ਸਿੱਖ ਖਬਰਾਂ

ਸ. ਭਗਤ ਸਿੰਘ ਦੀ ਵਿਚਾਰਧਾਰਾ ਨਾਲ ਪੰਜਾਬ ਨਹੀਂ ਬਚ ਸਕਦਾ: ਸ. ਅਜਮੇਰ ਸਿੰਘ

October 24, 2010 | By

ਸਿਰਦਾਰ ਅਜਮੇਰ ਸਿੰਘ

ਸਿਰਦਾਰ ਅਜਮੇਰ ਸਿੰਘ

ਤਲਵੰਡੀ ਸਾਬੋ (ਰਜਿੰਦਰ ਸਿੰਘ ਰਾਹੀ): ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਟਰ ਗੁਰੂ ਕਾਂਸ਼ੀ ਕਾਲਜ ਵਿਖੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ‘ਸ਼ਹੀਦ ਭਗਤ ਸਿੰਘ : ਜੀਵਨ ਅਤੇ ਵਿਚਾਰਧਾਰਾ‘ ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਉਘੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਦਵਾਨਾਂ ਵਿਚ ਪ੍ਰਸਿੱਧ ਰਾਜਸੀ ਵਿਸ਼ਲੇਸ਼ਕ ਸ. ਅਜਮੇਰ ਸਿੰਘ ਤੋਂ ਇਲਾਵਾ, ਪ੍ਰੋ. ਐੱਸ. ਇਰਫਾਨ ਹਬੀਬ (ਅਲੀਗੜ੍ਹ), ਡਾ: ਆਤਮਾ ਰਾਮ, ਪ੍ਰੋ: ਜਗਮੋਹਣ ਸਿੰਘ, ਪ੍ਰੋ. ਕਮਲੇਸ਼ ਮੋਹਣ, ਪ੍ਰੋ. ਸੁਖਦੇਵ ਸਿੰਘ ਸੋਹਲ, ਡਾ. ਰਾਜਿੰਦਰਪਾਲ ਬਰਾੜ, ਡਾ. ਬਲਜੀਤ ਸਿੰਘ, ਡਾ. ਜਸਬੀਰ ਸਿੰਘ, ਪ੍ਰੋ. ਕੁਲਵੀਰ ਸਿੰਘ ਢਿਲੋਂ, ਸ੍ਰੀ ਸੁਧੀਰ ਵਿਦਿਆਰਥੀ, ਡਾ. ਦਰਸ਼ਨਪਾਲ, ਡਾ. ਹਰਪਾਲ ਸਿੰਘ ਪੰਨੂ, ਪ੍ਰੋ. ਵਾਈ.ਪੀ. ਬਜਾਜ, ਡਾ. ਗੁਰਜੰਟ ਸਿੰਘ, ਡਾ. ਚਮਕੌਰ ਸਿੰਘ, ਡਾ. ਗੁਰਬਖਸ਼ ਸਿੰਘ, ਡਾ. ਅਵਤਾਰ ਸਿੰਘ, ਡਾ. ਸੁਖਪਾਲ ਸਿੰਘ, ਨਾਵਲਕਾਰ ਗੁਰਦਿਆਲ ਸਿੰਘ ਤੇ ਕਾਮਰੇਡ ਅੰਮ੍ਰਿਤਪਾਲ ਸ਼ਾਮਲ ਸਨ।

