ਸਿੱਖ ਖਬਰਾਂ

ਨਕਾਰੇ ਹੋਏ ਜਥੇਦਾਰਾਂ ਦਾ ਅਹੁਦਿਆਂ ‘ਤੇ ਬੈਠੇ ਰਹਿਣਾ ਕੌਮੀ ਮਾਣ ਦੇ ਖਿਲਾਫ: ਦਲ ਖ਼ਾਲਸਾ

May 30, 2016 | By

ਨਵਾਂਸ਼ਹਿਰ: ਦਲ ਖਾਲਸਾ ਨੇ ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਾਥੀ ਜਥੇਦਾਰਾਂ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਇਹ ਅਯੋਗ, ਵਿਵਾਦਗ੍ਰਸਤ ਅਤੇ ਕੌਮ ਦਾ ਭਰੋਸਾ ਗੁਆ ਚੁੱਕੇ ਜਥੇਦਾਰਾਂ ਨੂੰ ਪਦਵੀ ‘ਤੇ ਬੈਠੇ ਰਹਿਣ ਦਾ ਕੋਈ ਹੱਕ ਨਹੀਂ ਹੈ।

dal khalsa at nawanshehar 02 crop

ਪਾਰਟੀ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ੲਿਹਨਾਂ ਜਥੇਦਾਰਾਂ ਦਾ ਕੌਮ ਵੱਲੋਂ ਰੱਦ ਕੀਤੇ ਜਾਣ ਦੇ ਬਾਵਜੂਦ ਪਦਵੀਆਂ ਤੇ ਬਣੇ ਰਹਿਣਾ ਪੰਥ ਦੀ ਤੌਹੀਣ ਹੈ। ਉਹਨਾਂ ਕਿਹਾ ਕਿ ਕੌਮ ਲਈ ਵਕਾਰ ਗ਼ੁੱਆ ਚੁੱਕੇ ਜਥੇਦਾਰਾਂ ਨੂੰ ਬਰਦਾਸ਼ਤ ਕਰਨਾ ਅਸੰਭਵ ਹੈ ਅਤੇ ਅਕਾਲੀ ਦਲ ਨੂੰ ਕੰਧ ਉਤੇ ਲਿਿਖਆ ਕੌੜਾ ਸੱਚ ਪੜ ਲੈਣਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਸ਼ੋਮਣੀ ਕਮੇਟੀ ਨੂੰ  ੲਿਹਨਾਂ ਜਥੇਦਾਰਾਂ ਨੂੰ ਬਿਨਾਂ ਦੇਰ ਕੀਤਿਆਂ ਘਰਾਂ ਨੂੰ ਤੋਰ ਦੇਣਾ ਚਾਹੀਦਾ ਹੈ ।  ਉਹਨਾਂ ਕਿਹਾ ਕਿ ਪੰਥ ਦੀ ਖ਼ਾਮੋਸ਼ੀ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ।

ਅੱਜ ਏਥੇ ਸਥਾਨਕ ਪਾਰਟੀ ਕਾਰਕੁੰਨਾਂ ਨੇ 3 ਜੂਨ ਨੂੰ ਅੰਮ੍ਰਿਤਸਰ ਵਿਖੇ ਕੀਤੇ ਜਾਣ ਵਾਲੇ ਘੱਲੂਘਾਰਾ ਯਾਦਗਾਰੀ ਮਾਰਚ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਆਗੂ ਉੇਚੇਚੇ ਤੌਰ ਤੇ ਪਹੁੰਚੇ। ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਉਸ ਜਾਲਮਾਨਾ ਹਮਲੇ ਦੀ ਦਰਦ ਭਰੀ ਯਾਦ ਅੱਜ ਵੀ ਤਾਜ਼ਾ ਹੈ ਤੇ ਜ਼ਖ਼ਮ ਅੱਜ ਵੀ ਹਰੇ ਹਨ।

ਉਨ੍ਹਾਂ ਕਿਹਾ ਕਿ ਪਾਰਟੀ ਦੇ ਨੌਜਵਾਨ ਕਾਰਕੁੰਨਾਂ ਵੱਲੋਂ ਕੇਸਰੀ ਨਿਸ਼ਾਨ ਅਤੇ ਤਖਤੀਆਂ ਹੱਥਾਂ ਵਿਚ ਫੜ੍ਹ ਕੇ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ‘ਤੇ 3 ਜੂਨ ਦੀ ਸ਼ਾਮ ਨੂੰ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਲ ਖ਼ਾਲਸਾ ਦਫਤਰ ਤੋਂ ਸ਼ੁਰੂ ਹੋ ਕੇ ਇਹ ਘੱਲੂਘਾਰਾ ਮਾਰਚ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਨਾਲ ਸਮਾਪਤ ਹੋਵੇਗਾ। ਉਨ੍ਹਾਂ ਨਾਲ ਇਸ ਮੌਕੇ ਮਨਧੀਰ ਸਿਘ, ਮਨਜੀਤ ਸਿੰਘ ਬੰਬ, ਦਲਜੀਤ ਸਿੰਘ ਮੌਲਾ, ਪ੍ਰਭਜੋਤ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਵੀ ਹਾਜ਼ਰ ਸਨ।

ਉਹਨਾਂ ਦੱਸਿਆ ਕਿ ਜੂਨ ਦੇ ਪਹਿਲੇ ਹਫਤੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਮਨਾਉਣ ਲਈ, ਸਿੱਖ ਅੰਮ੍ਰਿਤਸਰ ਤੋਂ ਲੈ ਕੇ ਅਮਰੀਕਾ-ਕੈਨੇਡਾ ਤੱਕ ਸੜਕਾਂ ‘ਤੇ ਇਸੇ ਕਰਕੇ ਆਉਂਦੇ ਹਨ ਤਾਂ ਜੋ ਅਸੀਂ ਹਮਲਾ ਕਰਨ ਵਾਲੀ ਧਿਰ ਨੂੰ ਇਹ ਦੱਸ ਸਕੀਏ ਕਿ ਸਿੱਖ ਕੌਮ ਨੇ ਉਸ ਨੂੰ ਮੁਆਫ ਨਹੀ ਕੀਤਾ, ਉਹ 84 ਨੂੰ ਭੁੱਲੇ ਨਹੀਂ, ਜ਼ਖਮ ਹਰ੍ਹੇ ਹਨ, ਸਿੱਖ ਅਣਖ ਨਾਲ ਜਿਊਣ ਲਈ ਅਤੇ ਆਪਣੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਸੰਘਰਸ਼ੀਲ ਹਨ।

ਜੂਨ 1984 ਦੇ ਦਰਬਾਰ ਸਾਹਿਬ ਉਤੇ ਹਮਲੇ ਸਬੰਧੀ ਉਲੀਕੇ ਪ੍ਰੋਗਰਾਮਾਂ ਲਈ ਲੋਕਾਂ ਵਿਚ ਚੇਤਨਤਾ ਪੈਦਾ ਕਰਨ ਦੇ ਮੰਤਵ ਨਾਲ ਦਲ ਖਾਲਸਾ ਨੇ ਵੱਖ-ਵੱਖ ਥਾਵਾਂ ‘ਤੇ ਸਾਹਿਤ ਅਤੇ ਪੋਸਟਰ ਵੰਡੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,