Site icon Sikh Siyasat News

ਭਾਰਤ-ਪਾਕਿਸਤਾਨ ਤਣਾਅ ਦੇ ਚਲਦਿਆਂ ਸਰਹੱਦੀ ਪਿੰਡਾਂ ਤੋਂ ਲੋਕਾਂ ਦਾ ਨਿਕਲਣਾ ਜਾਰੀ

ਚੰਡੀਗੜ੍ਹ: ਪੰਜਾਬ ‘ਚ ਪਾਕਿਸਤਾਨੀ ਸਰਹੱਦ ਤੋਂ 10 ਕਿਲੋਮੀਟਰ ਦੇ ਦਾਇਰੇ ‘ਚ ਆਉਣ ਵਾਲੇ ਕਈ ਪਿੰਡਾਂ ਤੋਂ ਲੋਕ ‘ਸੁਰੱਖਿਅਤ’ ਥਾਵਾਂ ‘ਤੇ ਜਾਣ ਲੱਗੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਰਹੇ ਫੌਜੀ ਤਣਾਅ ਦੇ ਵਿਚ ਉਨ੍ਹਾਂ ਨੂੰ ਡਰ ਹੈ ਕਿ ਕਿਸੇ ਵੇਲੇ ਵੀ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਨਾ ਸ਼ੁਰੂ ਹੋ ਜਾਵੇ।

ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨੇ ਬੀਬੀਸੀ ਨੂੰ ਦੱਸਿਆ ਕਿ ਜਿਹੜੇ ਲੋਕ ਆਪਣੇ ਪਰਿਵਾਰਾਂ ਨਾਲ ‘ਸੁਰੱਖਿਅਤ’ ਥਾਵਾਂ ‘ਤੇ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਪ੍ਰਸ਼ਾਸਨ ਨੇ ਸਰਹੱਦ ਤੋਂ ਦਸ ਕਿਲੋਮੀਟਰ ਦੂਰ 31 ਰਿਲੀਫ ਕੈਂਪ ਬਣਾਏ ਹੋਏ ਹਨ।

ਗੁਰਦੁਆਰਿਆਂ ਤੋਂ ਲੋਕਾਂ ਨੂੰ ‘ਸੁਰੱਖਿਅਤ’ ਟਿਕਾਣਿਆਂ ‘ਤੇ ਜਾਣ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਅਟਾਰੀ, ਰਣੀਆ, ਫਿਰੋਜ਼ਪੁਰ ਅਤੇ ਗੁਰਦਾਸਪੁਰ ਸੈਕਟਰ ਦੇ ਕਈ ਪਿੰਡਾਂ ਤੋਂ ਬੱਚੇ ਅਤੇ ਔਰਤਾਂ ਆਪਣੇ ਰਿਸ਼ਤੇਦਾਰਾਂ ਦੇ ਜਾ ਰਹੇ ਹਨ।

ਪੰਜਾਬ ‘ਚ ਐਲ.ਓ.ਸੀ. ਦੇ ਨੇੜਲੇ ਪਿੰਡਾਂ ਤੋਂ ਔਰਤਾਂ ਅਤੇ ਬੱਚਿਆਂ ਨੂੰ ਹੋਰ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ।

ਬੀਬੀਸੀ ਦੇ ਸਥਾਨਕ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਮੁਤਾਬਕ ਪੰਜਾਬ ਸਰਕਾਰ ਨੇ ਕਈ ਜ਼ਿਿਲ੍ਹਆਂ ‘ਚ ਸਕੱਤਰ ਪੱਧਰ ਦੇ ਛੇ ਅਧਿਕਾਰੀ ਤੈਨਾਤ ਕੀਤੇ ਗਏ ਹਨ ਤਾਂ ਜੋ ਆਪਣਾ ਘਰ ਅਤੇ ਪਿੰਡ ਛੱਡ ਕੇ ਜਾ ਰਹੇ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਹਿਜ਼ਰਤ ਕਰ ਰਹੇ ਲੋਕ ਕਹਿੰਦੇ ਹਨ ਕਿ ਉਨ੍ਹਾਂ ‘ਤੇ ਦੋਹਰੀ ਮਾਰ ਪੈ ਰਹੀ ਹੈ। ਇਕ ਤਾਂ ਉਨ੍ਹਾਂ ਨੂੰ ਆਪਣੀ ਤਿਆਰ ਫਸਲ ਛੱਡਣੀ ਪੈ ਰਹੀ ਹੈ ਅਤੇ ਦੂਜਾ ਉਨ੍ਹਾਂ ਨੂੰ ਆਪਣਾ ਘਰ ਵੀ ਛੱਡਣਾ ਪੈ ਰਿਹਾ ਹੈ।

ਤਸਵੀਰਾਂ ਦੀ ਜ਼ਬਾਨੀ:

ਬੀਬੀਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version