ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕਾਨੂੰਨੀ ਕਦਮ ਚੁੱਕੇ ਜਾਣਗੇ – ਫੂਲਕਾ

March 31, 2016 | By

ਮੈਲਬਰਨ: ਆਸਟਰੇਲੀਆ ਦੌਰੇ ਦੌਰਾਨ ਮੈਲਬਰਨ ‘ਚ ਇੱਕ ਇਕੱਤਰਤਾ ਨੂੰ ਸੰਬੋਧਨ ਕਰਦਿਆੰ ਉੱਘੇ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਪਾਣੀ ਬਚਾੳਣ ਲਈ ਕਾਨੂੰਨੀ ਕਦਮ ਚੁੱਕੇ ਜਾਣ ਦਾ ਭਰੋਸਾ ਦਿੱਤਾ ਹੈ 1976 ਦੇ ਕੇਂਦਰੀ ਫੈਸਲੇ ਦੀ ਧਾਰਾ 78 ਸੰਬੰਧੀ ਉਨ੍ਹਾਂ ਕਿਹਾ ਕਿ ‘ਆਪ’ ਇਸ ਮੱਦ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਅੱਗੇ ਤੋਰੇਗੀ ਜਿਸ ਵਿੱਚ ਪਾਣੀਆਂ ਦੀ ਵੰਡ ਸਮੇਂ ਕੌਮਾਂਤਰੀ ਰਾਈਪੇਰੀਅਨ ਸਿਧਾਂਤ ਨੂੰ ਤਵੱਜੋਂ ਨਹੀੰ ਦਿੱਤੀ ਗਈ ਉਨ੍ਹਾਂ ਕਿਹਾ ਕਿ ਪਾਰਟੀ ਸੂਬੇ ਦੇ ਹੱਕਾਂ ਲਈ ਕਾਨੂੰਨੀ ਪਹਿਲ ਕਰੇਗੀ।

ਮੈਲਬਰਨ ਇਕਤੱਰਤਾ ਨੂੰ ਸੰਬੋਧਨ ਕਰਦੇ ਹੋਏ ਹਰਵਿੰਦਰ ਸਿੰਘ ਫੂਲਕਾ

ਮੈਲਬਰਨ ਇਕਤੱਰਤਾ ਨੂੰ ਸੰਬੋਧਨ ਕਰਦੇ ਹੋਏ ਹਰਵਿੰਦਰ ਸਿੰਘ ਫੂਲਕਾ

ਅਕਾਲੀ ਭਾਜਪਾ ਸਰਕਾਰ ਨੂੰ ਤਿੱਖੇ ਨਿਸ਼ਾਨੇ ਉੱਤੇ ਲੈਂਦਿਆੰ ਸ੍ਰੀ ਫੂਲਕਾ ਨੇ ਮਾਹੌਲ ਖ਼ਰਾਬ ਕਰਨ ਵਾਲਾ ਗੱਠਜੋੜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨਿਕ ਖੇਤਰ ਤੋਂ ਇਲਾਵਾ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਪੰਜਾਬ ਦਾ ਆਮ ਬਾਸ਼ਿੰਦਾ ਲੁੱਟ ਅਤੇ ਗੁੰਡਾਗਰਦੀ ਤੋਂ ਪੀੜਤ ਹੈ। ਸਰਕਾਰੀ ਸ਼ਹਿ ‘ਤੇ ਸੱਤਾਧਾਰੀ ਲੀਡਰਾਂ ਦੀਆਂ ਬੱਸਾਂ ਬੇਕਸੂਰਾਂ ਨੂੰ ਦਰੜ ਦਿੰਦੀਆਂ ਹਨ ਪਰ ਕੋਈ ਸੁਣਵਾਈ ਨਹੀਂ। ਕਰਜ਼ੇ ‘ਚ ਡੁੱਬੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੁੰ ਮੌਜੂਦਾ ਪੰਜਾਬ ਸਰਕਾਰ ਸਰਸਰੀ ਲੈ ਰਹੀ ਹੈ ਅਤੇ ਬਿਆਨਬਾਜ਼ੀ ਤੋਂ ਇਲਾਵਾ ਜ਼ਮੀਨੀ ਪੱਧਰ ਤੇ ਹਾਲਾਤ ਬਦਤਰ ਹਨ।

ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਦੇ ਸਫਾਏ ਸਣੇ ਸਿਹਤ ਵਿਦਿਅਕ ਅਤੇ ਸਮਾਜਿਕ ਸਹੂਲਤਾਂ ਆਮ ਲੋਕਾਂ ਤੱਕ ਪਹਿਲ ਦੇ ਆਧਾਰ ਉੱਤੇ ਪਹੁੰਚਾਉਣਾ ‘ਆਪ’ ਪਾਰਟੀ ਦਾ ਟੀਚਾ ਹੈ। ਪੰਜਾਬ ਦੇ ਸਿਆਸੀ ਸਮੀਕਰਨਾ ਨੂੰ ਧਿਆਨ ‘ਚ ਰੱਖਦਿਆਂ ਸ੍ਰੀ ਫੂਲਕਾ ਕੇਜਰੀਵਾਲ ਦੇ ਡੇਰਿਆਂ ਕੋਲ ਵੋਟਾਂ ਲਈ ਜਾਣ ਦੇ ਪੁੱਛੇ ਸਵਾਲ ਦਾ ਸਪਸ਼ਟ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਆਮ ਆਦਮੀ ਪਾਰਟੀ ਵੱਲ੍ਹੋਂ ਧਾਰਮਿਕ ਵਖਰੇਵਿਆਂ ਅਤੇ ਜਾਤੀਵਾਦ ਤੋਂ ਕੋਰੀ ਸਿਆਸਤ ਕਰਨ ਦੀ ਵਚਨਬੱਧਤਾ ਦੁਹਰਾਈ। ‘ਆਪ’ ‘ਚ ਸ਼ਾਮਲ ਹੋਏ ਸੱਜਣ ਸਿੰਘ ਚੀਮਾ ਨੇ ਨਸ਼ਿਆਂ ਨਾਲ ਨੌਜਵਾਨੀ ਦੇ ਹੋ ਰਹੇ ਨੁਕਸਾਨ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ‘ਆਪ’ ਸਮਰਥਕ ਵੱਡੀ ਗਿਣਤੀ ‘ਚ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,