ਵੀਡੀਓ

ਅਮਰੀਕਾ ਵਿੱਚ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨ ਵਿੱਚ ਨੈਸ਼ਨਲ ਸਿੱਖ ਕੈਪੇਨ ਹੋਈ ਸ਼ਾਮਲ

December 20, 2015 | By

ਕੈਲੀਫੋਰਨੀਆ (19 ਦਸੰਬਰ, 2015): ਵੱਖ-ਵੱਖ ਧਰਮਾਂ ਵਿੱਚ ਆਪਸੀ ਸਾਂਝ ਵਧਾਉਣ ਅਤੇ ਮਜਬੀ ਨਫਰਤ ਖਿਲਾਫ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਮਾਗਮ ਵਿੱਚ ਸਿੱਖ ਸੰਸਥਾ ਨੈਸ਼ਨਲ ਸਿੱਖ ਕੈਂਪੇਨ ਸ਼ਾਮਲ ਹੋਇਆ।

nYSnl is`K kYNpyn

nYSnl is`K kYNpyn

ਅਮਰੀਕਾ ਦੇ ਰਾਸ਼ਰਪਤੀ ਭਵਨ ‘ਚ ਆਪਸੀ ਭਾਈਚਾਰੇ ਨਾਲ ਰਹਿਣ, ਸੁਤੰਤਰਤਾ ਅਤੇ ਅੰਤਰ-ਧਾਰਮਿਕ ਆਪਸੀ ਸਬੰਧਾਂ ਦੀ ਅਮਰੀਕੀ ਪਰੰਪਰਾ ਨੂੰ ਮੁੜ ਜੀਵਤ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਸਮਾਰੋਹ ‘ਚ ਸ਼ਾਮਿਲ ਹੋਏ 15 ਵੱਖ-ਵੱਖ ਨਾਗਰਿਕ ਅਧਿਕਾਰ ਅਤੇ ਧਾਰਮਿਕ ਸੰਗਠਨਾਂ ਨੇ ਹਿੱਸਾ ਲਿਆ।

ਸ਼ਾਮਲ ਸਾਰੇ ਸੰਗਠਨਾਂ ਨੇ ਇਸ ਮੌਕੇ ਇਕ ਪਹਿਲਾਂ ਤੋਂ ਤਿਆਰ ਯੋਜਨਾ ‘ਨੋ ਯੋਰ ਨੇਬਰ’ ਦੀ ਵੀ ਸ਼ੁਰੂਆਤ ਕੀਤੀ ਜਿਸ ਵਿਚ ਸਾਰੇ ਅਮਰੀਕੀ ਨਾਗਰਿਕਾਂ ਨੇ ਆਪਣੀ ਆਪਣੀ ਆਸਥਾ ਅਤੇ ਵਿਸ਼ਵਾਸ ਨੂੰ ਸਾਂਝਾ ਕਰਨ ਅਤੇ ਦੂਸਰਿਆਂ ਦੀ ਆਸਥਾ ਅਤੇ ਵਿਸ਼ਵਾਸ ਦਾ ਸਨਮਾਨ ਕਰਨ ਦੀ ਅਪੀਲ ਕੀਤੀ ।

ਇਸ ਯੋਜਨਾ ਨੂੰ ਸ਼ੁਰੂ ਕਰਨ ਵਾਲੇ ਐਨ.ਐਸ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਗੁਰਵਿਨ ਸਿੰਘ ਆਹੂਜਾ ਨੇ ਕਿਹਾ ਕਿ ‘ਸਾਡਾ ਦੇਸ਼ ਇਸਾਈਆਂ, ਮੁਸਲਮਾਨਾਂ, ਯਹੂਦੀਆਂ, ਹਿੰਦੂਆਂ, ਸਿੱਖਾਂ, ਬੋਧੀਆਂ ਅਤੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ਦਾ ਦੇਸ਼ ਹੈ, ਸਾਰੇ ਮਿਲ ਕੇ ਨਾਲ-ਨਾਲ ਰਹਿੰਦੇ ਹਨ, ਕੰਮ ਕਰਦੇ ਹਨ ਅਤੇ ਹੁਣ ਸਾਨੂੰ ਇਕ ਦੂਜੇ ‘ਤੇ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ’ ।

ਐਨ.ਐਸ.ਸੀ. ਵੱਲੋਂ ਕੀਤੀ ਗਈ ਖੋਜ ‘ਸਿੱਖਸ ਇਨ ਦ ਯੂਨਾਇਟਿੱਡ ਸਟੇਟਸ’ ਤੋਂ ਇਲਾਵਾ ਕਈ ਵਿਆਪਕ ਖੋਜਾਂ ਤੋਂ ਬਾਅਦ ਤਿਆਰ ਕੀਤੀ ਗਈ ਇਸ ਯੋਜਨਾ ‘ਨੋ ਯੋਰ ਨੇਬਰ’ ਦਾ ਉਦੇਸ਼ ਦੁਨੀਆ ਦੇ ਸਭ ਤੋਂ ਵੱਧ ਵੱਖ-ਵੱਖ ਧਰਮਾਂ ਵਾਲੇ ਦੇਸ਼ ਅਮਰੀਕਾ ਦੀ ਪਰੰਪਰਾ ਨੂੰ ਬਚਾ ਕੇ ਰੱਖਣਾ ਅਤੇ ਇਸ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ ।ਵੱਖ-ਵੱਖ ਧਾਰਮਿਕ ਸੰਗਠਨਾਂ ਨੇ ਘੱਟ ਗਿਣਤੀ ਭਾਈਚਾਰਿਆਂ ਪ੍ਰਤੀ ਮੌਜੂਦਾ ਦਿਨਾਂ ‘ਚ ਵੱਧ ਰਹੀ ਨਫ਼ਰਤ ਦੀ ਭਾਵਨਾ ਨੂੰ ਘੱਟ ਕਰਨ ਦੀ ਦਿਸ਼ਾ ‘ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,