Site icon Sikh Siyasat News

ਬਰਗਾੜੀ ਬੇਅਦਬੀ ਕੇਸ: ਗ੍ਰਿਫਤਾਰ ਨੌਜਵਾਨਾਂ ਦਾ ਝੂਠ ਫੜ੍ਹਨ ਵਾਲਾ ਟੈਸਟ ਕਰਵਾਉਣ ਲਈ ਅਰਜ਼ੀ ‘ਤੇ ਫੈਸਲਾ ਅੱਜ

ਫ਼ਰੀਦਕੋਟ (30 ਅਕਤੂਬਰ, 2015): ਬਰਗਾੜੀ ਬੇਅਦਬੀ ਕੇਸ ਵਿੱਚ ਗ੍ਰਿਫਤਾਰ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਪੁਲਿਸ ਰਿਮਾਂਡ ਦੌਰਾਨ ਉਨ੍ਹਾਂ ਖਿਲਾਫ ਕੋਈ ਸਬੂਤ ਨਾ ਮਿਲਣ ਕਾਰਣ ਅਤੇ ਅਪਾਣੀ ਹੋ ਰਹੀ ਬਦਨਾਮੀ ਤੋਂ ਬਚਣ ਲਈ ਪੁਲਿਸ ਵੱਲੋਂ ਦੋਵਾਂ ਨੌਜਵਾਨਾਂ ਦਾ ਝੂਠ ਫੜ੍ਹਨ ਵਾਲ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਦਿੱਤੀ ਅਰਜ਼ੀ ‘ਤੇ ਅੱਜ ਫੈਸਲਾ ਹੋਣ ਦੀ  ਸੰਭਾਵਨਾ ਹੈ।

ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ (ਪੁਰਾਣੀ ਤਸਵੀਰ)

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 29 ਅਕਤੂਬਰ ਨੂੰ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ‘ਲਾਈ ਡਿਟੈਕਟ ਟੈੱਸਟ’ ਕਰਾਉਣ ਬਾਰੇ ਅਦਾਲਤ ਵਿਚ ਅਰਜ਼ੀ ਦਿੱਤੀ ਸੀ ।ਪੁਲਿਸ ਦੀ ਇਹ ਦਲੀਲ ਸੀ ਕਿ ਰੁਪਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗਣ ਕਾਰਨ ਤਫ਼ਤੀਸ਼ ਦੌਰਾਨ ਉਸ ਦਾ ਪੂਰਾ ਸਹਿਯੋਗ ਨਹੀਂ ਮਿਲਿਆ ਅਤੇ ਇਸ ਮਾਮਲੇ ਨੂੰ ਹੱਲ ਕਰਨ ਲਈ ਇਸ ਟੈੱਸਟ ਦੀ ਬਹੁਤ ਜ਼ਰੂਰਤ ਹੈ ।ਉਨ੍ਹਾਂ ਅਰਜ਼ੀ ‘ਚ ਇਹ ਵੀ ਮੰਗ ਕੀਤੀ ਸੀ ਕਿ ਮਾਮਲਾ ਕਾਹਲੀ ਵਾਲਾ ਹੈ ਇਸ ਲਈ ਅਰਜ਼ੀ ‘ਤੇ ਫ਼ੈਸਲਾ 30 ਅਕਤੂਬਰ ਨੂੰ ਹੀ ਕੀਤਾ ਜਾਵੇ ।

ਇਸ ਸੰਬੰਧੀ ਅਦਾਲਤ ਵੱਲੋਂ ਦੋਵਾਂ ਭਰਾਵਾਂ ਦੇ ਵਕੀਲ ਸ਼ਿਵ ਕਰਤਾਰ ਸਿੰਘ ਸੇਖੋਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ।ਐਡਵੋਕੇਟ ਸ਼ਿਵ ਕਰਤਾਰ ਸਿੰਘ ਸੇਖੋਂ ਨੇ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਹਲੀ ਨੂੰ ਗੈਰ-ਜ਼ਰੂਰੀ ਕਰਾਰ ਦਿੱਤਾ ਸੀ ।ਇਸ ਤੋਂ ਬਾਅਦ ਅਦਾਲਤ ਨੇ ਇਸ ਦੀ ਸੁਣਵਾਈ 31 ਅਕਤੂਬਰ ਪਾ ਦਿੱਤੀ ਹੈ ।ਅਦਾਲਤ ਵੱਲੋਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਵੀ 31 ਅਕਤੂਬਰ ਨੂੰ ਇਸ ਸਬੰਧੀ ਕੀਤੀ ਜਾ ਰਹੀ ਸੁਣਵਾਈ ਵਿਚ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version