ਸਿੱਖ ਖਬਰਾਂ

ਖਾਲੜਾ ਮਿਸ਼ਨ ਨੇ ਪੁਲਿਸ ਵੱਲੋਂ ਜ਼ਬਰੀ ਚੁੱਕ ਕੇ ਮਾਰੇ ਗਏ ਲੋਕਾਂ ਲਈ ਇਨਸਾਫ ਤੇ ਜਾਗਰਿਤੀ ਮੁਹਿੰਮ ਦੀ ਸੁਰੂਆਤ ਕਰਦਿਆ ਡੀ.ਸੀ ਦੇ ਦਫਤਰ ਅੱਗੇ ਦਿੱਤਾ ਧਰਨਾ

January 31, 2015 | By

ਅੰਮ੍ਰਿਤਸਰ -(30 ਜਨਵਰੀ, 2015): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਸਹਿਯੋਗ ਜਥੇਬੰਦੀਆ ਵੱਲੋ90ਵਿਆਂ ਦੌਰਾਨ ਪੰਜਾਬ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਬੇਦੋਸ਼ੈ ਲੋਕਾਂ ਨੂੰ ਜਬਰਦਸਤੀ ਚੁੱਕ ਕੇ ਮਾਰਨ ਅਤੇ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਇਨਸਾਫ ਤੇ ਜਾਗਰਿਤੀ ਮੁਹਿੰਮ ਦੀ ਸੁਰੂਆਤ ਕਰਦਿਆ ਡੀ.ਸੀ ਅੰਮ੍ਰਿਤਸਰ ਦੇ ਦਫਤਰ ਅੱਗੇ ਪ੍ਰਭਾਵਸ਼ਾਲੀ ਧਰਨਾ ਦਿੱਤਾ ਗਿਆ।

Khalra-Mission-Organizations-holds-protest-outside-DC-office-in-Amritsar-6

ਬੀਬੀ ਪਰਮਜੀਤ ਕੌਰ ਖਾਲੜਾ ਧਰਨੇ ‘ਤੇ ਬੈਠੇ ਹੋਏ

ਧਰਨੇ ਨੂੰ ਸੰਬੋਧਨ ਕਰਦਿਆ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ ਨੇ ਕਿਹਾ ਕਿ ਜਿਨਾਂ ਚਿਰ ਸਿੱਖਾ ਨੂੰ ਇਨਸਾਫ ਨਹੀ ਮਿਲਦਾ ਵਿਕਾਸ ਦੀਆ ਗਲਾ ਕੋਰਾ ਝੂਠ ਹਨ ਉਨਾਂ ਕਿਹਾ ਕਿ ਜੰਗਲ ਦਾ ਰਾਜ ਹੋਣ ਕਾਰਨ ਸਭ ਕਾਇਦੇ ਕਾਨੂੰਨ ਛਿਕੇ ਟੰਗ ਦਿੱਤੇ ਹਨ।

ਬੀਬੀ ਪਰਮਜੀਤ ਕੌਰ ਖਾਲੜਾ ਸਰਪਰਸਤ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਕਿਹਾ ਕਿ ਮਨੁੱਖੀ ਅਧਿਕਾਰ ਜਥੇਬੰਦੀਆ ਨੇ ”ਇਨਸਾਫ ਤੇ ਜਾਗਰਿਤੀ ਮੁਹਿੰਮ” ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋ ਸੁਰੂ ਕੀਤੀ ਹੈ ਅਤੇ ਲੜੀਵਾਰ ਜਿਲਾ ਪੱਧਰ ਤੇ ਧਰਨਿਆ ਦਾ ਪ੍ਰੋਗਰਾਮ ਸਾਰੇ ਪੰਜਾਬ ਵਿਚ ਕੀਤਾ ਜਾਵੇਗਾ।

