ਖਾਸ ਖਬਰਾਂ

ਭਾਰਤ ‘ਚ ਅਸਹਿਣਸ਼ੀਲਤਾ, ਵੰਡੀਆਂ ਤੇ ਬਹੁਗਿਣਤੀਵਾਦ ਹਾਵੀ ਹੋ ਰਿਹਾ ਹੈ: ਅਮਰੀਕੀ ਰਿਪਬਲਿਕਨ

January 31, 2015 | By

ਵਾਸ਼ਿੰਗਟਨ( 30 ਜਨਵਰੀ, 2015): ਭਾਰਤ ਵਿੱਚ ਘੱਟ ਗਿਣਤੀਆਂ ਦੀ ਹਾਲਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਾਂਗਰਸ ਮੈਂਬਰ ਜੋਇ ਪਿੱਟ ਨੇ ਇਸ ਹਫਤੇ ਪ੍ਰਤੀਨਿਧ ਸਦਨ ਵਿੱਚ ਆਪਣੀਆਂ ਟਿੱਪਣੀਆਂ ਵਿੱਚ ਕਿਹਾ ਕਿ ਉਹ ਭਾਰਤ ਵਿੱਚ ਧਾਰਮਿਕ ਆਜ਼ਾਦੀ ਅਤੇ ਬਹੁਲਵਾਦ ਦੀ ਸਥਿਤੀ ਵੱਲ ਸਭ ਦਾ ਧਿਆਨ ਦਿਵਾ ਰਹੇ ਹਨ। ਇਹ ਬੜੀ ਬੇਚੈਨੀ ਵਾਲੀ ਗੱਲ ਹੈ ਕਿ ਭਾਰਤ ਵਿੱਚ ਇਤਿਹਾਸਕ ਬਹੁਲਵਾਦ ਤੇ ਵਿਭਿੰਨਤਾ ਦੀ ਥਾਂ ਅਸਹਿਣਸ਼ੀਲਤਾ, ਵੰਡੀਆਂ ਤੇ ਬਹੁਗਿਣਤੀਵਾਦ ਹਾਵੀ ਹੋ ਰਿਹਾ ਹੈ।

vhp-trishul-300x203

ਹਿੰਦੀਤਵ ਜਾਨੂੰਨੀ

ਅਮਰੀਕਾ ਦੇ ਇਕ ਰਿਪਬਲਿਕਨ ਕਾਂਗਰਸ ਮੈਂਬਰ ਅਨੁਸਾਰ 2014 ਦੇ ਦੋ ਪਿਛਲੇ ਮਹੀਨਿਆਂ ਦੌਰਾਨ ਭਾਰਤ ਵਿੱਚ ਈਸਾਈ ਘੱਟਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀਆਂ 38 ਘਟਨਾਵਾਂ ਵਾਪਰੀਆਂ। ਉਸ ਨੇ ਦੋਸ਼ ਲਾਇਆ ਕਿ ਘੱਟਗਿਣਤੀਆਂ ਵਿਰੁੱਧ ਭਾਰਤ ਵਿੱਚ ਹਮਲੇ ਵਧਣ ਦਾ ਖਦਸ਼ਾ ਹੈ।

