਿੱਛੇ ਕਾਰਣ ਦੱਸਿਆ ਜਾ ਰਿਹਾ ਕਿ ਕੋਈ ਵੀ ਮੁਲਾਜਮ ਤੁਰੰਤ ਕਿਸੇ ਅਦਾਲਤ ਦਾ ਸਹਾਰਾ ਨਾ ਲੈ ਸਕੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,