ਉਨਾਂ ਕਿਹਾ ਕਿ ਸ੍ਰੀ ਹਰਮੰਦਿਰ ਸਾਹਿਬ ਤੇ ਹਮਲਾ ਕੁਫਰ ਦਾ ਸੱਚ ਤੇ ਹਮਲਾ ਸੀ ਅਤੇ ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰਾ ਨਾਲ ਦੁਸ਼ਮਣੀ ਕੱਢਣ ਲਈ ਇਹ ਕੁਕਰਮ ਕੀਤਾ ਗਿਆ। ਇਸੇ ਲੜੀ ਵਿਚ ਦਿੱਲੀ ਵਿਚ ਦਿਨ ਦਿਹਾੜੇ ਸਿੱਖਾ ਦਾ ਕਤਲੇਆਮ ਕਰਕੇ, ਪੰਜਾਬ ਅੰਦਰ 25000 ਸਿੱਖਾ ਨੂੰ ਝੂਠੇ ਮੁਕਾਬਲਿਆ ਵਿਚ ਮਾਰ ਕੇ ਮਨੁੱਖੀ ਅਧਿਕਾਰਾਂ ਦਾ ਬੁਰੀ ਤਰ੍ਹਾਂ ਘਾਣ ਕੀਤਾ ਗਿਆ। ਹੈਰਾਨੀ ਦੀ ਗਲ ਹੈ ਕਿ ਇਕ ਹਿਰਨ ਮਾਰਨ ਤੇ ਸਲਮਾਨ ਖਾਨ ਖਿਲਾਫ ਕੇਸ ਚਲ ਸਕਦਾ ਹੈ ਪਰ ਹਜਾਰਾ ਮਨੁੱਖਾਂ ਦੇ ਮਾਰੇ ਜਾਣ ਤੇ ਪੜਤਾਲ ਤੱਕ ਨਹੀ ਹੁੰਦੀ।

ਇਸ ਮੌਕਤੇ ਤੇ ਸਤਵਿੰਦਰ ਸਿੰਘ ਪਲਾਸੌਰ ਨੇ ਕਿਹਾ ਸਿੱਖਾ ਨੂੰ ਇਨਸਾਫ ਦੇਣ ਦੀ ਬਜਾਏ ਸਿੱਖ ਨਸਲਕੁਸ਼ੀ ਲਈ ਜਿੰਮੇਵਾਰ ਰਾਜੀਵ ਗਾਂਧੀ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ, ਕੇ.ਪੀ.ਐਸ ਗਿਲ ਨੂੰ 25000 ਤੋ ਉਪਰ ਸਿੱਖਾ ਦੇ ਝੂਠੇ ਮੁਕਾਬਲਿਆ ਦੇ ਦੋਸ਼ੀ ਹੋਣ ਕਾਰਨ ਪਦਮ ਸ਼ਿਰੀ ਮਿਲਦਾ ਹੈ। ਇਸੇ ਲੜੀ ਵਿਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਾਕਾ ਨੀਲਾ ਤਾਰਾ ਸਮੇ ਕੇਂਦਰ ਦੇ ਕੁਹਾੜੇ ਦਾ ਦਸਤਾ ਬਣਨ ਕਰਕੇ, ਸ੍ਰੀ ਦਰਬਾਰ ਸਾਹਿਬ ਸਮੂਹ ਵਿਚੋ ਹਮਲੇ ਦੇ ਨਿਸ਼ਾਨ ਮਿਟਾਉਣ ਕਰਕੇ, ਝੂਠੇ ਮੁਕਾਬਲਿਆ ਦੇ ਗੁਨਾਹਗਾਰਾਂ ਨੂੰ ਆਪਣੀ ਬੁਕਲ ਵਿਚ ਛੁਪਾਉਣ ਕਰਕੇ ਪਦਮਵਿਭੂਸ਼ਨ ਦੇਣ ਲਈ ਐਲਾਨ ਹੁੰਦਾ ਹੈ।

ਇਸ ਮੌਕੇ ਤੇ ਬਾਬਾ ਦਰਸ਼ਨ ਸਿੰਘ ਪ੍ਰਧਾਨ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਨੇ ਕਿਹਾ ਕਿ ਇਨਸਾਫ ਮਹਿੰਮ ਪੂਰੇ ਪੰਜਾਬ ਵਿਚ ਖੜੀ ਜਾਵੇਗੀ ਤੇ ਇਨਸਾਫ ਮਿਲਣ ਤੱਕ ਲੜਾਈ ਜਾਰੀ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਬਾਦਲਕੇ, ਆਰ.ਐਸ.ਐਸ ਵਾਲਿਆ ਦਾ ਨਾਪਾਕ ਗਠਜੋੜ ਹੈ।

ਸਿੱਖ ਯੂਥ ਫਰੰਟ ਦੇ ਭਾਈ ਸੁਖਜੀਤ ਸਿੰਘ ਖੇਲਾ ਨੇ ਕਿਹਾ ਹਾਕਮਾ ਦੇ ਕੰਨਾਂ ਤੇ ਕੋਈ ਜੂੰ ਨਹੀ ਸਰਕ ਰਹੀ। ਸਰਕਾਰਾਂ ਦੇ ਜਬਰ ਜੁਲਮ ਖਿਲਾਫ ਲੜਾਈ ਜਾਰੀ ਰੱਖੀ ਜਾਵੇਗੀ ਅਤੇ ਉਨਾਂ ਲਾਪਤਾ ਕੀਤੇ ਗਏ ਨੋਜਵਾਨਾਂ ਦੀ ਲਿਸਟ ਜਾਰੀ ਕਰਨ ਦੀ ਮੰਗ ਕੀਤੀ।

ਨਾ ਕਿਹਾ ਕਿ ਸਿਖੀ ਨੂੰ ਨਾਗਪੁਰੀ ਸ਼ਾਧ ਲਾਉਣਾ ਘੁਣ ਵਾਂਗ ਚੰਬੜਿਆ ਹੈ ਇਨਾਂ ਦੇ ਡੇਰਿਆ ਦੀਆ ਜਾਇਦਾਦਾ ਦੀ ਪੜਤਾਲ ਕਰਕੇ ਰਿਪੋਰਟ ਜਨਤਕ ਕੀਤੀ ਜਾਵੇ। ਪੰਜਾਬ ਤੇ ਕਸੳਮੀਰ ਸਮੇਤ ਦੇਸ਼ ਦੇ ਹੋਰ ਹਿਸਿਆ ਵਿਚ ਸਮਸਿਆਵਾਂ ਦਾ ਫੋਜੀ ਹਲ ਕੱਢਣ ਦੀ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ ਤੇ ਕਸ਼ਮੀਰ ਵਿਚ ਰਾਏਸ਼ਪਾਹੀ ਕਰਾਕੇ ਸਥਾਈ ਸ਼ਾਂਤੀ ਲਈ ਡੈਮੋਕਰੇਟਿਕ ਹਲ ਕਢਿਆ ਜਾਵੇ।

ਇਸ ਮੌਕੇ ਤੇ 17 ਫਰਵਰੀ ਡੀ.ਸੀ. ਤਰਨ ਤਾਰਨ ਨੂੰ ਯਾਦ ਪੱਤਰ ਦੇਣ ਦਾ ਐਲਾਨ ਕੀਤਾ ਗਿਆ। ਹੋਰਨਾਂ ਤੋ ਬਿਨਾਂ ਇਸ ਰੋਸ਼ ਧਰਨੇ ਵਿਚ ਸਿੱਖ ਯੂਥ ਫਰੰਟ ਦੇ ਆਗੂ ਪੱਪਲਪ੍ਰੀਤ ਸਿੰਘ ਕੇ.ਐਮ.ਓ ਚਮਨ ਲਾਲ, ਰੁਪਿੰਦਰ ਸਿੰਘ ਮਲੀ, ਗੁਰਜੀਤ ਸਿੰਘ ਤਰਸਿਕਾ, ਬਲਦੇਵ ਸਿੰਘ ਸਾਂਘਣਾ, ਮਨਜੀਤ ਸਿੰਘ ਸਾਂਘਣਾ, ਕਾਬਲ ਸਿੰਘ ਜੋਧਪੁਰ, ਸੰਤੋਖ ਸਿੰਘ ਕੰਡਿਆਲਾ, ਵਿਰਸਾ ਸਿੰਘ ਬਹਿਲਾ, ਦਿਲਬਾਗ ਸਿੰਘ, ਬਲਵਿੰਦਰ ਸਿੰਘ ਮਾਨੋਚਲ ਆਦਿ ਹਾਜਰ ਸਨ।

Khalra-Mission-Organizations-holds-protest-outside-DC-office-in-Amritsar-8

ਬੀਬੀ ਪਰਮਜੀਤ ਕੌਰ ਖਾਲੜਾ ਧਰਮ ਸੁਪਤਨੀ ਭਾਈ ਜਸਵੰਤ ਸਿੰਘ ਖਾਲੜਾ ਧਰਨੇ ਨੂੰ ਸੰਬੋਧਨ ਕਰਦੇ ਹੋਏ

Khalra-Mission-Organizations-holds-protest-outside-DC-office-in-Amritsar-7

ਧਰਨੇ ਦੌਰਾਨ ਸਿੱਖ ਕਾਰਕੂਨ

Khalra-Mission-Organizations-holds-protest-outside-DC-office-in-Amritsar-3

ਧਰਨੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਾ ਸਿੱਖ ਆਗੂ

Khalra-Mission-Organizations-holds-protest-outside-DC-office-in-Amritsar-2

ਧਰਨਾ ਦਾ ਇੱਕ ਹੋਰ ਦ੍ਰਿਸ਼

Khalra-Mission-Organizations-holds-protest-outside-DC-office-in-Amritsar-1

ਧਰਨੇ ਦੌਰਾਨ ਸਿੱਖ ਕਾਰਕੂਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,