ਦੋ ਦਿਨ ਚੱਲੇ ਇਸ ਸੈਮੀਨਾਰ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਸ. ਅਜਮੇਰ ਸਿੰਘ ਤੋਂ ਇਲਾਵਾ ਸਾਰੇ ਵਿਦਵਾਨਾਂ ਅਤੇ ਬੁਲਾਰਿਆਂ ਵਿਚ ਇਸ ਗੱਲ ‘ਤੇ ਸਹਿਮਤੀ ਸੀ ਕਿ ਸ਼ਹੀਦ ਭਗਤ ਸਿੰਘ ਬਹੁਤ ਹੀ ਪ੍ਰਤਿਭਾਸ਼ਾਲੀ ਚਿੰਤਕ ਸੀ, ਅਤੇ ਉਸ ਦੀ ਵਿਚਾਰਧਾਰਾ ਅੱਜ ਵੀ ਪੂਰੀ ਤਰ੍ਹਾਂ ਸਾਰਥਿਕ ਹੈ, ਜੋ ਦੇਸ਼ ਨੂੰ ਸਾਰੀਆਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾ ਸਕਦੀ ਹੈ। ਇਨ੍ਹਾਂ ਬੁਲਾਰਿਆਂ ਵਲੋਂ ਇੱਕ ਦੂਜੇ ਤੋਂ ਵੱਧ ਕੇ ਸ਼ਹੀਦ ਭਗਤ ਸਿੰਘ ਦੀ ਪ੍ਰਸੰਸਾ ਦੇ ਪੁਲ ਬੰਨ੍ਹੇ ਗਏ।

ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਬੜੇ ਮਾਣ ਨਾਲ ਦੱਸਿਆ ਕਿ ‘ਭਗਤ ਸਿੰਘ ਦਾ ਪਿਛੋਕੜ ਆਰੀਆ ਸਮਾਜੀ ਸੀ, ਭਗਤ ਸਿੰਘ ਦੇ ਦਾਦੇ ਅਰਜਨ ਸਿੰਘ ਨੇ ਗ੍ਰੰਥ ਸਾਹਿਬ ‘ਤੇ ਕਿਤਾਬ ਲਿਖ ਕੇ ਇਹ ਸਿੱਧ ਕੀਤਾ ਹੈ ਕਿ ਬਾਣੀ ਸਿਰਫ਼ ਵੇਦਾਂ ਦਾ ਹੀ ਉਤਾਰਾ ਹੈ। ਉਨ੍ਹਾਂ ਕਿਹਾ ਅੱਜ ਸਿੱਖਾਂ ਨੂੰ ਖੁਸ਼ ਕਰਨ ਲਈ ਭਗਤ ਸਿੰਘ ਦੀਆਂ ਲਿਖਤਾਂ ਵਿਚ ਸਿੱਖ ਸ਼ਬਦ ਘੁਸੇੜੇ ਜਾ ਰਹੇ ਹਨ ਜਦ ਕਿ ਉਸ ਦਾ ਸਿੱਖੀ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਸੀ।

ਸ. ਅਜਮੇਰ ਸਿੰਘ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਪਿਛਲੇ ਸਾਲ ‘ਹਿੰਦੁਸਤਾਨ ਟਾਈਮਜ਼‘ ਅਖਬਾਰ ਨੇ ਇਕ ‘ਓਪੀਨੀਅਨ ਪੋਲ’ ਕਰਵਾਇਆ ਸੀ ਕਿ ਭਾਰਤ ਦੇ ਆਜ਼ਾਦੀ ਸੰਗਰਾਮੀਆਂ ਵਿਚੋਂ ‘ਮਹਾਂ ਨਾਇਕ’ ਦਾ ਰੁਤਬਾ ਕਿਸ ਨੂੰ ਦਿੱਤਾ ਜਾ ਸਕਦਾ ਹੈ? ਇਸ ਵਿਚ ਮਹਾਤਮਾ ਗਾਂਧੀ ਅਤੇ ਸ਼ਹੀਦ ਭਗਤ ਸਿੰਘ ਦੀਆਂ ਵੋਟਾਂ ਤਕਰੀਬਨ ਬਰਾਬਰ ਬਰਾਬਰ ਸਨ। ਕਿਸੇ ਇਕ ਵੀ ਵਿਅਕਤੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਕਿਸੇ ਹੋਰ ਗਦਰੀ ਬਾਬੇ ਦਾ ਜਿ਼ਕਰ ਨਹੀਂ ਸੀ ਕੀਤਾ।

