ਵਿਦੇਸ਼ » ਸਿੱਖ ਖਬਰਾਂ

“ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ‘ਤੇ ਹੋਵੇਗੀ ਸਰਕਾਰੀ ਇਮਾਰਤ”: ਅਰੋੜਾ

June 30, 2016 | By

ਚੰਡੀਗੜ੍ਹ: ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਬਿਲਕੁਲ ਨਜ਼ਦੀਕ ਸਥਿਤ ਸਮਾਧ ਗੁਰਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 177ਵੀਂ ਬਰਸੀ ਅਥਾਹ ਸ਼ਰਧਾ ਨਾਲ ਮਨਾਈ ਗਈ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਸਬੰਧੀ ਦੇਸ਼ਾਂ ਵਦਿੇਸ਼ਾਂ ਤੋਂ ਪੁੱਜੀਆਂ ਸੰਗਤਾਂ ਦੀ ਹਾਜ਼ਰੀ ‘ਚ ਪਰਸੋਂ ਰੋਜ਼ ਤੋਂ ਰੱਖੇ ਅਖੰਡ ਪਾਠ ਸਾਹਬਿ ਦੇ ਭੋਗ ਅੱਜ ਸਵੇਰੇ ਪਾਏ ਗਏ। ਇਸ ਮੌਕੇ ਪੁੱਜੀਆਂ ਸੱਿਖ ਸੰਗਤਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਭਾਈ ਜਲਵਿੰਦਰ ਸਿੰਘ ਅਤੇ ਕਰਨਜੀਤ ਸਿੰਘ ਦੇ ਸਾਥੀਆਂ ਨੇ ਰਸ ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ।

ਲਾਹੌਰ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਮੌਕੇ ਸ਼੍ਰੋਮਣੀ ਕਮੇਟੀ ਦੇ ਜੱਥਾ ਆਗੂ ਗੁਰਮੀਤ ਸਿੰਘ ਬੂਹ ਨੂੰ ਚੇਅਰਮੈਨ ਸਦੀਕ ਉਲ ਫਾਰੂਕ, ਸ. ਰਮੇਸ਼ ਸਿੰਘ ਅਰੋੜਾ ਤੇ ਹੋਰ ਸਨਮਾਨਿਤ ਕਰਦੇ ਹੋਏ

ਲਾਹੌਰ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਮੌਕੇ ਸ਼੍ਰੋਮਣੀ ਕਮੇਟੀ ਦੇ ਜੱਥਾ ਆਗੂ ਗੁਰਮੀਤ ਸਿੰਘ ਬੂਹ ਨੂੰ ਚੇਅਰਮੈਨ ਸਦੀਕ ਉਲ ਫਾਰੂਕ, ਸ. ਰਮੇਸ਼ ਸਿੰਘ ਅਰੋੜਾ ਤੇ ਹੋਰ ਸਨਮਾਨਿਤ ਕਰਦੇ ਹੋਏ

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਥੇ ਦੀ ਅਗਵਾਈ ਕਰ ਰਹੇ ਮੈਂਬਰ ਸ਼੍ਰੋਮਣੀ ਕਮੇਟੀ ਗੁਰਮੀਤ ਸਿੰਘ ਬੂਹ, ਡਿਪਟੀ ਲੀਡਰ ਬਲਦੇਵ ਸਿੰਘ ਐਮ. ਏ. ਨੇ ਸਾਂਝੇ ਤੌਰ ‘ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਸਦੀਕ ਉਲ ਫਾਰੂਕ ਨੇ ਕਿ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਆਉਣ ਵਾਲੇ ਸਿੱਖਾਂ ਨੂੰ ਅਟਾਰੀ ਵਿਖੇ ਭਾਰੀ ਖੱਜਲ ਖੁਆਰ ਕਰਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਆਉਣ ਵਾਲੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਮੇਂ ਸਿਰ ਰੇਲਾਂ ਲਈ ਭਾਰਤ ਸਰਕਾਰ ਤੋਂ ਸਮੇਂ ਸਿਰ ਮਨਜ਼ੂਰੀ ਲੈ ਕੇ ਦੇਣ ਲਈ ਸਹਾਇਤਾ ਕਰਆਿ ਕਰਨ।

ਪਾਕਸਿਤਾਨ ਪੰਜਾਬ ਦੇ ਵਿਧਾਇਕ ਸ: ਰਮੇਸ਼ ਸਿੰਘ ਅਰੋੜਾ ਨੇ ਸ਼ੇਰ-ਏ-ਪੰਜਾਬ ਦੀ ਬਰਸੀ ਮੌਕੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਪਾਕਿਸਤਾਨ ਦੀ ਪੰਜਾਬ ਸਰਕਾਰ ਜਲਦ ਹੀ ਆਉਣ ਵਾਲੇ ਦਿਨਾਂ ‘ਚ ਲਾਹੌਰ ਵਿਖੇ ਸਰਕਾਰੀ ਇਮਾਰਤ ਦਾ ਨਾਂਅ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਰੱਖਿਆ ਜਾਵੇਗਾ, ਜਿਸ ਦੀ ਮਨਜ਼ੂਰੀ ਸਰਕਾਰ ਵੱਲੋਂ ਮਿਲ ਗਈ ਹੈ। ਇਸ ਮੌਕੇ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਫਿਰੋਜ਼ਪੁਰ ਦੇ ਜੱਥਾ ਆਗੂ ਗੁਰਮੁੱਖ ਸਿੰਘ ਚੋਹਲਾ ਸਾਹਿਬ, ਜਰਨਲ ਸਕੱਤਰ ਗੋਪਾਲ ਸਿੰਘ ਚਾਵਲਾ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਮਨਿੰਦਰ ਸਿੰਘ ਮੈਂਬਰ ਆਦਿ ਹੋਰਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਸ: ਰਮੇਸ਼ ਸਿੰਘ ਅਰੋੜਾ, ਗੋਪਾਲ ਸਿੰਘ ਚਾਵਲਾ, ਬਿਸ਼ਨ ਸਿੰਘ, ਪਾਕਿਸਤਾਨ ਓਕਾਫ ਬੋਰਡ ਦੇ ਚੇਅਰਮੈਨ ਸਦੀਕ ਉਲ ਫਾਰੂਕ, ਇਮਰਾਨ ਖਾਨ ਵਧੀਕ ਸਕੱਤਰ, ਖਾਲਿਦ ਅਲੀ, ਮਨਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਜੱਥਾ ਆਗੂ ਗੁਰਮੀਤ ਸਿੰਘ ਬੂਹ, ਬਲਦੇਵ ਸਿੰਘ ਐਮ. ਏ., ਕਰਮਬੀਰ ਸਿੰਘ ਕਿਆਮਪੁਰ ਵੱਲੋਂ ਸਾਂਝੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਦੇਸ਼ਾਂ ਵਦਿੇਸ਼ਾਂ ਤੋਂ ਪਾਕਿਸਤਾਨ ਵਿਖੇ ਪੁੱਜੀਆਂ ਸਿੱਖ ਸੰਗਤਾਂ ਨੂੰ ਜੀ ਆਇਆਂ ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਮੈਂਬਰ ਮਨਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: