ਸਿਆਸੀ ਖਬਰਾਂ

ਫ਼ਰਾਂਸ ਦੇ ਰੀਫੇਲ ਜ਼ਹਾਜ ਖਰੀਦਣ ਤੋਂ ਪਹਿਲੇ ਮੋਦੀ ਹਕੂਮਤ ਦਸਤਾਰ ਦਾ ਮਸਲਾ ਹੱਲ ਕਰਵਾਏ: ਮਾਨ

April 30, 2016 | By

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਦੀ ਦਸਤਾਰ ਦੇ ਮਸਲੇ ਨੂੰ ਹੱਲ ਕਰਵਾਉਣ ਤੋ ਬਿਨ੍ਹਾਂ ਫ਼ਰਾਂਸ ਨਾਲ ਰੀਫੇਲ ਜ਼ਹਾਜ ਖਰੀਦਣ ਦੇ ਕੀਤੇ ਗਏ ਅਮਲਾਂ ਉਤੇ ਡੂੰਘੇ ਦੱੁਖ ਅਤੇ ਅਫਸੋਸ ਦਾ ਪ੍ਰਗਵਟਾਵਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਸਿੱਖ ਕੌਮ ਨੂੰ ਬੈਗਾਨਗੀ ਦਾ ਅਹਿਸਾਸ ਕਰਵਾਇਆ ਹੈ ਤੇ ਉਹ ਇਸ ਦੀ ਪੁਰਜੋਰ ਨਿਖੇਧੀ ਕਰਦੇ ਹਨ।

ਉਹਨਾਂ ਕਿਹਾ ਕਿ ਬੇਸ਼ੱਕ ਬੀਤੇ ਸਮੇਂ ਵਿਚ ਸਿੱਖ ਕੌਮ ਦੀਆਂ ਆਪਣੀਆਂ ਬਾਦਸ਼ਾਹੀਆਂ ਕਾਇਮ ਰਹੀਆਂ ਹਨ ਪਰ ਅਜੋਕੇ ਸਮੇਂ ਵਿਚ ਸਿੱਖ ਕੌਮ ਇਕ ਰਾਜ-ਹੀਣ ਕੌਮ ਬਣਕੇ ਰਹਿ ਗਈ ਹੈ, ਕਿਉਂਕਿ ਮੁਲਕ ਦੀ ਵੰਡ ਸਮੇਂ ਅੰਗਰੇਜ਼ਾਂ ਨੇ ਮੁਸਲਿਮ ਕੌਮ ਨੂੰ ਪਾਕਿਸਤਾਨ ਤੇ ਹਿੰਦੂ ਕੌਮ ਨੂੰ ਹਿੰਦੂਸਤਾਨ ਤਾਂ ਬਣਾ ਦਿੱਤੇ ਪਰ ਤੀਸਰੀ ਮੁੱਖ ਧਿਰ ਸਿੱਖ ਕੌਮ ਨਾਲ ਅੰਗਰੇਜ਼ਾਂ ਅਤੇ ਹਿੰਦੂ ਹੁਕਮਰਾਨਾਂ ਨੇ ਧੋਖਾ ਕੀਤਾ।

READ ENGLISH VERSION OF THIS NEWS:

Modi Govt. failed to represent Sikh concerns while dealing with France

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦ ਦੀ ਮੌਜੂਦਾ ਮੋਦੀ ਹਕੂਮਤ ਨੂੰ ਅਗਾਹ ਕਰਦਾ ਹੈ ਕਿ ਉਹ ਫ਼ਰਾਂਸ ਦੀ ਹਕੂਮਤ ਕੋਲੋਂ ਰੀਫੇਲ ਜ਼ਹਾਜ ਖ਼ਰੀਦਣ ਤੋ ਪਹਿਲਾਂ ਸਿੱਖ ਕੌਮ ਦੀ ਦਸਤਾਰ ਦਾ ਮਸਲਾ ਹੱਲ ਕਰਵਾਏ। ਜੇਕਰ ਫ਼ਰਾਂਸ ਦੀ ਹਕੂਮਤ ਹਿੰਦ ਹਕੂਮਤ ਵੱਲੋ ਭੇਜੇ ਜਾਣ ਵਾਲੇ ਇਸ ਸੁਝਾਅ ਤੇ ਪੂਰਾ ਨਾ ਉਤਰੇ ਤਾਂ ਹਿੰਦ ਹਕੂਮਤ ਨੂੰ ਰੀਫੇਲ ਜ਼ਹਾਜਾਂ ਦੇ ਕੀਤੇ ਗਏ ਸੌਦੇ ਨੂੰ ਰੱਦ ਕਰ ਦੇਵੇ।

Simranjeet Singh Mann (L), Narendra Modi (R) [FIle Photos]ਉਨ੍ਹਾਂ ਕਿਹਾ ਕਿ ਜੇਕਰ ਮੋਦੀ ਹਕੂਮਤ ਇਮਾਨਦਾਰੀ ਨਾਲ ਸਿੱਖ ਕੌਮ ਦੀ ਦਸਤਾਰ ਦੇ ਮਸਲੇ ਸੰਬੰਧੀ ਅਜਿਹਾ ਕਦਮ ਉਠਾਏਗੀ ਤਾਂ ਅਜਿਹੀ ਕੋਈ ਗੱਲ ਨਹੀਂ ਕਿ ਫ਼ਰਾਂਸ ਹਕੂਮਤ ਸਿੱਖ ਕੌਮ ਦੇ ਦਸਤਾਰ ਦੇ ਮਸਲੇ ਦਾ ਹੱਲ ਨਾ ਕਰੇ।

ਸ. ਮਾਨ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਬੀਜੇਪੀ ਨਾਲ ਪਤੀ-ਪਤਨੀ ਦਾ ਰਿਸਤਾ ਰੱਖਣ ਦਾ ਦਾਅਵਾ ਕਰਨਾ ਵਾਲੇ ਬਾਦਲ ਦਲ ਨੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਉਤੇ ਚੁੱਪ ਧਾਰੀ ਹੋਈ ਹੈ।

ਉਨ੍ਹਾਂ ਕਿਹਾ ਕਿ ਬਾਦਲ ਦਲ ਫਿਰਕੂ ਤਾਕਤਾਂ ਦੀ ਸਿੱਖ ਕੌਮ ਪ੍ਰਤੀ ਮੰਦਭਾਵਨਾ ਨੂੰ ਪੂਰਨ ਕਰਨ ਵਿਚ ਲੱਗਾ ਹੋਇਆ ਹੈ ਜਿਸ ਤੋਂ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਸ਼੍ਰੋਮਣੀ ਕਮੇਟੀ ਚੋਣਾਂ  ਵਿਚ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਵੋਟ ਸ਼ਕਤੀ ਰਾਹੀਂ ਅਜਿਹੀਆਂ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸ਼ਕਤੀਆ ਦਾ ਅੰਤ ਕਰਨ ਵਿਚ ਆਪਣੀ ਇਖ਼ਲਾਕੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,