ਆਮ ਖਬਰਾਂ

ਕਿਊਬਕ ਦਾ ਪ੍ਰਸਤਾਵਿਤ ਬਿੱਲ ਕੈਨੇਡਾ ਵਾਸੀਆਂ ਵੱਲੋਂ ਨਸਲੀ ਕਰਾਰ

September 13, 2013 | By

ਵੈਨਕੂਵਰ,(12 ਅਗਸਤ 2013):-ਕਿਊਬਕ ਦੀ ਘੱਟ ਗਿਣਤੀ ਸਰਕਾਰ ਵੱਲੋਂ ਵਿਧਾਨ ਸਭਾ ‘ਚ ਪੇਸ਼ ਕੀਤਾ ਗਿਆ ਵਿਵਾਦਪੂਰਨ ਬਿੱਲ ਕੈਨੇਡਾ ਵਾਸੀਆਂ ਵੱਲੋਂ ਨਾ ਸਿਰਫ ਨਕਾਰਿਆ ਗਿਆ ਹੈ, ਬਲਕਿ ਬਹੁਤੇ ਲੋਕ ਇਸ ਬਿੱਲ ਨੂੰ ਨਸਲਵਾਦੀ ਕਰਾਰ ਦੇ ਰਹੇ ਹਨ। ਕਿਊਬਕ ਚਾਰਟਰ ਦੇ ਮਨਾਹੀ ਵਾਲੇ ਧਾਰਮਿਕ ਚਿੰਨਾਂ ਦੇ ਖਾਕੇ ਦੇ ਆਧਾਰ ਤੇ ਆਮ ਕੈਨੇਡੀਅਨ ਇਸ ਕਦਮ ਨੂੰ ਧਰਮ ਨਿਰਪੱਖਤਾ ਦੇ ਉਲਟ ਰੰਗ ,ਨਸਲ ਅਤੇ ਧਰਮ ਦੇ ਆਧਾਰ ਤੇ ਵਿਤਕਰਾ ਪੈਦਾ ਕਰਨ ਵਾਲਾ ਦੱਸ ਰਹੇ ਹਨ।

ਯੂਨਵਿਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਐਂਡਰਿਊ ਬਰੇਨ ਅਨੁਸਾਰ ਕਿਊਬਕ ਸਰਕਾਰ ਵੱਲੋਂ ਬਰਾਬਰੀ ਦੇ ਨਾਮ ‘ਤੇ ਤਿਆਰ ਕੀਤਾ ਚਾਰਟਰ ਨਾ ਕੇਵਲ ਨAਸਲੀ ਹੀ ਹੈ, ਬਲਕਿ ਇਹ ਨਵੀਂ ਪੀੜੀ ਦੇ ਮਨ ਤੇ ਡੂੰਘੀ ਛਾਪ ਛੱਡੇਗਾ। ਉਨ੍ਹਾਂ ਨੇ ਕਿਹਾ ਕਿ ਕਿਉਬਕ ‘ਚ ਬਗੈਰ ਸਮੱਸਿਆ ਦੇ ਪੇਸ਼ ਕੀਤਾ ਗਿਆ ਦੋਸ਼ ਪੂਰਨ ਬਿੱਲ ਕੈਨੇਡਾ ਦੇ ਬਹੁ- ਸਭਿਆਚਾਰਕ ਵਾਤਾਵਰਨ ਨੂੰ ਵੀ ਪ੍ਰਭਾਵਿਤ ਕਰੇਗਾ।

ਇਸ ਦੌਰਾਨ ਕਿਊਬਕ  ਦੇ ਪ੍ਰਸਤਾਵਿਤ ਬਿੱਲ ਦੀ ਸੂਬੇ ਦੇ ਹੋਰਨਾਂ ਸਿਆਸੀ ਦਲਾਂ ਸਮੇਤ ਕੈਨੇਡਾ ਦੇ ਹੋਰਨਾ ਪ੍ਰਾਤਾਂ ਅਤੇ ਕੇਂਦਰੀ ਰਾਜਨੀਤਿਕ ਦਲਾਂ ਵੱਲੋਂ ਵਿਰੋਧਤਾ ਇਸ ਕਰਕੇ ਹੋ ਰਹੀ ਹੈ, ਕਿਉਂਕਿ ਇਹ ਬਿੱਲ ਕੈਨੇਡਾ ਦੇ ਬਹੁ-ਸਭਿਆਂਚਾਰਕ ਢਾਂਚੇ ਦੇ ਬਿਲਕੁਲ ਉਲਟ ਹੈ।

ਇਸ ਦੌਰਾਨ ਦਸਤਾਰ, ਹਿਜਾਬ, ਕਰਾਸ, ਬੁਰਕੇ ਆਦਿ ਧਾਰਮਿਕ ਚਿੰਨਾਂ ਦੀਆਂ ਤਸਵੀਰਾਂ ਦੇ ਕੇ ਕਿਊਬਕ ਚਾਰਟਰ ਦਾ ਖਰੜਾ ਤਿਆਰ ਕੀਤੇ ਜਾਣ ਦੀ ਵੱਖ-ਵੱਖ ਕੌਮਾਂ ਵੱਲੋਂ ਜ਼ੋਰਦਾਰ ਨਖੇਧੀ ਕੀਤੀ ਜਾ ਰਹੀ ਹੈ।
ਦਸਤਾਰ ਬੰਨ ਕੇ ਕਿਊਬਕ ਅੰਦਰ ਸਰਕਾਰੀ ਤੌਰ ਤੇ ਸਕੂਲ਼, ਕਾਲਜ਼, ਯੂਨੀਵਰਸਿਟੀ, ਹਸਪਤਾਲ, ਪੁਲਿਸ ਮਹਿਕਮੇ ਅਤੇ ਅਦਾਲਤਾਂ ਆਦਿ ‘ਚ ਪਾਬੰਦੀ ਲਾਏ ਜਾਣ ਖਿਲਾਫ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਦਸ਼ਮੇਸ਼ ਦਰਬਾਰ ਸਰੀ, ਕਲਗੀਧਰ ਦਰਬਾਰ ਸੁਸਾਇਟੀ ਐਬਟਸਫੋਰਡ, ਖਾਲਸਾ ਧੀਵਾਨ ਸੁਸਾਇਟੀ ਨਿਉਵੈਸਟ, ਦੁਖ ਨਿਵਾਰਨ ਸਰੀ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਐਬਟਸਫੋਰਡ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ -ਡੈਲਟਾ, ਬੀ.ਸੀ. ਖਾਲਸਾ ਦਰਬਾਰ ਵੈਨਕੂਵਰ ਸਮੇਤ ਹਰੇਕ ਸਿੱਖ ਸੁਸਾਇਟੀ ਵੱਲੋਂ ਵਿਰੋਧਤਾ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,