ਸ: ਅਜਮੇਰ ਸਿੰਘ ਨੇ ਕਿਹਾ ਕਿ ਬੇਸ਼ੱਕ ਭਾਰਤ ਅੰਦਰ ਗਾਂਧੀ ਨੂੰ ਆਜ਼ਾਦੀ ਸੰਗਰਾਮ ਦੇ ‘ਮਹਾਂ-ਨਾਇਕ’ ਵਜੋਂ ਜਾਣਿਆ ਜਾਂਦਾ, ਜਾਂ ਪੇਸ਼ ਕੀਤਾ ਜਾਂਦਾ ਹੈ। ਪ੍ਰੰਤੂ ਸੱਚ ਇਹ ਕਿ ਪੰਜਾਬੀ ਮਨ ਨੇ, ਜੇਕਰ ਹੋਰ ਵੱਧ ਠੀਕ ਤਰ੍ਹਾਂ ਕਹਿਣਾ ਹੋਵੇ ਤਾਂ ‘ਸਿੱਖ ਮਨ’ ਨੇ, ਕਦੇ ਵੀ ਗਾਂਧੀ ਨੂੰ ‘ਮਹਾਂ-ਨਾਇਕ’ ਵਜੋਂ ਪਰਵਾਨ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੇ ਇਹ ਮਾਣ ਸ਼ਹੀਦ ਭਗਤ ਸਿੰਘ ਨੂੰ ਹੀ ਬਖ਼ਸਿ਼ਆ ਹੈ।  ਆਮ ਧਾਰਨਾ ਇਹ ਬਣੀ ਹੋਈ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਗਾਂਧੀ ਦੋ ਵੱਖੋ-ਵੱਖਰੇ ਧਰੁਵਾਂ ‘ਤੇ ਖੜ੍ਹੇ ਸਨ ਅਤੇ ਉਨ੍ਹਾਂ ਵਿਚਕਾਰ ਕੁੱਝ ਵੀ ਸਾਂਝਾ ਨਹੀਂ ਸੀ। ਪਰ ਹਕੀਕਤ ਇਹ ਨਹੀਂ। ਉਨ੍ਹਾਂ ਵਿਚਕਾਰ ਬੁਨਿਆਦੀ ਵਿਚਾਰਧਾਰਾ ਦੀ ਤਕੜੀ ਸਾਂਝ ਸੀ। ਦੋਨੋਂ ਰਾਸ਼ਟਰਵਾਦ ਦੀ ਅਧੁਨਿਕ ਵਿਚਾਰਧਾਰਾ ਨੂੰ ਇਕੋ ਜਿੰਨੀ ਸਿ਼ੱਦਤ ਨਾਲ ਪ੍ਰਨਾਏ ਹੋਏ ਸਨ। ਉਨ੍ਹਾਂ ਵਿਚਕਾਰ ਆਜ਼ਾਦੀ ਹਸਲ ਕਰਨ ਦੇ ਢੰਗ-ਤਰੀਕਿਆਂ ਬਾਰੇ ਤਿੱਖੇ ਵਖਰੇਵੇਂ ਸਨ, ਪਰ ਰਾਸ਼ਟਰਵਾਦ ਦੇ ਸੰਕਲਪ ਤੇ ਕਾਜ਼ ਨਾਲ ਦੋਵਾਂ ਦੀ ਸਾਂਝ ਤੇ ਸ਼ਰਧਾ ਵਿਚ ਕੋਈ ਅੰਤਰ ਭੇਦ ਨਹੀਂ ਸੀ। ਉਨ੍ਹਾਂ ਕਿਹਾ ਕਿ ਆਜਾਦੀ ਦੀ ਲੜਾਈ ਵਿਚ ਕਈ ਵਿਚਾਰਧਾਰਾਵਾਂ ਕੰਮ ਕਰ ਰਹੀਆਂ ਸਨ, ਅਤੇ ਇਨ੍ਹਾਂ ਵਿਚਕਾਰ ਤਿੱਖੀ ਕਸ਼ਮਕਸ਼ ਚਲਦੀ ਸੀ। ਇੱਕ  ਗਾਂਧੀ ਦੀ ਵਿਚਾਰਧਾਰਾ ਸੀ, ਦੂਜੀ ਭਗਤ ਸਿੰਘ ਦੀ ਵਿਚਾਰਧਾਰਾ ਸੀ, ਇਕ ਹੋ ਤੀਜੀ ਵਿਚਾਧਾਰਾ ਮਹਾਤਮਾ ਫੂਲੇ ਤੇ ਡਾ. ਅੰਬੇਦਕਰ ਦੀ ਸੀ, ਜਿਹੜੀ ਦੇਸ਼ ਦੀ ਆਜ਼ਾਦੀ ਦੇ ਮਸਲੇ ਨੂੰ ਅਸਲੋਂ ਹੀ ਵੱਖਰੇ ਦ੍ਰਿਸ਼ਟੀਕੋਣ ਤੋਂ ਵਿਚਾਰਦੀ ਸੀ।

ਗਾਂਧੀ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਵਿਚ ਇਕ ਸਾਂਝ ਸੀ ਕਿ ਉਨ੍ਹਾਂ ਦਾ ਸਾਰਾ ਜ਼ੋਰ ਰਾਜਨੀਤਕ ਆਜ਼ਾਦੀ ਦੇ ਪੱਖ ਵਿਚ ਉਲਰਿਆ ਹੋਇਆ ਸੀ। ਭਾਵੇਂ ਕਿ ਸ਼ਹੀਦ ਭਗਤ ਸਿੰਘ ਨਾਲ ਹੀ ਬਰਾਬਰ ਸਮਾਜਿਕ ਤਬਦੀਲੀ ਦੀ ਗੱਲ ਵੀ ਕਰਦਾ ਸੀ। ਪਰ ਇਸ ਦਾ ਉਸ ਕੋਲ ਮੌਲਿਕ ਤੇ ਠੋਸ ਮਾਡਲ ਕੋਈ ਨਹੀਂ ਸੀ। ਉਹ ਅਮੂਰਤ ਰੂਪ ਵਿਚ ਮਾਰਕਸਵਾਦੀ ਧਾਰਨਾਵਾਂ ਦਾ ਰਟਣ ਹੀ ਕਰਦਾ ਸੀ। ਪਰ ਡਾ. ਅੰਬੇਡਕਰ ਅਤੇ ਮਹਾਤਮਾ ਫੂਲੇ ਕੋਲ ਆਜ਼ਾਦੀ ਤੋਂ ਬਾਅਦ ਦੇਸ਼ ਦੀ ਆਰਥਕ ਤੇ ਸਮਾਜੀ ਵਿਵਸਥਾ ਦਾ ਇੱਕ ਵੱਖਰਾ ਮਾਡਲ ਸੀ। ਉਹ ਕਹਿੰਦੇ ਸਨ ਕਿ ਗੱਲ ਇਕੱਲੀ ਰਾਜਸੀ ਆਜ਼ਾਦੀ ਲੈਣ ਦੀ ਹੀ ਨਹੀਂ, ਉਨ੍ਹਾਂ ਕਰੋੜਾਂ ਦਲਿਤਾਂ ਨੂੰ ਮਨੁੱਖਾ ਜੂਨ ਪ੍ਰਦਾਨ ਕਰਨ ਦੀ ਹੈ ਜਿਨ੍ਹਾਂ ਨੂੰ ਸਦੀਆਂ ਤੋਂ ਬ੍ਰਾਹਮਣਵਾਦ ਦੇ ਜਾਤਪਾਤੀ ਸਿਸਟਮ ਨੇ ਪਸ਼ੂ ਬਣਾ ਰੱਖਿਆ ਹੈ। ਪਰ ਤ੍ਰਾਸਦੀ ਇਹ ਵਾਪਰੀ ਕਿ ਆਜ਼ਾਦੀ ਦੇ ਸੰਗਰਾਮ ਦੇ ਦੌਰਾਨ ਹੀ ਦੇਸ਼ ਦੇ ਕਰੋੜਾਂ ਦਲਿਤ ਲੋਕਾਂ ਦੇ ਇਸ ਦ੍ਰਿਸ਼ਟੀਕੋਣ ਨੂੰ ਬਹੁਤ ਹੀ ਹੁਸਿ਼ਆਰੀ, ਮੱਕਾਰੀ ਤੇ ਬੇਕਰਕੀ ਨਾਲ ਦਰਕਿਨਾਰ ਕਰ ਦਿਤਾ ਗਿਆ ਅਤੇ ਗਾਂਧੀ ਤੇ ਸ਼ਹੀਦ ਭਗਤ ਸਿੰਘ ਦੀ ਰਾਸ਼ਟਰਵਾਦੀ ਵਿਚਾਰਧਾਰਾ ਨੂੰ ‘ਸਰਵ-ਪ੍ਰਮਾਣਿਤ’ ਹੋਣ ਦਾ ਰੁਤਬਾ ਬਖ਼ਸ਼ ਦਿਤਾ ਗਿਆ। ਇਹੀ ਵਜ੍ਹਾ ਹੈ ਕਿ ਜੇਕਰ ਅੱਜ ਗੱਲ ਹੋ ਰਹੀ ਹੈ, ਤਾਂ ਉਹ ਸਿਰਫ਼ ਗਾਂਧੀ ਅਤੇ ਭਗਤ ਸਿੰਘ ਦੀ ਹੋ ਰਹੀ ਹੈ। ਦਲਿਤ ਚਿੰਤਕਾਂ ਤੇ ਆਗੂਆਂ ਨੂੰ ਲੱਗਭੱਗ ਦਫ਼ਨ ਕਰ ਦਿਤਾ ਗਿਆ ਹੈ। ਸ: ਅਜਮੇਰ ਸਿੰਘ ਨੇ ਇਸ ਗੱਲ ਨੂੰ ਵੀ ਰੱਦ ਕੀਤਾ ਕਿ ਅੱਜ ਪੰਜਾਬ ਦੇ ਨੌਜਵਾਨਾਂ ਦਾ ‘ਰੋਲ ਮਾਡਲ’ ਸਿਰਫ ਤੇ ਸਿਰਫ ਸ਼ਹੀਦ ਭਗਤ ਸਿੰਘ ਹੀ ਹੈ ਅਤੇ ਪੰਜਾਬ ਵਿਚ ਸ਼ਹੀਦ ਭਗਤ ਸਿੰਘ ਦੇ ਸਟਿੱਕਰ, ਕੈਲੰਡਰ ਅਤੇ ਫੋਟੋ ਹੀ ਵਿਕ ਰਹੇ ਹਨ। ਉਨ੍ਹਾਂ ਪੂਰੇ ਦਾਅਵੇ ਨਾਲ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਫੋਟੋ ਕੈਲੰਡਰ ਵੀ ਬਰਾਬਰ ਵੱਡੀ ਮਾਤਰਾ ਵਿਚ ਵਿਕ ਰਹੇ ਹਨ। ਉਨ੍ਹਾ ਕਿਹਾ ਕਿ ਇਹਨਾਂ ਦੋਵਾਂ ਵਿਚ ਇਹ ਵੱਡਾ ਫਰਕ ਹੈ ਕਿ ਸ਼ਹੀਦ ਭਗਤ ਸਿੰਘ ਦੇ ਸਟਿੱਕਰ ਤਾਂ ਹਰ ਜਣਾ ਖਣਾ ਫੈਸ਼ਨ ਵਲੋਂ ਵੀ ਲਾ ਸਕਦਾ ਹੈ ਜਦ ਕਿ ਸੰਤ ਭਿੰਡਰਾਂਵਾਲਿਆਂ ਦੇ ਫੋਟੋ ਸਟਿੱਕਰ ਉਹ ਹੀ ਵਰਤਦੇ ਹਨ ਜੋ ਇਕ ਵਿਚਾਰਧਾਰਾ ਨਾਲ ਪ੍ਰਤੀਬੱਧ ਹਨ। ਸਿੱਖ ਜਗਤ ਦਾ ਵੱਡਾ ਹਿਸਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ‘ਰੋਲ ਮਾਡਲ’ ਵਜੋਂ ਦੇਖਦਾ ਹੈ। ਸੱਚ ਤਾਂ ਇਹ ਹੈ ਕਿ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਵੀ ਉਨਾ ਹੀ ਆਪਣਾ ਆਪਣਾ ਲਗਦਾ ਹੈ, ਜਿੰਨਾ ਕਿ ਸੰਤ ਭਿੰਡਰਾਂਵਾਲਾ। ਉਨ੍ਹਾਂ ਦੀਆਂ ਨਜ਼ਰਾਂ ਵਿਚ ਦੋਨੋਂ ਹੀ ਸੂਰਬੀਰਤਾ ਦੇ ਪ੍ਰਤੀਕ ਹਨ। ਸ. ਅਜਮੇਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਿੰਨ ਥੰਮ ਹਨ, ਪਹਿਲਾ ਨੈਸ਼ਨਲਲਿਜ਼ਮ (ਰਾਸ਼ਟਰਵਾਦ), ਦੂਜਾ ਸੈਕੂਲਰਿਜ਼ਮ (ਧਰਮ ਨਿਰਪੱਖਤਾ), ਤੇ ਤੀਜਾ ਸੋਸ਼ਲਿਜਮ (ਸਮਾਜਵਾਦ)।

