ਲੇਖ

‘ਅਮਰੀਕਾ-ਪਾਕਿਸਤਾਨ ਸੰਬੰਧਾਂ ਦੀ ਕੁੜੱਤਣ ਦਾ ਅੰਜ਼ਾਮ : ਸਾਊਥ ਏਸ਼ੀਆ ਵਿੱਚ ਅਸਥਿਰਤਾ ਅਤੇ ਬਦਅਮਨੀ’

October 22, 2011 | By

ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਬਹੁਤ ਜ਼ਿਆਦਾ ਜ਼ਹਿਰ ਘੁਲਿਆ ਹੈ ਅਤੇ ਓਪਰੀ ਨਜ਼ਰ ਨਾਲ ਦੇਖਿਆਂ, ਉਹ ਜੰਗਬਾਜ਼ੀ ਦੀ ਸਥਿਤੀ ਵੱਲ ਵਧ ਰਹੇ ਲੱਗਦੇ ਹਨ। ਇਸ ਸਥਿਤੀ ਨੂੰ ਲੈ ਕੇ ਜਿੱਥੇ ਪਾਕਿਸਤਾਨ ਵਿੱਚ ਰੋਹ, ਡਰ ਅਤੇ ਨਫਰਤ ਦੇ ਮਿਲੇ-ਜੁਲੇ ਭਾਵ ਹਨ, ਉਥੇ ਭਾਰਤੀ ਨੀਤੀ-ਘਾੜੇ ਇਸ ਨੂੰ ਆਪਣੇ ਲਈ ਸ਼ੁੱਭ-ਸ਼ਗਨ ਸਮਝ ਰਹੇ ਹਨ, ਜਿਹੜੀ ਕਿ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਹੈ। 28 ਮਿਲੀਅਨ ਸਿੱਖ ਕੌਮ, ਸਦਾ ਵਾਂਗ ਟਕਰਾਅ ਦੇ ਨਤੀਜਿਆਂ ਤੋਂ ਬੇਖਬਰ ਸੁੱਤੀ ਪਈ ਹੈ ਅਤੇ ਅਜੇ ਤੱਕ ਕਿਸੇ ਸਿੱਖ ਧਿਰ ਨੇ ਇਸ ਸਬੰਧੀ ਕੋਈ ਖਦਸ਼ਾ ਨਹੀਂ ਪ੍ਰਗਟਾਇਆ ਕਿ ਅਮਰੀਕਾ-ਪਾਕਿਸਤਾਨ ਜੰਗੀ-ਟਕਰਾਅ ਦੀ ਸੂਰਤ ਵਿੱਚ, ਇਹ ਸਿੱਖ ਹਿਤਾਂ, ਸਿੱਖ ਸੱਭਿਅਤਾ ਅਤੇ ਵਾਘਾ ਤੋਂ ਜਮਨਾ ਵਿਚਕਾਰ ਵਸੀ ਸਿੱਖ ਬਹੁਗਿਣਤੀ ਨੂੰ ਕਿਵੇਂ ਪ੍ਰਭਾਵਿਤ ਕਰੇਗਾ? ਜਿਹੜੀ ਸਿੱਖ ਕੌਮ ਨੂੰ, 1947 ਦੀ ਵੰਡ ਵੇਲੇ ਦੀ ਗੱਲਬਾਤ ਵਿੱਚ, ਅੰਗਰੇਜ਼ਾਂ ਨੇ ਤੀਸਰੀ ਧਿਰ ਵਜੋਂ ਮਾਨਤਾ ਦਿੱਤੀ ਸੀ, ਅੱਜ ਉਹ ਬਿਲਕੁਲ ਹਿੰਦੂ ਇੰਡੀਆ ਦੇ ਰਹਿਮੋਕਰਮ ’ਤੇ ਹੈ ਅਤੇ ਆਪਣੇ ਖਿੱਤੇ ਵਿੱਚ ਭਵਿੱਖ ਦੇ ਰੋਲ ਸਬੰਧੀ ਬਿਲਕੁਲ ਗਾਫਲ ਹੈ।

