ਵਿਦੇਸ਼

ਵੱਖਰੀ ਕਮੇਟੀ ਮਾਮਲਾ: ਕੇਂਦਰ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਅਤੇ ਹਰਿਆਣਾ ਸਰਕਾਰ ਨੂੰ ਚੌਕਸ ਰਹਿਣ ਲਈ ਕਿਹਾ

July 26, 2014 | By

ਨਵੀਂ ਦਿੱਲੀ(26 ਜੁਲਾਈ 2014): ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁੱਦੇ ‘ਤੇ ਹਰਿਆਣਾ ਦੇ ਸਿੱਖ ਅਕਾਲੀ ਦਲ ਬਾਦਲ ਅਤੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੇ ਆਹਮੋ ਸਾਹਮਣੇ ਆ ਜਾਣ ਕਰੇ ਹਾਲਾਤ ਤਨਾਅ ਪੂਰਨ ਬਣ ਗਏ ਹਨ ਅਤੇ ਇਸ ਵਿਵਾਦ ‘ਤੇ ਕੇਂਦਰਸਰਕਰ ਨੇ ਹਿੰਸਾ ਭਟਕਣ ਦਾ ਸੰਕਾ ਜ਼ਾਹਿਰ ਕਰਦਿਆਂ ਚੰਡੀਗੜ੍ਹ ਪ੍ਰਸ਼ਾਸ਼ਨ ਅਤੇ ਹਰਿਆਣਾ ਸਰਕਾਰ ਨੂ ਇਸ ਮਸਲੇ ‘ਤੇ ਚੌਕਸ ਰਹਿੰਦਿਆਂ ਹਰ ਤਰਾਂ ਦੇ ਹਾਲਾਤ ਨਾਲ ਨਿਬੜਨ ਲਈ ਤਿਆਰ ਰਹਿਣ ਨੂੰ ਕਿਹਾ ਹੈ।

ਕੇਂਦਰ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਵੱਖਰੀ ਹਰਿਆਣਾ ਕਮੇਟੀ ਬਣਾਉਣ ਦੇ ਬਾਅਦ ਪੈਦਾ ਹੋਏ ਤਨਾਅ ਤੋਂ ਕੁਝ ਗਲਤ ਅਨਸਰ ਫਾਇਦਾ ਉਠਾ ਸਕਦੇ ਹਨ ਅਤੇ ਹਾਲਾਤ ਵਿਞਗੜ ਸਕਦੇ ਹਨ।

ਉਧਰ ਵੱਖਰੀ ਕਮੇਟੀ ਦੇ ਮਸਲੇ ‘ਤੇ ਹਰਿਅਣਾ ਸਰਕਾਰ ਅਤੇ ਹਰਿਆਣੇ ਦੇ ਸਿੱਖਾਂ ਨਾਲ ਚੱਲ ਰਹੇ ਵਿਵਾਦ ‘ਤੇ ਅੱਗੇ ਦੀ ਰਣਨੀਤੀ ਉਲੀਕਣ ਲਈ ਬਾਦਲ ਦਲ ਨੇ ਪਾਰਟੀ ਦੀ ਕੋਰ ਕਮੁਟੀ ਦੀ ਮੀਟਿੰਗ ਬੁਲਾਈ ਹੈ।ਐਸਜੀਪੀਸੀ ਨੇ ਅਖ਼ਬਾਰਾਂ ‘ਚ ਇਸ਼ਤਿਹਾਰ ਦੇ ਜਰੀਏ ਕਾਂਗਰਸ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦੇ ਮੁਤਾਬਕ ਹਰਿਆਣਾ ਗੁਰਦੁਆਰਾ ਐਕਟ ਦੇ ਜਰੀਏ ਸਿੱਖਾਂ ਨੂੰ ਵੰਡਣ ਦੀ ਸਾਜਿਸ਼ ਚੱਲ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,