ਖਾਸ ਖਬਰਾਂ » ਮਨੁੱਖੀ ਅਧਿਕਾਰ

ਇਸ਼ਰਤ ਜਹਾਂ ਝੂਠਾ ਮੁਕਾਬਲਾ: ਮੁਕਦਮੇ ਦੀ ਕਾਰਵਾਈ ਰੱਦ ਲਈ ਡੀ. ਜੀ. ਵਣਜਾਰਾ ਦੀ ਅਰਜੀ ‘ਤੇ ਬਹਿਸ ਪੂਰੀ ਹੋਈ

June 30, 2018 | By

ਚੰਡੀਗੜ੍ਹ: ਇਸ਼ਰਤ ਜਹਾਂ ਝੂਠੇ ਮੁਕਾਬਲੇ ਦੇ ਮੁਕੱਦਮੇ ਦੀ ਕਾਰਵਾਈ ਰੱਦ ਲਈ ਦੋਸ਼ੀ ਡੀ. ਜੀ. ਵਣਜਾਰਾ ਦੀ ਅਰਜੀ ‘ਤੇ ਬਹਿਸ ਅੱਜ ਸੀਬੀਆਈ ਅਦਾਲਤ ਵਿਚ ਪੂਰੀ ਹੋਈ ਤੇ ਇਸ ਸਬੰਧੀ ਫੈਂਸਲਾ 17 ਜੁਲਾਈ ਨੂੰ ਸੁਣਾਇਆ ਜਾਵੇਗਾ। 2004 ਵਿਚ ਹੋਏ ਇਸ਼ਰਤ ਜਹਾਂ ਝੂਠੇ ਮੁਕਾਬਲੇ ਦੇ ਮੁਕੱਦਮੇ ਵਿਚ ਦੋਸ਼ੀ ਡੀਜੀ ਵਣਜਾਰਾ ਜ਼ਮਾਨਤ ‘ਤੇ ਹੈ। ਵਣਜਾਰਾ ‘ਤੇ ਇਸ ਮੁਕਾਬਲੇ ਦੀ ਸਾਜਿਸ਼ ਰਚਣ ਦਾ ਦੋਸ਼ ਹੈ ਜਿਸਨੂੰ ਗੁਜਰਾਤ ਪੁਲਿਸ ਅਤੇ ਇੰਟੈਲੀਜੈਂਸ ਬਿਊਰੋ ਦੇ ਅਫਸਰਾਂ ਵਲੋਂ ਸਿਰੇ ਚੜ੍ਹਾਇਆ ਗਿਆ ਸੀ।

ਇਸ ਦੇ ਨਾਲ ਹੀ ਮੁਕੱਦਮੇ ਵਿਚ ਸਹਿ ਦੋਸ਼ੀ ਐਨਕੇ ਅਮੀਨ ਦੀ ਅਰਜੀ ‘ਤੇ ਵੀ ਫੈਂਸਲਾ 17 ਜੁਲਾਈ ਨੂੰ ਹੀ ਸੁਣਾਇਆ ਜਾਵੇਗਾ।

ਇਸ਼ਰਤ ਜਹਾਂ ਝੂਠਾ ਪੁਲਿਸ ਮੁਕਾਬਲਾ

ਸੀਬੀਆਈ ਵਲੋਂ ਅਦਾਲਤ ਵਿਚ ਪੇਸ਼ ਹੋਏ ਵਕੀਲ ਆਰਸੀ ਕੋਡੇਕਰ ਨੇ ਵਣਜਾਰਾ ਦੀ ਅਰਜੀ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਮੁਕੱਦਮੇ ਵਿਚ ਲੋੜੀਂਦੇ ਸਬੂਤ ਨਾ ਮਿਲੇ ਹੁੰਦੇ ਤਾਂ ਜਾਂਚ ਅਫਸਰ ਨੇ ਦੋਸ਼ੀ ਖਿਲਾਫ ਦੋਸ਼ਪੱਤਰ ਦਾਖਲ ਨਹੀਂ ਕਰਨਾ ਸੀ। ਕੋਡੇਕਰ ਨੇ ਅਦਾਲਤ ਦਾ ਧਿਆਨ ਉਨ੍ਹਾਂ ਗਵਾਹਾਂ ਦੀਆਂ ਗਵਾਹੀਆਂ ਵੱਲ ਦਵਾਇਆ ਜਿਹਨਾਂ ਤੋਂ ਸਾਬਿਤ ਹੁੰਦਾ ਹੈ ਕਿ ਦੋਸ਼ੀ ਦੀ ਜੁਰਮ ਵਿਚ ਕਥਿਤ ਭਾਈਵਾਲੀ ਸੀ।

ਆਪਣੀ ਅਰਜੀ ਵਿਚ ਵਣਜਾਰਾ ਨੇ ਦਾਅਵਾ ਕੀਤਾ ਹੈ ਕਿ ਸੀਬੀਆਈ ਅਸਲ ਵਿਚ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ। ਸੀਬੀਆਈ ਨੇ ਇਸ ਦਾਅਵੇ ਨੂੰ ਨਕਾਰਿਆ ਹੈ।

ਅਦਾਲਤ ਵਲੋਂ ਇਸ ਮੁਕੱਦਮੇ ਵਿਚ ਡੀਜੀਪੀ ਪੀਪੀ ਪਾਂਡੇ ਨੂੰ ਬਰੀ ਕਰਨ ਤੋਂ ਬਾਅਦ ਵਣਜਾਰਾ ਅਤੇ ਅਮੀਨ ਨੇ ਅਦਾਲਤ ਵਿਚ ਇਹ ਅਰਜੀ ਦਾਇਰ ਕੀਤੀ ਸੀ।

ਜ਼ਿਕਰਯੋਗ ਹੈ ਕਿ ਇਸ ਮੁਕੱਦਮੇ ਵਿਚ ਸੀਬੀਆਈ ਨੇ ਪਾਂਡੇ, ਵਣਜਾਰਾ, ਆਈਪੀਐਸ ਜੀਐਲ ਸਿੰਘਲ, ਸੇਵਾਮੁਕਤ ਐਸਪੀ ਐਨਕੇ ਅਮੀਨ, ਸੇਵਾਮੁਕਤ ਡੀਐਸਪੀ ਤਰੁਣ ਬਹੌਤ ਸਮੇਤ ਸੱਤ ਪੁਲਿਸ ਅਫਸਰਾਂ ਅਤੇ ਇੰਟੈਲੀਜੈਂਸ ਬਿਊਰੋ ਦੇ ਸਾਬਕਾ ਖਾਸ ਨਿਰਦੇਸ਼ਕ ਰਜਿੰਦਰ ਕੁਮਾਰ ਸਮੇਤ ਚਾਰ ਆਈਬੀ ਅਫਸਰਾਂ ਨੂੰ ਦੋਸ਼ੀਆਂ ਵਜੋਂ ਨਾਮਜ਼ਦ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,