ਸਿਆਸੀ ਖਬਰਾਂ

ਸੌਦਾ ਸਾਧ ਦੀ ‘ਰੱਖਿਆ’ ‘ਚ ਲੱਗੇ ਪੰਜਾਬ ਪੁਲਿਸ ਦੇ ਹਰ ਮੁਲਾਜ਼ਮ ਨੂੰ ਮਿਲੇ ਸਨ ਦੋ ਹਥਿਆਰ: ਮੀਡੀਆ ਰਿਪੋਰਟ

August 31, 2017 | By

ਬਠਿੰਡਾ: ਪੰਜਾਬ ਸਰਕਾਰ ਨੇ ਰਾਮ ਰਹੀਮ ਦੀ ਸੁਰੱਖਿਆ ‘ਤੇ ਅੱਠ ਮੈਂਬਰੀ ਸੁਰੱਖਿਆ ਦਸਤਾ ਲਾਇਆ ਸੀ, ਜੋ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਵਾਪਸ ਬੁਲਾ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਤਾਂ ਡੇਰਾ ਮੁਖੀ ਦੀ ਸੁਰੱਖਿਆ ਪ੍ਰਤੀ ਏਨੀ ਫਿਕਰਮੰਦ ਸੀ ਕਿ ਉਸ ਨਾਲ ਲਾਏ ਹਰ ਗੰਨਮੈਨ ਨੂੰ ਦੋ-ਦੋ ਹਥਿਆਰ ਦਿੱਤੇ ਹੋਏ ਸਨ।

ਸਬੰਧਤ ਖ਼ਬਰ:

ਭਾਜਪਾ ਦੇ ‘ਧੋਖੇ’ ਤੋਂ ਬਾਅਦ ਡੇਰਾ ਸਿਰਸਾ ਮੁੜ ਤੋਂ ਕਾਂਗਰਸ ਨੇੜੇ ਹੋਣ ਦੇ ਆਸਾਰ …

ਵੇਰਵਿਆਂ ਅਨੁਸਾਰ ਪਿਛਲੀ ਬਾਦਲ-ਭਾਜਪਾ ਗਠਜੋੜ ਸਰਕਾਰ ਸਮੇਂ ਡੇਰਾ ਮੁਖੀ ਨੂੰ ਸਮੇਂ-ਸਮੇਂ ‘ਤੇ ਸੁਰੱਖਿਆ ਦਿੱਤੀ ਗਈ। ਪੁਲਿਸ ਦੇ ਦੋ ਗੰਨਮੈਨ ਜਦੋਂ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਵੀ ਸਿਰਸਾ ਵਿਖੇ ਘੁੰਮ ਰਹੇ ਸਨ ਤਾਂ ਉਨ੍ਹਾਂ ਨੂੰ ਸਿਰਸਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਏਡੀਜੀਪੀ (ਸੁਰੱਖਿਆ) ਦੇ ਹੁਕਮਾਂ ‘ਤੇ ਇਹ ਗੰਨਮੈਨ ਦਿੱਤੇ ਹੋਏ ਸਨ। ਹੁਣ ਸੁਰੱਖਿਆ ਵਿੰਗ ਨੂੰ ਚਿੰਤਾ ਹੋ ਗਈ ਹੈ ਕਿ ਕਿਤੇ ਹਾਈ ਕੋਰਟ ਇਸ ਮਾਮਲੇ ਦਾ ਨੋਟਿਸ ਨਾ ਲੈ ਲਵੇ।

ਭਾਜਪਾ ਦੇ ਬੜਬੋਲੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ 'ਹਿੰਦੂ ਸੰਸਕ੍ਰਿਤੀ' 'ਤੇ ਹਮਲਾ ਹੈ ਤਾਂ ਜੋ "ਸੰਤਾਂ-ਮਹਾਂਪੁਰਖਾਂ" ਨੂੰ ਬਦਨਾਮ ਕੀਤਾ ਜਾ ਸਕੇ

ਭਾਜਪਾ ਦੇ ਬੜਬੋਲੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ ‘ਹਿੰਦੂ ਸੰਸਕ੍ਰਿਤੀ’ ‘ਤੇ ਹਮਲਾ ਹੈ ਤਾਂ ਜੋ “ਸੰਤਾਂ-ਮਹਾਂਪੁਰਖਾਂ” ਨੂੰ ਬਦਨਾਮ ਕੀਤਾ ਜਾ ਸਕੇ

ਬਠਿੰਡਾ ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ ਦਾ ਕਹਿਣਾ ਹੈ ਕਿ ਏਡੀਜੀਪੀ ਸੁਰੱਖਿਆ ਦੇ ਹੁਕਮਾਂ ‘ਤੇ ਇਕ ਗੰਨਮੈਨ ਰੋਹਿਤ ਕੁਮਾਰ ਡੇਰਾ ਮੁਖੀ ਨਾਲ ਸੀ, ਜੋ ਵਾਪਸ ਬੁਲਾਏ ਜਾਣ ਉਤੇ ਵੀ ਨਹੀਂ ਆਇਆ, ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੰਨਮੈਨ ਨੂੰ ਅਸਾਲਟ ਤੇ ਪਿਸਟਲ ਜਾਰੀ ਕੀਤੇ ਹੋਏ ਸਨ।

