ਖਾਸ ਖਬਰਾਂ

ਬਾਦਲ ਦਲ ਵੱਲੋਂ ਧਰਮ ਯੁੱਧ ਮੋਰਚੇ ਨੂੰ ਇਤਿਹਾਸ ਵਿੱਚੋਂ ਮਨਫੀ ਕਰਨਾ ਘੋਰ ਅਪਰਾਧ: ਖਾਲੜਾ ਮਿਸ਼ਨ

December 28, 2017 | By

ਚੰਡੀਗੜ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਅੰਦਰ ਜੰਗਲ ਦਾ ਰਾਜ ਹੈ ਅਤੇ ਕਾਨੂੰਨ ਦਾ ਰਾਜ ਤੇ ਹਲੇਮੀ ਰਾਜ ਦੀ ਕਾਇਮੀ ਤੋਂ ਬਿਨ੍ਹਾਂ ਮਨੁੱਖਤਾ ਦਾ ਭਲਾ ਨਹੀ ਹੋ ਸਕਦਾ। ਉਨ੍ਹਾਂ ਕਿਹਾ ਕਿ ਬਾਦਲ ਦਲ ਦਿੱਲੀ ਦਰਬਾਰ ਅਤੇ ਨਾਗਪੁਰ ਨਾਲ ਮਿਲ ਕੇ ਧਰਮ ਯੁੱਧ ਮੋਰਚੇ ਨੂੰ ਇਤਿਹਾਸ ਵਿੱਚੋਂ ਮਨਫੀ ਕਰਨ ਦਾ ਘੋਰ ਅਪਰਾਧ ਕਰ ਰਿਹਾ ਹੈ। ਇਸੇ ਲੜੀ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਮੰਨਣ ਤੋਂ ਇਨਕਾਰੀ ਹੈ ਭਾਂਵੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਨੂੰ ਵੀਹਵੀ ਸਦੀ ਦਾ ਮਹਾਨ ਸਿੱਖ ਕਰਾਰ ਦਿੱਤਾ ਗਿਆ।

ਸੰਬੰਧਤ ਖ਼ਬਰ: ਸ਼੍ਰੋ.ਅ.ਦ. (ਬਾਦਲ) ਵੱਲੋਂ ‘ਸ਼੍ਰੋਮਣੀ ਅਕਾਲੀ ਦਲ’ ਦੇ ਇਤਿਹਾਸ ਬਾਰੇ ਜਾਰੀ ਕੀਤੀ ਦਸਤਾਵੇਜ਼ੀ ‘ਚੋਂ ਧਰਮ ਯੁੱਧ ਮੋਰਚੇ ਦਾ ਜ਼ਿਕਰ ਗਾਇਬ

ਉਨ੍ਹਾਂ ਕਿਹਾ ਕਿ ਪਾਰਲੀਮੈਂਟ ਅੰਦਰ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਦੇਣ ਵਾਲੇ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀ ਦਿੰਦੇ ਕਿਉਂਕਿ ਇਹ ਪਾਪ ਕਾਂਗਰਸ, ਭਾਜਪਾ, ਆਰ.ਐਸ.ਐਸ. ਅਤੇ ਬਾਦਲਕਿਆਂ ਨੇ ਰੱਲ ਕੇ ਕੀਤਾ ਸੀ।

ਸੰਬੰਧਤ ਖ਼ਬਰ:  ਦਸਤਾਵੇਜ਼ੀ ਦੀ ਘੋਖ – 2: ਨਵੰਬਰ ’84 ਦੀ ਨਸਲਕੁਸ਼ੀ ਅਤੇ ਝੂਠੇ ਮੁਕਬਲਿਆਂ ਦੇ ਪੀੜਤਾਂ ਲਈ ਇਨਸਾਫ ਸ਼੍ਰੋ.ਅ.ਦ (ਬਾਦਲ) ਦੇ ਏਜੰਡੇ ‘ਚੋਂ ਮਨਫੀ

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚੱਪੇ ਚੱਪੇ ਤੇ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਹੋਇਆਂ ਨੂੰ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਸ਼ਰਧਾਂਜਲੀ ਕਿਉਂ ਨਹੀ ਦਿੱਤੀ ਜਾਂਦੀ? ਉਨ੍ਹਾਂ ਕਿਹਾ ਕਿ ਜਾਧਵ ਦੀ ਪਤਨੀ ਅਤੇ ਮਾਤਾ ਨਾਲ ਪਾਕਿਸਤਾਨ ਵੱਲੋਂ ਕੀਤਾ ਵਿਵਹਾਰ ਚਿੰਤਾਜਣਕ ਹੈ ਪਰ ਹਿੰਦੁਸਤਾਨ ਦੇ ਹਾਕਮ ਦੱਸਣ ਪੰਜਾਬ ਅੰਦਰ ਸੈਂਕੜੇ ਹਜਾਰਾ ਬੀਬੀਆਂ ਦੀਆਂ ਇੱਜਤਾ ਥਾਣਿਆਂ ਵਿੱਚ ਕਿਉ ਰੋਲੀਆਂ ਗਈਆਂ। ਉਨ੍ਹਾਂ ਦੀਆਂ ਲਾਸ਼ਾਂ ਵੀ ਵਾਰਿਸਾ ਦੇ ਹਵਾਲੇ ਨਹੀ ਕੀਤੀਆਂ ਗਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,