ਖਾਸ ਖਬਰਾਂ

ਮਰੀਜ਼ਾਂ ਦੀ ਜਾਨ ਨੂੰ ਸੰਭਾਵੀ ਖਤਰਾ ਉਜਾਗਰ ਕਰਨ ਵਾਲਾ ਕਸ਼ਮੀਰੀ ਡਾਕਟਰ ਗ੍ਰਿਫਤਾਰ

August 28, 2019 | By

ਚੰਡੀਗੜ੍ਹ: ਸ੍ਰੀ ਨਗਰ ਦੇ ਸਰਕਾਰੀ ਮੈਡੀਕਲ ਕਾਲਜ਼ ਦੇ ਡਾ. ਉਮਰ ਸਲੀਮ ਅਖ਼ਤਰ ਨੂੰ ਭਾਰਤੀ ਪੁਲਿਸ ਵੱਲੋਂ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਸਨੇ ਇੱਕ ਕੌਮਾਂਤਰੀ ਖਬਰ ਅਦਾਰੇ ਨਾਲ ਗੱਲਬਾਤ ਕਰਦਿਆਂ ਇਹ ਤੱਥ ਉਜਾਗਰ ਕੀਤਾ ਕਿ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਲਾਈਆਂ ਗਈਆਂ ਪਾਬੰਦੀਆਂ ਕਾਰਨ ਗੁਰਦਿਆਂ ਦੀ ਬਿਮਾਰੀ ਦੇ ਕਈ ਮਰੀਜ਼ਾਂ ਦੀ ਜਾਨ ਖਤਰੇ ਵਿੱਚ ਹੈ।

ਕੁਝ ਦਿਨ ਪਹਿਲਾਂ ਡਾਕਟਰ ਅਖਤਰ ਨੇ ਆਪਣੇ ਹੱਥ ਵਿੱਚ ਇੱਕ ਤਖਤੀ ਫੜ੍ਹ ਕੇ ਬੀ.ਬੀ.ਸੀ. ਊਰਦੂ ਦੇ ਪੱਤਰਕਾਰ ਨਾਲ ਗੱਲਬਾਤ ਕੀਤੀ ਸੀ ਜਿਸ ਤੋਂ ਫੋਰਨ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤਖਤੀ ਉੱਤੇ ਲਿਖਿਆ ਹੋਇਆ ਸੀ ਕਿ “ਇਹ ਵਿਰੋਧ ਨਹੀਂ, ਬਲਕਿ ਬੇਨਤੀ ਹੈ” (ਦਿਸ ਇਜ਼ ਨੌਟ ਕੇ ਪ੍ਰੋਟੈਸਟ। ਦਿਸ ਇਜ਼ ਏ ਰਿਕੂਐਸਟ)।

ਡਾਕਟਰ ਦੇ ਹੱਥ ਵਿੱਚ ਫੜੀ ਹੋਈ ਤਖਤੀ ਦੀ ਤਸਵੀਰ।

ਡਾ. ਅਖਤਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੁਰਦਿਆਂ ਦੀ ਬਿਮਾਰੀ ਤੋਂ ਪੀੜਿਤ ਬਹੁਤ ਸਾਰੇ ਗਰੀਬ ਮਰੀਜ਼ਾਂ ਦਾ ਇਲਾਜ ਇੰਟਰਨੈਟ ਅਤੇ ਫੋਨ ਸੇਵਾਵਾਂ ਉੱਤੇ ਨਿਰਭਰ ਹੈ ਪਰ ਪੂਰੇ ਕਸ਼ਮੀਰ ਵਿੱਚ ਪਿਛਲੇ 3 ਹਫਤਿਆਂ ਤੋਂ ਭਾਰਤ ਸਰਕਾਰ ਨੇ ਇਹ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ ਜਿਸ ਕਾਰਨ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਜੋਖਮ ਵਿੱਚ ਹੈ।

ਡਾਕਟਰ ਡਾ. ਉਮਰ ਸਲੀਮ ਅਖ਼ਤਰ ਨੂੰ ਗ੍ਰਿਫਤਾਰ ਕਰ ਕੇ ਲਿਜਾਦੀ ਹੋਈ ਪੁਲਿਸ।

“ਮੈਨੂੰ ਇਹ ਤਾਂ ਨਹੀਂ ਪਤਾ ਕੇ ਕਿ ਮਰੀਜ਼ਾਂ ਦੀ ਮੋਤ ਦੀ ਦਰ ਵਧੀ ਹੈ ਜਾਂ ਨਹੀ ਪਰ ਇਹ ਗੱਲ ਸਹੀ ਹੈ ਕਿ ਜਿਸ ਮਰੀਜ਼ ਨੂੰ ਗੁਰਦਿਆਂ ਦੀ ਸਫਾਈ ਹਫਤੇ ਵਿੱਚ 3 ਵਾਰ ਕਰਵਾਉਣੀ ਪੈਂਦੀ ਹੈ ਜੇਕਰ ਉਹ ਸਿਰਫ ਇੱਕ ਵਾਰ ਕਰਵਾਏ ਤਾਂ ਉਸਦੀ ਮੋਤ ਯਕੀਨੀ ਹੈ” ਡਾ. ਅਖਤਰ ਨੇ ਕਿਹਾ।

ਖਬਰਖਾਨੇ ਤੇ ਮੌਜੂਦ ਆਖਰੀ ਖਬਰਾਂ ਮੁਤਾਬਿਕ ਪੁਲਿਸ ਡਾ. ਅਖਤਰ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਦੱਸੀ ਥਾਂ ਉੱਤੇ ਲੈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,