ਸਬੰਧਤ ਖ਼ਬਰ:

ਡੇਰਿਆਂ ਦੀ ਹਮਾਇਤ ‘ਕੱਲੇ ਅਸੀਂ ਹੀ ਨਹੀਂ ਲੈਂਦੇ ਪਰ ਸਮਝੌਤੇ ਵਾਲੀ ਖ਼ਬਰ ਗਲਤ: ਮਨੋਹਰ ਲਾਲ ਖੱਟੜ …

ਮਾਨਸਾ ਪੁਲਿਸ ਦੇ ਤਿੰਨ ਗੰਨਮੈਨ ਡੇਰਾ ਮੁਖੀ ਨਾਲ ਤਾਇਨਾਤ ਸਨ, ਜਿਨ੍ਹਾਂ ਵਿੱਚ ਸੁਖਦਰਸ਼ਨ ਸਿੰਘ ਤੇ ਪਰਦਰਸ਼ਨ ਸਿੰਘ (ਸਕੇ ਭਰਾ) ਅਤੇ ਜੀਵਨ ਸਿੰਘ ਸ਼ਾਮਲ ਹਨ। ਐਸ.ਐਸ.ਪੀ. ਮਾਨਸਾ ਪਰਮਬੀਰ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਬਲਾਤਕਾਰ ਕੇਸ ‘ਚ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਤਿੰਨੇ ਗੰਨਮੈਨ ਵਾਪਸ ਬੁਲਾ ਲਏ ਸਨ। ਐਸ.ਪੀ (ਸਥਾਨਿਕ) ਮਾਨਸਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਪਰੋਂ ਸੁਰੱਖਿਆ ਵਿੰਗ ਦੇ ਹੁਕਮਾਂ ‘ਤੇ ਹੀ ਹਰ ਗੰਨਮੈਨ ਨੂੰ ਦੋ-ਦੋ ਹਥਿਆਰ (ਕਾਰਬਾਈਨ ਤੇ ਪਿਸਟਲ) ਦਿੱਤੇ ਹੋਏ ਸਨ, ਜੋ ਹੁਣ ਜਮ੍ਹਾ ਕਰਾ ਲਏ ਗਏ ਹਨ। ਸੰਗਰੂਰ ਪੁਲਿਸ ਦਾ ਯਾਦਵਿੰਦਰ ਸਿੰਘ ਵੀ ਅਸਾਲਟ ਤੇ ਪਿਸਟਲ ਸਮੇਤ ਡੇਰਾ ਮੁਖੀ ਨਾਲ ਤਾਇਨਾਤ ਸੀ, ਜੋ 26 ਅਗਸਤ ਨੂੰ ਵਾਪਸ ਆ ਗਿਆ ਹੈ। ਪਟਿਆਲਾ ਪੁਲਿਸ ਦੇ ਦੋ ਗੰਨਮੈਨ ਸਤਬੀਰ ਸਿੰਘ ਅਤੇ ਕਰਮਜੀਤ ਸਿੰਘ ਡੇਰਾ ਮੁਖੀ ਨਾਲ ਤਾਇਨਾਤ ਸੀ। ਇਨ੍ਹਾਂ ਦੋਵਾਂ ਗੰਨਮੈਨਾਂ ਨੂੰ ਚਾਰ ਹਥਿਆਰ ਜਾਰੀ ਕੀਤੇ ਹੋਏ ਸਨ।

ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਾ ਹੋਇਆ ਰਾਮ ਰਹੀਮ (ਫਾਈਲ ਫੋਟੋ)

ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਾ ਹੋਇਆ ਰਾਮ ਰਹੀਮ (ਫਾਈਲ ਫੋਟੋ)

ਐਸ.ਪੀ (ਸਥਾਨਿਕ) ਅਮਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਗੰਨਮੈਨ ਕਰਮਜੀਤ ਸਿੰਘ ਵਾਪਸ ਆ ਗਿਆ ਹੈ ਜਦੋਂ ਕਿ ਸਤਬੀਰ ਸਿੰਘ 26 ਅਗਸਤ ਤੋਂ ਗੈਰਹਾਜ਼ਰ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਤੋਂ ਬਿਨਾਂ ਦੋ ਹੋਰ ਗੰਨਮੈਨਾਂ ਸਮੇਤ ਕੁਝ ਕਮਾਂਡੋਜ ਵੀ ਡੇਰਾ ਮੁਖੀ ਨਾਲ ਤਾਇਨਾਤ ਸਨ, ਜਿਨ੍ਹਾਂ ਦੀ ਸਰਕਾਰੀ ਤੌਰ ਉਤੇ ਪੁਸ਼ਟੀ ਨਹੀਂ ਹੋ ਸਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,