ਅਮਰੀਕਾ-ਪਾਕਿਸਤਾਨ ਸਬੰਧ ਬੇਸ਼ੱਕ ਪਿਛਲੇ 10 ਵਰ੍ਹਿਆਂ (ਸਤੰਬਰ 11 ਤੋਂ ਬਾਅਦ) ਤੋਂ ਸਤਤ-ਦਬਾਅ ਰਹੇ ਹਨ ਪਰ ਇਨ੍ਹਾਂ ਵਿੱਚ ਜ਼ਿਆਦਾ ਵਿਗਾੜ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਕਿ ਕੁਝ ਮਹੀਨੇ ਪਹਿਲਾਂ ਓਸਾਮਾ ਬਿਨ ਲਾਦੇਨ ਦੇ ਖਿਲਾਫ ਅਮਰੀਕਾ ਨੇ ‘ਐਬਟਾਬਾਦ ਓਪਰੇਸ਼ਨ’ ਕਰਕੇ ਉਸ ਨੂੰ ਮਾਰ ਮੁਕਾਇਆ। ਜਿੱਥੇ ਪਾਕਿਸਤਾਨ ਸਿਰ ਓਸਾਮਾ ਨੂੰ ‘ਸ਼ਰਣ ਦੇਣ’ ਦਾ ਦੋਸ਼ ਆਇਆ, ਉਥੇ ਅਮਰੀਕਾ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ (ਸਾਵਰੈਂਟੀ) ਚੈ¦ਿਜ ਕਰਨ ਦਾ ਇਲਜ਼ਾਮ ਦਿੱਤਾ ਗਿਆ। ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਅਮਰੀਕੀ ਡਰੋਨ ਹਮਲਿਆਂ ਦੀ ਗਿਣਤੀ ਇੱਕਦਮ ਵਧ ਗਈ। ਅਮਰੀਕਾ ਵਲੋਂ ਪਾਕਿਸਤਾਨ ’ਤੇ ਜ਼ੋਰ ਪਾਇਆ ਜਾਣ ਲੱਗਾ ਕਿ ਉਹ ਉ¤ਤਰੀ ਵਜ਼ੀਰਿਸਤਾਨ ਵਿਚਲੇ ਤਾਲਿਬਾਨਾਂ ਦੇ ਖਿਲਾਫ ਅਪਰੇਸ਼ਨ ਕਰੇ, ਜਿਸ ਨੂੰ ਪਾਕਿ ਫੌਜ ਨੇ ਮੱਠਾ ਹੁੰਗਾਰਾ ਦਿੱਤਾ। ਪਿਛਲੇ ਦਿਨੀਂ ਜਦੋਂ ਤਾਲਿਬਾਨ ਨੇ, ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ 60-70 ਘੰਟੇ ਦਾ ਹਥਿਆਰਬੰਦ ਅਪਰੇਸ਼ਨ (ਅਮਰੀਕਨ ਅੰਬੈਂਸੀ ਦੇ ਨੇੜੇ) ਕੀਤਾ ਤਾਂ ਅਮਰੀਕਾ ਪੂਰੀ ਤਰ੍ਹਾਂ ਲੋਹਾ-ਲਾਖਾ ਹੋ ਗਿਆ। ਅਫਗਾਨਿਸਤਾਨ ਦੇ ਸਾਬਕਾ ਪ੍ਰਧਾਨ ਰੱਬਾਨੀ (ਜਿਸ ਰਾਹੀਂ ਅਮਰੀਕਾ ਤਾਲਿਬਾਨ ਨਾਲ ਗੱਲਬਾਤ ਕਰ ਰਿਹਾ ਸੀ) ਦੀ ਆਤਮਘਾਤੀ ਹਮਲੇ ਵਿੱਚ ਹੋਈ ਮੌਤ ਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ। ਅਮਰੀਕਾ ਨੇ ਪਾਕਿਸਤਾਨ ਦੇ ਖਿਲਾਫ ਕਾਂਗਰਸ ਪੱਧਰ ’ਤੇ, ਐਡਮਿਨਿਸਟਰੇਟਿਵ ਪੱਧਰ ’ਤੇ ਅਤੇ ਮੀਡੀਆ ਰਾਹੀਂ ਪੂਰਾ ਹੱਲਾ ਬੋਲ ਦਿੱਤਾ।

ਅਮਰੀਕਨ ਫੌਜਾਂ ਦੇ ਮੁਖੀ ਐਡਮਿਰਲ ਮਾਈਕ ਮੂਲਰ ਨੇ, ਯੂਨਾਇਟਿਡ ਸਟੇਟਸ ਸੈਨੇਟ ਦੇ ਪੈਨਲ ਸਾਹਮਣੇ ਦਿੱਤੀ ਆਪਣੀ ਗਵਾਹੀ ਵਿੱਚ ਕਿਹਾ – ‘ਕਾਬੁਲ ਵਿੱਚ ਹਮਲਿਆਂ ਲਈ ਹੱਕਾਨੀ ਨੈ¤ਟਵਰਕ ਜ਼ਿੰਮੇਵਾਰ ਹੈ, ਜਿਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਦੀ ਪੁਸ਼ਤਪਨਾਹ ਹਾਸਲ ਹੈ।’ ਓਬਾਮਾ ਪ੍ਰਸ਼ਾਸ਼ਨ ਨੇ ਪਾਕਿਸਤਾਨ ਨੂੰ ਖੁੱਲ੍ਹੀ ਧਮਕੀ ਦਿੰਦਿਆਂ ਕਿਹਾ, ‘ਜੇ ਪਾਕਿਸਤਾਨ ਹੱਕਾਨੀ ਨੈ¤ਟਵਰਕ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਤਾਂ ਅਮਰੀਕਾ, ਯਕਤਰਫਾ ਤੌਰ ’ਤੇ ਕਾਰਵਾਈ ਕਰੇਗਾ।’ ਅਮਰੀਕਾ ਦੀ ਯੂ. ਐਸ. ਸਟੇਟ ਐਪਰੋਪਰੀਏਸ਼ਨ ਕਮੇਟੀ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਇੱਕ ਬਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ’ਤੇ ਉਦੋਂ ਤੱਕ ਵਕਤੀ ਪਾਬੰਦੀ ਲਗਾ ਦਿੱਤੀ ਹੈ ਜਦੋਂ ਤੱਕ ਕਿ ਪਾਕਿਸਤਾਨ ਹੱਕਾਨੀ ਨੈ¤ਟਵਰਕ ਸਮੇਤ ਹੋਰ ਦਹਿਸ਼ਤਗਰਦ ਜਮਾਤਾਂ ਦੇ ਖਿਲਾਫ ਕਾਰਵਾਈ ਨਹੀਂ ਕਰਦਾ। ਇਸ ਫੈਸਲੇ ਨੂੰ ਅਜੇ ਅਮਰੀਕਨ ਕਾਂਗਰਸ ਦੇ ਦੋਵੇਂ ਸਦਨਾਂ ਨੇ ਮਨਜ਼ੂਰੀ ਦੇਣੀ ਹੈ। ਟੈਕਸਸ ਦੇ ਇੱਕ ਕਾਂਗਰਸਮੈਨ ਟੈਡ ਪੋਂਅ ਨੇ ਅਮਰੀਕਨ ਕਾਂਗਰਸ ਵਿੱਚ ਮਤਾ ਨੰਬਰ 3013 ਦਾਖਲ ਕੀਤਾ ਹੈ, ਜਿਸ ਅਨੁਸਾਰ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਹਰ ਕਿਸਮ ਦੀ ਇਮਦਾਦ (ਏਡ) ’ਤੇ ਪੂਰੀ ਪਾਬੰਦੀ ਲਾਉਣ ਦਾ ਮੁਤਾਲਬਾ ਕੀਤਾ ਗਿਆ ਹੈ।

ਅਮਰੀਕਾ ਦੇ ਬਦਲੇ ਤਿੱਖੇ ਤੇਵਰਾਂ ਦਾ ਪਾਕਿਸਤਾਨ ਵਿੱਚ ਵੀ ਤਿੱਖਾ ਪ੍ਰਤੀਕਰਮ ਹੋਇਆ। ਇੱਕ ਪਾਸੇ ਜਿਥੇ ਪਾਕਿਸਤਾਨੀ ਟਾਕ-ਸ਼ੋਆਂ ਵਿੱਚ ਅਮਰੀਕਾ ਵਿਰੋਧੀ ਜ਼ਹਿਰ ਪੂਰੀ ਤਰ੍ਹਾਂ ਉਗਾਲਿਆ ਜਾ ਰਿਹਾ ਹੈ, ਉਥੇ ਕਈ ਚੈਨਲਾਂ ’ਤੇ ਜੰਗੀ ਤਰਾਨੇ ਵੀ ਵੱਜਣੇ ਸ਼ੁਰੂ ਹੋ ਗਏ ਹਨ। ਪਾਕਿਸਤਾਨ ਦੇ ਸਰਕਾਰੀ ਤਰਜਮਾਨ ਨੇ ਇਸ ਸਭ ਕਾਸੇ ਨੂੰ ‘ਅਮਰੀਕਾ ਦੇ ਦਬਾਅ ਭਰੇ ਦਾਅ ਪੇਚ’ ਦੱਸਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਅਮਰੀਕਾ, ਆਪਣੀ ਅਫਗਾਨਿਸਤਾਨ ਵਿਚਲੀ ਨਾ-ਕਾਮਯਾਬੀ ਨੂੰ ਪਾਕਿਸਤਾਨ ਦੇ ਸਿਰ ਮੜ੍ਹਨ ਦਾ ਯਤਨ ਕਰ ਰਿਹਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਕਹਿਣਾ ਹੈ ਕਿ ‘ਹੱਕਾਨੀ ਨੈ¤ਟਵਰਕ ਬਣਾਉਣ ਵਾਲਾ, ਅਮਰੀਕਾ ਹੀ ਹੈ। ਅਮਰੀਕਾ ਨੇ ਹੀ ਅਫਗਾਨਿਸਤਾਨ ਵਿੱਚੋਂ ਸੋਵੀਅਤ ਫੌਜਾਂ ਨੂੰ ਕੱਢਣ ਲਈ ਮੁਜਾਹਿਦੀਨਾਂ ਦੇ ਇੱਕ ਗਰੁੱਪ ਨੂੰ ਟਰੇਨਿੰਗ ਦਿੱਤੀ ਸੀ, ਜਿਸ ਦਾ ਸਰਬਰਾਹ ਜਲਾਲੂਦੀਨ ਹੱਕਾਨੀ ਸੀ। ਅਮਰੀਕਾ ਨੂੰ ਪੁਰਾਣੀਆਂ ਗੱਲਾਂ ਨਹੀਂ ਭੁੱਲਣੀਆਂ ਚਾਹੀਦੀਆਂ।’ ਇਸ ਭਾਰੀ ਖਿਚਾਅ ਦੀ ਸਥਿਤੀ ਵਿੱਚ, ਪਾਕਿ ਫੌਜ ਦੇ ਮੁਖੀ ਜਨਰਲ ਅਸ਼ਫਾਕ ਕਿਆਨੀ ਨੇ, ਆਪਣੇ ਕੋਰ ਕਮਾਂਡਰਾਂ ਦੀ ਇੱਕ ਐਮਰਜੈਂਸੀ ਮੀਟਿੰਗ ਸੱਦੀ। ਮੀਟਿੰਗ ਵਿੱਚ ਆਮ ਰਾਏ ਇਹ ਹੀ ਸੀ ਕਿ ਅਮਰੀਕਾ ਨੂੰ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਜਾਵੇ ਕਿ ‘ਪਾਕਿਸਤਾਨ, ਜੋ ਕੁਝ ਵੀ ਕਰ ਸਕਦਾ ਸੀ ਕਰ ਚੁੱਕਾ ਹੈ, ਇਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ।’

ਅਮਰੀਕਾ-ਪਾਕਿਸਤਾਨ ਵਿੱਚ, ਭਵਿੱਖ ਦੇ ਟਕਰਾਅ ਨੂੰ ਟਾਲਣ ਲਈ ਚੀਨ, ਸਾਊਦੀ ਅਰਬ ਆਦਿ ਵਲੋਂ ਵੀ ਆਪਣਾ ਕੂਟਨੀਤਕ ਪ੍ਰਭਾਵ ਵਰਤਿਆ ਜਾ ਰਿਹਾ ਹੈ। ਚੀਨ ਦੇ ਉ¤ਪ ਪ੍ਰਧਾਨ ਮੰਤਰੀ ਮੈਂਗ ਜਿਆਜ਼ੂ ਅੱਜਕਲ੍ਹ ਪਾਕਿਸਤਾਨ ਦੇ ਦੌਰੇ ’ਤੇ ਹਨ। ਭਾਰਤੀ, ਹਾਕਮਾਂ ਵਲੋਂ ਹਮੇਸ਼ਾਂ ਵਾਂਗ ‘ਸ਼ਰਾਰਤੀ ਰੋਲ’ ਅਦਾ ਕੀਤਾ ਜਾ ਰਿਹਾ ਹੈ। ਉਹ ਇਹ ਹੀ ਰੱਟ ਵਾਰ-ਵਾਰ ਲਾ ਰਹੇ ਹਨ, ‘ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਪਾਕਿਸਤਾਨ, ਦਹਿਸ਼ਤਗਰਦੀ ਦੀ ਰਾਜਧਾਨੀ ਹੈ, ਤੁਹਾਨੂੰ ਹੁਣ ਸਮਝ ਆਈ ਹੈ…।’

ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਹੱਕਾਨੀ ਨੈ¤ਟਵਰਕ’ 1980ਵਿਆਂ ਵਿੱਚ ਅਮਰੀਕਾ ਨੇ ਹੀ ਖੜ੍ਹਾ ਕੀਤਾ ਸੀ। ਅਮਰੀਕੀ ਪ੍ਰਧਾਨ ਰੋਨਾਲਡ ਰੀਗਨ ਦੇ ਜ਼ਮਾਨੇ ਵਿੱਚ ਜਲਾਲੂਦੀਨ ਹੱਕਾਨੀ ਨੂੰ ਵਾਈਟ ਹਾਊਸ ਵਿੱਚ ਸੱਦ ਕੇ ਸਨਮਾਨਿਤ ਵੀ ਕੀਤਾ ਗਿਆ ਸੀ ਅਤੇ ਉਸ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਗਏ ਸਨ। 