ਵੀਡੀਓ

ਈਰੋਮ ਸ਼ਰਮੀਲਾ ਨੇ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਬਾਰੇ ਦੱਸਣ ਲਈ ਕੀਤਾ ਧੰਨਵਾਦ

June 14, 2015 | By

ਨਵੀਂ ਦਿੱਲੀ (13 ਜੂਨ, 2015): ਹੁਣ ਤੱਕ ਸੰਸਾਰ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਭੁੱਖ ਹੜਤਾਲ ‘ਤੇ ਰਹਿਣ ਵਾਲੀ ਅਤੇ ਭਾਰਤ ਦੀ ਸਿਆਸੀ ਕੈਦੀ ਮਨੀਪੁਰ ਦੀ ਇਰੋਮ ਸ਼ਰਮੀਲਾ ਨੇ ਉਸਨੇ ਬਾਪੂ ਸੂਰਤ ਸਿੰਘ ਵੱਲੋਂ ਸਿਆਸੀ ਕੈਦੀਆਂ ਦੀ ਰਿਹਾਈ ਲਈ ਆਰੰਭੀ ਭੁੱਖ ਹੜਤਾਲ ਬਾਰੇ ਦੱਸਣ ‘ਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ ਹੈ।

ਬਾਪੂ ਸੂਰਤ ਸਿੰਘ  ਨੇ 16 ਜਨਵਰੀ 2015 ਨੂੰ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜ ਕਿ ਜੂਨ 2015 ਤੱਕ ਜਾਰੀ ਹੈ।

ਈਰੋਮ ਸ਼ਰਮੀਲਾ

ਈਰੋਮ ਸ਼ਰਮੀਲਾ

ਮਨੀਪੁਰ ਦੀ ਆਇਰਨ ਲੇਡੀ ਵਜੋਂ ਮਸ਼ਹੂਰ 42 ਵਰ੍ਹਿਆਂ ਦੀ ਇਰੋਮ ਸ਼ਰਮੀਲਾ ਨੇ ਨਵੰਬਰ 2000 ’ਚ ਉਸ ਸਮੇਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜਦੋਂ ਮਨੀਪੁਰ ’ਚ ਉਸ ਦੇ ਘਰ ਨੇੜੇ ਬੱਸ ਸਟਾਪ ’ਤੇ ਹੋਈ ਗੋਲੀਬਾਰੀ ਦੌਰਾਨ 10 ਲੋਕ ਮਾਰੇ ਗਏ ਸਨ। ਉਸ ਸਮੇਂ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨਾਂ ਨੇ ਇਨ੍ਹਾਂ ਕਤਲਾਂ ਲਈ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਅਫਸਪਾ ਲਾਗੂ ਹੋਣ ਕਰਕੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਸੀ।

ਇਨਸਾਫ ਨਾ ਮਿਲਣ ਤੋਂ ਬਾਅਦ ਇਰੋਮ ਸ਼ਰਮੀਲਾ ਭੁੱਖ ਹੜਤਾਲ ’ਤੇ ਬੈਠ ਗਈ ਸੀ ਅਤੇ ਉਸ ’ਤੇ ਕੇਸ ਪਾਇਆ ਗਿਆ ਕਿ ਉਹ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਰਮੀਲਾ ਨੂੰ ਹਸਪਤਾਲ ’ਚ ਰੱਖਿਆ ਗਿਆ ਜਿਥੇ ਉਸ ਨੂੰ ਦਿਨ ’ਚ ਕਈ ਵਾਰ ਟਿਊਬਾਂ ਰਾਹੀਂ ਤਰਲ ਪਦਾਰਥ ਦਿੱਤਾ ਜਾਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,