ਆਮ ਖਬਰਾਂ » ਸਿਆਸੀ ਖਬਰਾਂ

ਆਰਬੀਆਈ ਨੂੰ ‘ਨੋਬੇਲ ਪੁਰਸਕਾਰ’ ਮਿਲੇ, 16000 ਕਰੋੜ ਖੱਟੇ ਤੇ 21000 ਕਰੋੜ ਨੋਟ ਛਾਪਣ ’ਤੇ ਗੁਆਏ: ਪੀ ਚਿਦੰਬਰਮ

August 31, 2017 | By

ਚੰਡੀਗੜ: ਆਰਬੀਆਈ ਨੇ ਦਾਅਵਾ ਕੀਤਾ ਹੈ ਕਿ ਨੋਟਬੰਦੀ ਤੋਂ ਬਾਅਦ 500 ਤੇ 1000 ਦੇ 99 ਫ਼ੀਸਦ ਪੁਰਾਣੇ ਨੋਟ ਬੈਂਕਾਂ ਵਿੱਚ ਵਾਪਸ ਆ ਗਏ ਹਨ। ਅੱਠ ਨਵੰਬਰ ਤੋਂ ਬਾਅਦ ਹੁਣ ਤੱਕ ਬੰਦੇ ਕੀਤੇ ਨੋਟ ਜਮ੍ਹਾਂ ਹੋਣ ਸਬੰਧੀ ਅੰਕੜੇ ਜਾਰੀ ਕਰਨ ਤੋ ਬਚਦੀ ਆ ਰਹੀ ਆਰਬੀਆਈ ਨੇ 2016-17 ਦੀ ਸਾਲਾਨਾ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਪੁਰਾਣੇ ਨੋਟਾਂ ’ਤੇ ਆਧਾਰਤ 15.28 ਲੱਖ ਕਰੋੜ ਦੀ ਰਾਸ਼ੀ ਬੈਂਕਾਂ ਵਿੱਚ ਵਾਪਸ ਆਈ ਹੈ ਤੇ 16,050 ਕਰੋੜ ਦੀ ਰਾਸ਼ੀ ਬਾਹਰ ਹੈ।

ਪਿਛਲੇ ਸਾਲ ਅੱਠ ਨਵੰਬਰ ਨੂੰ 500 ਦੇ 1716.5 ਕਰੋੜ ਅਤੇ 1000 ਦੇ 685.8 ਕਰੋੜ ਨੋਟ ਸਰਕੁਲੇਸ਼ਨ ਵਿੱਚ ਸਨ ਤੇ ਇਨ੍ਹਾਂ ਦੀ ਕੁਲ ਰਾਸ਼ੀ 15.44 ਲੱਖ ਕਰੋੜ ਬਣਦੀ ਹੈ। ਨੋਟਬੰਦੀ ਤੋਂ ਬਾਅਦ ਆਰਬੀਆਈ ਨੇ 2016-17 ਵਿੱਚ 500 ਤੇ 2000 ਦੇ ਨਵੇਂ ਨੋਟ ਛਾਪਣ ’ਤੇ 7965 ਕਰੋੜ ਖਰਚ ਕੀਤੇ। ਪਿਛਲੇ ਸਾਲ ਇਸ ਕੰਮ ’ਤੇ 3421 ਕਰੋੜ ਖਰਚੇ ਗਏ ਸਨ।rbi

ਸਰਕਾਰ ਨੇ ਗੱਜਵੱਜ ਕੇ ਇਹ ਦਾਅਵਾ ਕੀਤਾ ਸੀ ਕਿ ਨੋਟਬੰਦੀ ਨਾਲ ਕਾਲੇ ਧਨ ਤੇ ਨਕਲੀ ਨੋਟਾਂ ਨੂੰ ਠੱਲ ਪਵੇਗੀ ਪਰ ਆਰਬੀਆਈ ਦੇ ਸਰਵੇਖਣ ਤਹਿਤ 500 ਦੇ ਦਸ ਲੱਖ ਨੋਟਾਂ ਪਿਛੇ 7.1 ਨੋਟ ਅਤੇ 1000 ਦੇ ਦਸ ਲੱਖ ਨੋਟਾਂ ਪਿੱਛੇ 19.1 ਨੋਟ ਹੀ ਨਕਲੀ ਨਿਕਲੇ।

ਉਧਰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ ਕਹਿਣਾ ਹੈ ਇੱਕ ਫ਼ੀਸਦ ਪੁਰਾਣੇ ਨੋਟ ਵਾਪਸ ਨਾ ਆਉਣਾ ਆਰਬੀਆਈ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਨਰਿੰਦਰ ਮੋਦੀ ਨੇ ਇਹ ਫ਼ੈਸਲਾ ਕਾਲੇ ਧਨ ਨੂੰ ਸਫ਼ੈਦ ਕਰਨ ਲਈ ਕੀਤਾ ਸੀ। ਉਨ੍ਹਾਂ ਕਿਹਾ ਕਿ ਆਰਬੀਆਈ ਨੂੰ ‘ਨੋਬੇਲ ਪੁਰਸਕਾਰ’ ਮਿਲਣਾ ਚਾਹੀਦਾ ਹੈ, ਜਿਸ ਨੇ 16 ਹਜ਼ਾਰ ਕਰੋੜ ਖੱਟੇ ਤੇ 21 ਹਜ਼ਾਰ ਕਰੋੜ ਨੋਟ ਛਾਪਣ ’ਤੇ ਗੁਆ ਦਿੱਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,