ਕਾਂਗਰਸ ਮੈਂਬਰ ਜੋਇ ਪਿੱਟ ਨੇ ਇਸ ਹਫਤੇ ਪ੍ਰਤੀਨਿਧ ਸਦਨ ਵਿੱਚ ਆਪਣੀਆਂ ਟਿੱਪਣੀਆਂ ਵਿੱਚ ਕਿਹਾ ਕਿ ਉਹ ਭਾਰਤ ਵਿੱਚ ਧਾਰਮਿਕ ਆਜ਼ਾਦੀ ਅਤੇ ਬਹੁਲਵਾਦ ਦੀ ਸਥਿਤੀ ਵੱਲ ਸਭ ਦਾ ਧਿਆਨ ਦਿਵਾ ਰਹੇ ਹਨ। ਇਹ ਬੜੀ ਬੇਚੈਨੀ ਵਾਲੀ ਗੱਲ ਹੈ ਕਿ ਭਾਰਤ ਵਿੱਚ ਇਤਿਹਾਸਕ ਬਹੁਲਵਾਦ ਤੇ ਵਿਭਿੰਨਤਾ ਦੀ ਥਾਂ ਅਸਹਿਣਸ਼ੀਲਤਾ, ਵੰਡੀਆਂ ਤੇ ਬਹੁਗਿਣਤੀਵਾਦ ਹਾਵੀ ਹੋ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਐਨਜੀਓਜ਼ ਦੀਆਂ ਰਿਪੋਰਟਾਂ ਅਨੁਸਾਰ ਨਵੀਂ ਸਰਕਾਰ ਦੇ ਪਹਿਲੇ 100 ਦਿਨਾਂ ਦੌਰਾਨ ਘੱਟਗਿਣਤੀ ਈਸਾਈ ਭਾਈਚਾਰੇ ਖ਼ਿਲਾਫ਼ ਹਿੰਦੂ ਰਾਸ਼ਟਰਵਾਦੀ ਤਾਕਤਾਂ ਦੇ ਹਮਲੇ ਵਧੇ ਹਨ। ਲਗਾਤਾਰ ਆ ਰਹੀਆਂ ਰਿਪੋਰਟਾਂ ਅਨੁਸਾਰ ਘੱਟਗਿਣਤੀਆਂ ਵਿਰੁੱਧ ਭਾਰਤ ਵਿੱਚ ਹਮਲੇ ਵੱਧ ਰਹੇ ਹਨ ਅਤੇ ਕਾਫੀ ਹੱਦ ਤੱਕ ਉਦਾਰ ਮੁਸਲਮਾਨਾਂ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ।

ਇਵੈਂਜਲੀਕਲ ਫੈਲੋਸ਼ਿਪ ਆਫ ਇੰਡੀਆ ਵੱਲੋਂ ਪੇਸ਼ ਅੰਕੜਿਆਂ ਦਾ ਹਵਾਲਾ ਦਿੰਦਿਆਂ, ਪਿੱਟਸ ਨੇ ਦੋਸ਼ ਲਾਏ ਕਿ ਨਵੰਬਰ-ਦਸੰਬਰ 2014 ਵਿੱਚ ਈਸਾਈ ਭਾਈਚਾਰੇ ਉੱਤੇ ਹਮਲਿਆਂ ਦੀਆਂ 38 ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚੋਂ 31 ਕੇਵਲ ਦਸੰਬਰ ਮਹੀਨੇ ਦੀਆਂ ਹਨ। ਉਨ੍ਹਾਂ ਦੱਸਿਆ ਕਿ ਚਰਚਾਂ ਨੂੰ ਸਾੜੇ ਜਾਣ, ਬੇਰਹਿਮੀ ਨਾਲ ਕੁੱਟਮਾਰ, ਡਰਾਉਣ-ਧਮਕਾਉਣ ਤੇ ਪਾਸਟਰਾਂ ਦੀਆਂ ਗ੍ਰਿਫਤਾਰੀਆਂ ਨੇ ਭਾਰਤੀ ਭਾਈਚਾਰੇ ’ਚ ਤਣਾਅ ਭਰਿਆ ਵਾਤਾਵਰਨ ਬਣਾ ਦਿੱਤਾ ਹੈ।

ਪਿੱਟਸ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਹਿੰਸਕ ਕਾਰਵਾਈਆਂ ਵਿਰੁੱਧ ਬੋਲਣਾ ਚਾਹੀਦਾ ਹੈ, ਉਥੇ ਉਬਾਮਾ ਪ੍ਰਸ਼ਾਸਨ ਨੂੰ ਵੀ ਦਬਾਏ ਜਾ ਰਹੇ ਭਾਈਚਾਰਿਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ। ਦੋਵੇਂ ਦੇਸ਼ਾਂ ਵਿਚਾਲੇ ਚੱਲਦੇ ਸੰਵਾਦ ਵਿੱਚ ਮਾਨਵੀ ਹੱਕਾਂ ਦਾ ਜ਼ਿਕਰ ਵੀ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਆਰਥਿਕ ਸੁਧਾਰਾਂ ਉੱਤੇ ਜ਼ੋਰ ਦੇ ਰਹੀ ਹੈ ਤਾਂ ਇਸ ਨੂੰ ਘੱਟਗਿਣਤੀਆਂ ਦੀ ਹਾਲਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,