1996 ਵਿੱਚ, ਅਫਗਾਨਿਸਤਾਨ ਵਿੱਚ ਬਣੀ ਤਾਲਿਬਾਨ ਸਰਕਾਰ ਵਿੱਚ, ਹੱਕਾਨੀ ਨੂੰ ‘ਮਿਨਿਸਟਰ ਆਫ ਟਰਾਈਬਲ ਅਫੇਅਰਜ਼’ ਬਣਾਇਆ ਗਿਆ ਸੀ। ਜੁਲਾਈ 2008 ਵਿੱਚ ਇੱਕ ਅਮਰੀਕੀ ਮਿਜ਼ਾਇਲ ਹਮਲੇ ਵਿੱਚ ਹੱਕਾਨੀ ਦੇ ਬੇਟੇ, ਦੋ ਪਤਨੀਆਂ ਅਤੇ 8 ਪੋਤੇ-ਦੋਹਤਿਆਂ ਸਮੇਤ ਪਰਿਵਾਰ ਦੇ ਡੇਢ ਦਰਜਨ ਦੇ ਕਰੀਬ ਜੀਅ ਮਾਰੇ ਗਏ ਸਨ। ਅਮਰੀਕਾ ਨੇ ਉਸ ਦੇ ਸਿਰ ’ਤੇ 5 ਮਿਲੀਅਨ ਦਾ ਇਨਾਮ ਰੱਖਿਆ ਹੋਇਆ ਹੈ। ਹੱਕਾਨੀ ਤਾਂ ਹੁਣ ਬੁੱਢਾ ਹੋ ਚੁੱਕਾ ਹੈ ਪਰ ਹੱਕਾਨੀ ਗਰੁੱਪ ਦੀ ਕਮਾਂਡ ਉਸ ਦੇ ਪੁੱਤਰ ਸਿਰਾਜੂਦੀਨ ਹੱਕਾਨੀ ਨੇ ਸੰਭਾਲੀ ਹੋਈ ਹੈ। ਇੱਕ ਅੰਦਾਜ਼ੇ ਮੁਤਾਬਿਕ ਹੱਕਾਨੀ ਨੈ¤ਟਵਰਕ ਵਿੱਚ 10 ਹਜ਼ਾਰ ਦੇ ਕਰੀਬ ਖਾੜਕੂ ਹਨ। ਬਹੁਤ ਸਾਰੇ ਆਤਮਘਾਤੀ ਹਮਲਿਆਂ ਵਿੱਚ ਹੱਕਾਨੀ ਨੈ¤ਟਵਰਕ ਦਾ ਹੱਥ ਦੱਸਿਆ ਜਾਂਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ 2014 ਵਿੱਚ, ਅਫਗਾਨਿਸਤਾਨ ਵਿੱਚੋਂ ਆਪਣੀਆਂ ਫੌਜਾਂ ਕੱਢਣ ਤੋਂ ਬਾਅਦ ਦੀ ਸਥਿਤੀ ਨੂੰ ਲੈ ਕੇ ਚਿੰਤਾਤੁਰ ਹੈ ਕਿਉਂਕਿ ਅਫਗਾਨਿਸਤਾਨ ਦਾ ਵੱਡਾ ਹਿੱਸਾ, ਹੁਣ ਮੁੜ ਤਾਲਿਬਾਨਾਂ ਦੇ ਪ੍ਰਭਾਵ ਹੇਠ ਹੈ। ਕਾਬੁਲ ਵਿੱਚ ਹੋਏ ਛੇਕੜਲੇ ਹਮਲਿਆਂ ਨੇ ਦੱਸ ਦਿੱਤਾ ਹੈ ਕਿ ਕਾਬਲ ਵੀ ਅਸਰੁੱਖਿਅਤ ਹੈ। ਅਸਲ ਵਿੱਚ ਇਹ ਹੀ ਚਿੰਤਾ ਪਾਕਿਸਤਾਨ ਦੀ ਵੀ ਹੈ। ਅਮਰੀਕਾ ਦੇ ਅਫਗਾਨਿਸਤਾਨ ਵਿੱਚੋਂ ਵਿਦਾ ਹੋਣ ਤੋਂ ਬਾਅਦ, ਪਾਕਿਸਤਾਨ ਉਥੇ ਉਹੋ ਜਿਹੀ ਸਰਕਾਰ ਚਾਹੁੰਦਾ ਹੈ, ਜਿਹੜੀ ਉਸ ਦੇ ਪ੍ਰਭਾਵ ਹੇਠ ਹੋਵੇ। ਹੱਕਾਨੀ ਨੈ¤ਟਵਰਕ, ਪਾਕਿਸਤਾਨ ਪੱਖੀ ਹੈ ਜਦੋਂ ਕਿ ਨਾਰਦਰਨ ਐਲਾਇੰਸ (ਜਿਸ ਵਿੱਚ ਤਾਜ਼ਿਕ, ਉਜ਼ਬੇਕ ਆਦਿ ਸ਼ਾਮਲ ਹਨ) ਜਿਸ ਦੀ ਅਮਰੀਕਾ ਹਮਾਇਤ ਕਰਦਾ ਹੈ, ਪਾਕਿਸਤਾਨ ਵਿਰੋਧੀ ਹੈ। ਜੇ ਪਾਕਿਸਤਾਨ, ਉ¤ਤਰੀ ਵਜ਼ੀਰਿਸਤਾਨ ਵਿੱਚ ਫੌਜੀ-ਅਪਰੇਸ਼ਨ ਕਰਦਾ ਹੈ ਤਾਂ ਹੱਕਾਨੀ ਨੈ¤ਟਵਰਕ ਸਮੇਤ ਸਾਰੇ ਪਠਾਣ-ਕਬੀਲੇ, ਪਾਕਿਸਤਾਨ ਦੇ ਖਿਲਾਫ ਉਠ ਖੜਨਗੇ। ਪਹਿਲਾਂ ਹੀ ਦਹਿਸ਼ਤਗਰਦ ਵਿਰੋਧੀ ਇਸ ਜੰਗ ਵਿੱਚ ਪਾਕਿਸਤਾਨ ਦੇ 4 ਹਜ਼ਾਰ ਦੇ ਕਰੀਬ ਫੌਜੀ ਅਤੇ 32 ਹਜ਼ਾਰ ਦੇ ਕਰੀਬ ਸਿਵਲੀਅਨ ਮਾਰੇ ਜਾ ਚੁੱਕੇ ਹਨ। ਅਮਰੀਕਾ ਅਤੇ ਪਾਕਿਸਤਾਨ ਦੇ ਵੱਖਰੇ ਨਜ਼ਰੀਆਂ ਦਾ ਕਾਰਨ ਉਪਰੋਕਤ ਹਕੀਕਤ ਹੈ।

ਸਿੱਖ ਨੁਕਤਾਨਿਗਾਹ ਤੋਂ ਅਸੀਂ ਅਮਰੀਕਾ-ਪਾਕਿਸਤਾਨ ਟਕਰਾਅ ਨੂੰ ‘ਬੜਾ ਖਤਰਨਾਕ’ ਸਮਝਦੇ ਹਾਂ। ਚੰਗਾ ਹੋਵੇਗਾ, ਜੇ ਇਹ ਮਸਲਾ ਕੂਟਨੀਤਕ ਦਬਾਅ ਅਤੇ ਜ਼ੁਬਾਨੀ-ਕਲਾਮੀਂ ਧਮਕੀਆਂ ਨਾਲ ਹੀ ਹੱਲ ਹੋ ਜਾਵੇ। ਜੇ ਅਮਰੀਕਾ, ਮੇਨਲੈਂਡ ਪਾਕਿਸਤਾਨ (ਕੋਇਟਾ ਆਦਿ) ’ਤੇ ਹਵਾਈ ਜਾਂ ਫੌਜੀ ਹਮਲਾ ਕਰਦਾ ਹੈ ਤਾਂ ਟਕਰਾਅ ਕੋਈ ਵੀ ਰੁਖ ਅਖਤਿਆਰ ਕਰ ਸਕਦਾ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਪਾਕਿਸਤਾਨ ਇੱਕ ਨੀਊਕਲੀਅਰ ਸਟੇਟ ਹੈ ਅਤੇ ਭੜਕਾਅ ਵਿੱਚ, ਨੀਊਕਲੀਅਰ ਮਿਜ਼ਾਇਲਾਂ ਦਾ ਇਸਤੇਮਾਲ ਵੀ ਹੋ ਸਕਦਾ ਹੈ, ਜਿਸ ਹਾਲਤ ਵਿੱਚ, ਸਿੱਖ ਕੌਮ ਦੀ ਤਬਾਹੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅਮਰੀਕਾ-ਪਾਕਿਸਤਾਨ ਨਫਰਤ ਦੇ ਹੁੰਦਿਆਂ, ਪਾਕਿਸਤਾਨ ਵਿੱਚ ਕੱਟੜ ਇਸਲਾਮਿਕ ਜਿਹਾਦੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਹੜੇ ਕਿ ਕੱਲ੍ਹ ਨੂੰ ਸਿੱਖ ਪੰਜਾਬ ਲਈ ਵੀ ਬਰਾਬਰ ਦਾ ਖਤਰਾ ਬਣ ਸਕਦੇ ਹਨ। ਭਾਰਤ ਦੀ ਚਿੜਾਉਣ ਵਾਲੀ ਨੀਤੀ ਦੇ ਤਹਿਤ ਪਾਕਿਸਤਾਨੀ ਜੰਗਬਾਜ਼, ਅਮਰੀਕਾ ’ਤੇ ਜ਼ੋਰ ਚੱਲਦਾ ਨਾ ਦੇਖ, ਭਾਰਤ ਵਾਲੇ ਪਾਸੇ ਵੀ ਤੋਪਾਂ ਦੇ ਮੂੰਹ ਮੋੜ ਸਕਦੇ ਹਨ। ਪਾਕਿਸਤਾਨ ਵਿਚਲੇ ਇਤਿਹਾਸਕ ਸਿੱਖ ਗੁਰਧਾਮ ਅਤੇ ਸਿੱਖ ਵੀ ਮਜ਼੍ਹਬੀ ਜਾਨੂੰਨੀਆਂ ਦੇ ਨਿਸ਼ਾਨੇ ’ਤੇ ਆ ਸਕਦੇ ਹਨ। ਭਾਰਤ ਦੀ ਵਿਕਾਊਮਾਲ ਅਕਾਲੀ ਲੀਡਰਸ਼ਿਪ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜਿੱਤ ਦੇ ਨਸ਼ੇ ਵਿੱਚ ਚੂਰ, ਹੁਣ ਵਿਧਾਨ ਸਭਾ ਚੋਣਾਂ ਜਿੱਤ ਕੇ, ਅਗਲੇ 25 ਵਰ੍ਹੇ ਰਾਜ ਕਰਨ ਦੇ ਸੁਪਨਿਆਂ ਵਿੱਚ ਗਲਤਾਨ ਹੈ ਪਰ ਘੱਟੋ-ਘੱਟ 35 ਲੱਖ ਬਾਹਰਲੇ ਸਿੱਖਾਂ ਦੀਆਂ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਆਦਿ ਨੂੰ ਇਸ ਸਬੰਧੀ ਗੰਭੀਰ ਚਿੰਤਨ-ਮੰਥਨ ਕਰਨਾ ਚਾਹੀਦਾ ਹੈ। ਕੀ ਅਸੀਂ ਹਮੇਸ਼ਾਂ ਵਾਂਗ ‘ਸਮਾਂ ਬੀਤ ਜਾਣ ’ਤੇ’ ਹੀ ਪਛਤਾਵਾ ਕਰਨਾ ਸਿੱਖਿਆ ਹੈ?

– ਡਾ. ਅਮਰਜੀਤ ਸਿੰਘ

-(ਧੰਨਵਾਦ ਸਹਿਤ ਹਫਤਾਵਾਰੀ ਚੜ੍ਹਦੀਕਲਾ ਕੈਨੇਡਾ ਵਿਚੋਂ …)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,