ਸਿਆਸੀ ਖਬਰਾਂ

ਕਸ਼ਮੀਰ: ਸਬਜ਼ਾਰ ਨੂੰ ਨਾਇਕ ਵਜੋਂ ਮਿਲੀ ਵਿਦਾਈ, ਅੰਤਮ ਯਾਤਰਾ ‘ਚ ਹਜ਼ਾਰਾਂ ਲੋਕ ਹੋਏ ਸ਼ਾਮਲ

May 30, 2017 | By

ਤਰਾਲ: ਦੱਖਣੀ ਕਸ਼ਮੀਰ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿਚ ਕਰਫਿਊ ਵਰਗੇ ਹਾਲਾਤਾਂ ਅਤੇ ਪਾਬੰਦੀਆਂ ਦੇ ਬਾਵਜੂਦ ਐਤਵਾਰ ਨੂੰ ਹਜ਼ਾਰਾਂ ਲੋਕਾਂ ਤਰਾਲ ਦੇ ਰਥਸੁਨਾ ਪਿੰਡ ਪਹੁੰਚੇ ਅਤੇ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਸਬਜ਼ਾਰ ਅਹਿਮਦ ਭੱਟ ਦੀ ਅੰਤਮ ਯਾਤਰਾ ‘ਚ ਸ਼ਾਮਲ ਹੋਏ।

ਸਬੰਧਤ ਖ਼ਬਰ:

ਬੁਰਹਾਨ ਵਾਨੀ ਦੀ ਥਾਂ ‘ਤੇ ਬਣੇ ਹਿਜ਼ਬੁਲ ਕਮਾਂਡਰ ਸਬਜ਼ਾਰ ਅਹਿਮਦ ਬੱਟ ਦੀ ਮੁਕਾਬਲੇ ‘ਚ ਮੌਤ …

ਵੱਡੀ ਗਿਣਤੀ ਵਿਚ ਨੌਜਵਾਨ ਸਵੇਰੇ ਹੀ ਪੈਦਲ ਅਤੇ ਮੋਟਰਸਾਈਕਲਾਂ ‘ਤੇ ਰਥਸੁਨਾ ਪਿੰਡ ਵੱਲ ਤੁਰ ਪਏ। ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਵਲੋਂ ਲਾਏ ਨਾਕਿਆਂ ਅਤੇ ਰੁਕਾਵਟਾਂ ਤੋਂ ਬਚਣ ਲਈ ਨੌਜਵਾਨਾਂ ਨੇ ਮੁੱਖ ਮਾਰਗਾਂ ਦੀ ਥਾਂ ਅੰਦਰੂਨੀ ਰਸਤਿਆਂ ‘ਤੇ ਸਫਰ ਕੀਤਾ। ਇਸ ਦੌਰਾਨ ਅਜ਼ਾਦੀ ਦੇ ਹੱਕ ਵਿਚ ਨਾਅਰੇ ਲਾਏ ਗਏ। ਪਿੰਡ ‘ਚ ਜਾਮੀਆ ਮਸਜਿਦ ਦੇ ਵਿਹੜੇ ਵਿਚ ਬਣੇ ਕਬਰਿਸਤਾਨ ‘ਚ ਸਬਜ਼ਾਰ ਨੂੰ ਦਫਨਾਇਆ ਗਿਆ, ਸਬਜ਼ਾਰ ਇਸ ਪਿੰਡ ਦਾ 25ਵਾਂ ਸ਼ਹੀਦ ਹੈ ਜਿਸਨੂੰ ਪਿੰਡ ਦੇ ਕਬਰਿਸਤਾਨ ‘ਚ ਦਫਨਾਇਆ ਗਿਆ।

ਹਿਜ਼ਬੁਲ ਕਮਾਂਡਰ ਸਬਜ਼ਾਰ ਨੂੰ ਦਫਨਾਉਣ ਤੋਂ ਪਹਿਲਾਂ ਦਾ ਦ੍ਰਿਸ਼

ਹਿਜ਼ਬੁਲ ਕਮਾਂਡਰ ਸਬਜ਼ਾਰ ਨੂੰ ਦਫਨਾਉਣ ਤੋਂ ਪਹਿਲਾਂ ਦਾ ਦ੍ਰਿਸ਼

ਇਸ ਦੌਰਾਨ ਸਬਜ਼ਾਰ ਦੇ ਘਰ ਕਾਫੀ ਭਾਵਨਾਤਮਕ ਦ੍ਰਿਸ਼ ਦੇਖਣ ਨੂੰ ਮਿਲੇ। ਇਕ ਬਜ਼ੁਰਗ ਅਪਾਹਜ ਆਦਮੀ ਜਿਸਨੇ ਦੱਸਿਆ ਕਿ ਉਹ ਉਹ ਕੋਕਰਨਾਗ ਦਾ ਰੱਜਾਬ ਕਾਕ ਹੈ, ਨੇ ਇਕ ਬੁਲਾਰੇ ਨੂੰ ਵਿੱਚੋਂ ਟੋਕਦਿਆਂ ਕਿਹਾ, “ਸਬਜ਼ਾਰ ਨੂੰ ਦਿੱਤੇ ਸਮੇਂ ਤੋਂ ਪਹਿਲਾਂ ਹੀ ਕਿਉਂ ਦਫਨਾ ਦਿੱਤਾ ਗਿਆ। ਮੈਂ ਉਸਦੇ ਅੰਤਮ ਦਰਸ਼ਨ ਕਰਨ ਲਈ ਆਇਆ ਹਾਂ, ਇਹ ਤੁਹਾਡੇ ਲਈ ਸ਼ਰਮ ਦੀ ਗੱਲ ਹੈ, ਤੁਸੀਂ ਦਿੱਤੇ ਸਮੇਂ ਤੋਂ ਪਹਿਲਾਂ ਹੀ ਸਬਜ਼ਾਰ ਨੂੰ ਕਿਉਂ ਦਫਨਾ ਦਿੱਤਾ।” ਬਾਅਦ ‘ਚ ਉਸ ਬਜ਼ੁਰਗ ਨੇ ਸਬਜ਼ਾਰ ਦੀ ਮਾਂ ਨੂੰ ਵਧਾਈ ਦਿੱਤੀ ਕਿ ਉਸਦਾ ਪੁੱਤਰ ਸ਼ਹੀਦ ਹੋਇਆ ਹੈ ਅਤੇ ਕੋਈ ਵੀ ਰੋਵੇ ਨਾ।

ਸਬੰਧਤ ਖ਼ਬਰ:

ਕਸ਼ਮੀਰੀ ਨੂੰ ਜੀਪ ਮੂਹਰੇ ਬੰਨ੍ਹਣ ‘ਤੇ ਫੌਜ ਮੁਖੀ ਜਨਰਲ ਰਾਵਤ ਨੇ ਕਿਹਾ; ‘ਨਵੇਂ ਤਰੀਕੇ ਜ਼ਰੂਰੀ’ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,