ਸਿਆਸੀ ਖਬਰਾਂ

‘ਪੰਜਾਬ ਲੋਕ ਦਲ’ ਨਾਂ ਦੀ ਨਵੀਂ ਪਾਰਟੀ ਹੇਠ ਇਕੱਠੇ ਹੋਏ ‘ਆਪ’ ਦੇ ਬਾਗੀ

August 31, 2016 | By

ਅੰਮ੍ਰਿਤਸਰ: ਪੰਜਾਬ ਵਿਚ ‘ਆਮ ਆਦਮੀ ਪਾਰਟੀ’ ਦੇ ਚੱਲ ਰਹੇ ਵਿਵਾਦ ਦੇ ਨਾਲ ਹੀ ਇੱਕ ਹੋਰ ਰਾਜਨੀਤਿਕ ਪਾਰਟੀ ‘ਪੰਜਾਬ ਲੋਕ ਦਲ’ ਨਾਂ ਦੀ ਪਾਰਟੀ ਹੋਂਦ ਵਿਚ ਆ ਗਈ ਹੈ। ਅੰਮ੍ਰਿਤਸਰ ਵਿਚ ਪਾਰਟੀ ਦੇ ਗਠਨ ਦੇ ਦੌਰਾਨ ਅਹੁਦੇਦਾਰਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਅਗਵਾਈ ਹੇਠ ਲੜਨ ਦਾ ਫੈਸਲਾ ਕੀਤਾ। ‘ਪੰਜਾਬ ਲੋਕ ਦਲ’ ਦੇ ਸੂਬਾਈ ਕਨਵੀਨਰ ਡਾ. ਸ਼ਲਿੰਦਰ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਇਸ ਦਲ ਦੀ ਸਥਾਪਨਾ ਅਰਵਿੰਦ ਕੇਜਰੀਵਾਲ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਉਨ੍ਹਾਂ ਕੋਲੋਂ ਇਕ ਟਿਕਟ ਦੇ ਡੇਢ ਕਰੋੜ ਮੰਗੇ ਸਨ।

ਨਵੀਂ ਬਣੀ ਪਾਰਟੀ 'ਪੰਜਾਬ ਲੋਕ ਦਲ' ਦੇ ਆਗੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਨਵੀਂ ਬਣੀ ਪਾਰਟੀ ‘ਪੰਜਾਬ ਲੋਕ ਦਲ’ ਦੇ ਆਗੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,