ਇਹ ਤਿੰਨੇ ਸੰਕਲਪ ਹੀ ਪੱਛਮ ਵਿਚ ਪੈਦਾ ਹੋਏ ਹਨ। ਪੱਛਮ ਦੇ ਚਿੰਤਕਾਂ ਨੇ ਰਾਸ਼ਟਰਵਾਦ ਨੂੰ ਧਰਮ ਤੋਂ ਉਪਰ ਥਾਂ ਦਿਤੀ ਹੈ, ਉਨ੍ਹਾਂ ਨੇ ਵੱਖ ਵੱਖ ਸੱਭਿਆਚਾਰਾਂ ਤੇ ਪਛਾਣਾਂ ਨੂੰ ਦਰੜਕੇ ਰਾਸ਼ਟਰਵਾਦ ਰਾਹੀਂ ‘ਇੱਕ ਕੌਮ ਇੱਕ ਦੇਸ਼’ ਦਾ ਸੰਕਲਪ ਪੈਦਾ ਕੀਤਾ ਹੈ। ਇਸ ਰਾਸ਼ਟਰਵਾਦ ਵਿਚੋਂ ਹੀ ਬਸਤੀਵਾਦ ਦਾ ਜਨਮ ਹੋਇਆ ਸੀ ਅਤੇ ਇਸ ਵਿਚੋਂ ਹੀ ਸੰਸਾਰ ਜੰਗਾਂ ਦਾ ਕੈਂਸਰ ਤੇ ਹਿਟਲਰ ਦਾ ਫਾਂਸ਼ੀਵਾਦ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਭ ਤੋਂ ਪਹਿਲਾਂ ਰਾਸ਼ਟਰਵਾਦ ਦਾ ਸੰਕਲਪ ਬੰਗਾਲ ਦੇ ਸਵਰਨ ਜਾਤੀ ਬੁੱਧੀਮਾਨਾਂ ਨੇ ਅਪਣਾਇਆ ਤੇ ਪ੍ਰਚਾਰਿਆ। ਉਨ੍ਹਾਂ ਨੇ ਦੇਸ਼ਭਗਤੀ ਅਤੇ ਰਾਸ਼ਟਰਵਾਦ ਨੂੰ ਰਲਗੱਡ ਕਰ ਦਿੱਤਾ ਹੈ। ਦੇਸ਼ ਭਗਤੀ ਇੱਕ ਜਜ਼ਬਾ ਹੈ ਜਦਕਿ ਰਾਸ਼ਟਰਵਾਦ ਇੱਕ ਵਿਚਾਰਧਾਰਾ ਹੈ। ਭਾਰਤ ਇੱਕ ਬਹੁਕੌਮੀ ਦੇਸ਼ ਹੈ। ਇਸ ਵਿਚ ਵੱਖ ਵੱਖ ਧਰਮਾਂ ਤੇ ਵੱਖ ਵੱਖ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ ਪਰ ਰਾਸ਼ਟਰਵਾਦੀ ਦੇਸ਼ ਭਗਤਾਂ ਨੇ ਇਹ ਸ਼ਰਤ ਬਣਾ ਦਿੱਤੀ ਕਿ ਇਨ੍ਹਾਂ ਸੱਭਿਆਚਾਰਾਂ ਤੇ ਪਛਾਣਾਂ ਨੂੰ ਖ਼ਤਮ ਕਰਕੇ ਇਕੋ ਸਾਂਝੀ ਭਾਰਤੀ ਕੌਮ ਤੇ ਇਕੋ ਸਾਂਝੀ ਭਾਰਤੀ ਪਛਾਣ ਸਥਾਪਤ ਕੀਤੀ ਜਾਵੇ,  ਤਾਂ ਕਿ ਦੇਸ਼ ਇੱਕ ਮੁੱਠ ਤੇ ਇਕੱਠਾ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜ ਸਕੇ। ਭਗਤ ਸਿੰਘ ਇਸੇ ਰਾਸ਼ਟਰਵਾਦ ਦਾ ਬੁਲਾਰਾ ਹੈ।

1947 ਤੋਂ ਪਹਿਲਾਂ ਇਹ ਰਾਸ਼ਟਰਵਾਦ ਦੇਸ਼ ਦੀ ਰਾਜਸੀ ਆਜ਼ਾਦੀ ਦਾ ਹਥਿਆਰ ਸੀ, ਪਰ ਅੱਜ ਇਹ ਰਾਸ਼ਟਰਵਾਦ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ ਹੈ, ਜਿਸ ਨੂੰ ਭਾਰਤ ਅੰਦਰ ਵਸਦੀਆਂ ਘੱਟਗਿਣਤੀ ਕੌਮਾਂ ਤੇ ਦਲਿਤਾਂ ਦੇ ਖਿਲਾਫ਼ ਹਥਿਆਰ ਵਜੋਂ ਬੇਰਹਿਮੀ ਨਾਲ ਵਰਤਿਆ ਜਾ ਰਿਹਾ ਹੈ। ਇਸ ਘਾਤਕ ਹਥਿਆਰ ਨਾਲ ਘੱਟਗਿਣਤੀ ਵਰਗਾਂ ਦੇ ਧਰਮ, ਸੱਭਿਆਚਾਰ ਤੇ ਉਨ੍ਹਾਂ ਦੀਆਂ ਪਛਾਣਾਂ ਖਤਮ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ। ਰਾਸ਼ਟਰਵਾਦ ਵਿਚੋਂ ਹੀ ਕੌਮਾਂ ਦੇ ਸਰਬਨਾਸ਼ (ਘੲਨੋਚਦਿੲ) ਦਾ ਏਜੰਡਾ ਨਿਕਲਦਾ ਹੈ। ਸ: ਅਜਮੇਰ ਸਿੰਘ ਨੇ ਰਾਸ਼ਟਰਵਾਦ ਦੇ ਖ਼ਤਰੇ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਭਾਰਤ ਦੀ ਨਸਲੀ ਤੇ ਸਭਿਆਚਾਰਕ ਵਿਭਿੰਨਤਾ ਇਸ ਤਰ੍ਹਾਂ ਹੈ ਜਿਵੇਂ ਪਲੇਟ ਵਿਚ ਸਲਾਦ ਪਿਆ ਹੋਵੇ, ਜਿਸ ਵਿਚ ਖੀਰਾ, ਮੂਲੀ, ਪਿਆਜ, ਧਨੀਆ, ਚਕੰਦਰ, ਬਰੌਕਲੀ, ਅਦਿ ਵਸਤਾਂ ਵੱਖ ਵੱਖ ਪਈਆਂ ਵੀ ਇਕੱਠੀਆਂ ਹੁੰਦੀਆਂ ਹਨ, ਪਰ ਜੇਕਰ ਇਨ੍ਹਾਂ ਨੂੰ ਗਰਾਇੰਡਰ ਵਿਚ ਪਾ ਕੇ ਚਟਣੀ ਬਣਾ ਦਿਤੀ ਜਾਵੇ ਤਾਂ ਚਟਣੀ ਵਿਚੋਂ ਉਸੇ ਚੀਜ਼ ਦਾ ਸੁਆਦ ਵੱਧ ਆਵੇਗਾ ਜਿਸ ਦੀ ਮਾਤਰਾ ਵੱਧ ਹੋਵੇਗੀ। ਸੋ ਭਾਰਤੀ ਸਟੇਟ ਅਤੇ ਭਗਤ ਸਿੰਘ ਦਾ ਰਾਸ਼ਟਰਵਾਦ, ਵੱਖ ਵੱਖ ਕੌਮਾਂ, ਧਰਮਾਂ ਅਤੇ ਸੱਭਿਆਚਾਰਾਂ ਦੀ ਚਟਣੀ ਬਣ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,