ਆਮ ਖਬਰਾਂ » ਵਿਦੇਸ਼ » ਸਿਆਸੀ ਖਬਰਾਂ

1962 ਦੀ ਜੰਗ ਦਾ ਹਵਾਲਾ ਦਿੰਦਿਆਂ ਚੀਨ ਨੇ ਭਾਰਤੀ ਫੌਜ ਨੂੰ ਇਤਿਹਾਸ ਤੋਂ ਸਬਕ ਸਿੱਖਣ ਲਈ ਕਿਹਾ

June 30, 2017 | By

ਪੇਈਚਿੰਗ: ਚੀਨ ਨੇ ਵੀਰਵਾਰ (29 ਜੂਨ) ਭਾਰਤ ਨੂੰ ਸਿੱਕਿਮ ਸੈਕਟਰ ਵਿੱਚੋਂ ਆਪਣੇ ਫੌਜ ਵਾਪਸ ਬੁਲਾਉਣ ਲਈ ਕਿਹਾ ਕਿਉਂਕਿ ਸਰਹੱਦੀ ਵਿਵਾਦ ਦੇ ਹੱਲ ਲਈ ‘ਸਾਰਥਕ ਗੱਲਬਾਤ’ ਵਾਸਤੇ ਇਹ ਅਗਾਊਂ ਸ਼ਰਤ ਹੈ। ਉਸ ਨੇ ਨਾਲ ਹੀ 1962 ਦੀ ਜੰਗ ਦਾ ਹਵਾਲਾ ਦਿੰਦਿਆਂ ਚੇਤਾਵਨੀ ਦਿੱਤੀ ਕਿ ਭਾਰਤੀ ਜ਼ਮੀਨੀ ਫੌਜ ਨੂੰ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਡੋਂਗਲਾਂਗ ਇਲਾਕੇ ਵਿੱਚ ਭਾਰਤ ਦੀ ਘੁਸਪੈਠ ਦੀ ਤਸਵੀਰ ਵੀ ਦਿਖਾਈ ਅਤੇ ਕਿਹਾ ਕਿ ਇਸ ਵਿਵਾਦ, ਜਿਸ ਕਾਰਨ ਜ਼ਮੀਨੀ ਪੱਧਰ ਉਤੇ ਫੌਜੀਆਂ ਵਿਚਾਲੇ ਆਹਮੋ-ਸਾਹਮਣੇ ਵਾਲੀ ਸਥਿਤੀ ਪੈਦਾ ਹੋਈ, ਦਾ ਹੱਲ ਸਿਰਫ਼ ਇਸ ਇਲਾਕੇ ਤੋਂ ਭਾਰਤੀ ਫੌਜੀਆਂ ਦੀ ਵਾਪਸੀ ਰਾਹੀਂ ਹੀ ਨਿਕਲ ਸਕਦਾ ਹੈ। ਲੂ ਨੇ ਕਿਹਾ, “ਜਦੋਂ ਤੋਂ ਇਹ ਗ਼ੈਰਕਾਨੂੰਨੀ ਦਖ਼ਲ ਹੋਇਆ, ਅਸੀਂ ਨਵੀਂ ਦਿੱਲੀ ਤੇ ਪੇਈਚਿੰਗ ਵਿੱਚ ਭਾਰਤ ਨੂੰ ਇਸ ਬਾਰੇ ਦੱਸ ਦਿੱਤਾ ਸੀ।” ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਬਾਅਦ ਵਿੱਚ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਉਤੇ ਨਸ਼ਰ ਕੀਤੀਆਂ ਜਾਣਗੀਆਂ।

ਸਿੱਕਮ 'ਚ ਚੀਨ-ਭਾਰਤ ਸਰਹੱਦ

ਸਿੱਕਮ ‘ਚ ਚੀਨ-ਭਾਰਤ ਸਰਹੱਦ

ਬੁਲਾਰੇ ਨੇ ਕਿਹਾ, “ਗੱਲਬਾਤ ਲਈ ਕੂਟਨੀਤਕ ਰਾਹ ਖੁੱਲ੍ਹੇ ਹਨ। ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਫੌਜੀਆਂ ਨੂੰ ਫੌਰੀ ਸਰਹੱਦ ਦੇ ਆਪਣੇ ਪਾਸੇ ਬੁਲਾਵੇ। ਇਸ ਘਟਨਾ ਦੇ ਹੱਲ ਲਈ ਇਹ ਅਗਾਊਂ ਸ਼ਰਤ ਹੈ ਅਤੇ ਕੋਈ ਸਾਰਥਿਕ ਸੰਵਾਦ ਸ਼ੁਰੂ ਹੋਣਾ ਵੀ ਇਸੇ ਉਤੇ ਨਿਰਭਰ ਕਰੇਗਾ।”

ਭਾਰਤੀ ਜ਼ਮੀਨੀ ਫੌਜ ਦੇ ਮੁਖੀ ਬਿਪਿਨ ਰਾਵਤ ਦੀਆਂ ਜੰਗ ਲਈ ਤਿਆਰ ਹੋਣ ਦੀਆਂ ਟਿੱਪਣੀਆਂ ਨੂੰ ਚੀਨੀ ਫੌਜ ਨੇ ਗ਼ੈਰ ਜ਼ਿੰਮੇਵਾਰਾਨਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਜੰਗ ਲਈ ਰੌਲਾ ਪਾਉਣ ਤੋਂ ਬਚਣਾ ਚਾਹੀਦਾ ਹੈ। ਰਾਵਤ ਨੇ ਕਿਹਾ ਸੀ ਕਿ ਭਾਰਤੀ ਫੌਜ ਜੰਗ ਲਈ ਤਿਆਰ ਹੈ।

ਸਬੰਧਤ ਖ਼ਬਰ:

ਸਿੱਕਮ ਦੇ ਵਿਵਾਦਤ ਖੇਤਰ ‘ਚ ਬਣੇ ਭਾਰਤੀ ਫੌਜ ਦੇ ਬੰਕਰਾਂ ਨੂੰ ਚੀਨ ਨੇ ਬੁਲਡੋਜਰਾਂ ਨਾਲ ਢਾਹਿਆ …

ਇਸ ਦੌਰਾਨ ਚੀਨੀ ਫੌਜ ਵਲੋਂ ਤਿੱਬਤ ਵਿੱਚ ਹਲਕੇ ਲੜਾਕੂ ਟੈਂਕ ਦੀ ਅਜ਼ਮਾਇਸ਼ ਕੀਤੀ ਹੈ। ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਬੁਲਾਰੇ ਕਰਨਲ ਵੂ ਕਿਆਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ 35 ਟਨ ਵਜ਼ਨੀ ਟੈਂਕ ਦੀ ਤਿੱਬਤ ਦੇ ਮੈਦਾਨੀ ਇਲਾਕੇ ਵਿੱਚ ਪਰਖ ਕੀਤੀ ਗਈ। ਜਦੋਂ ਪੁੱਛਿਆ ਗਿਆ ਕਿ ਕੀ ਇਸ ਦਾ ਨਿਸ਼ਾਨਾ ਭਾਰਤ ਤਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ ਇਸ ਅਜ਼ਮਾਇਸ਼ ਦਾ ਮੰਤਵ ਟੈਂਕ ਦੇ ਮਾਪਦੰਡਾਂ ਦੀ ਪਰਖ ਕਰਨਾ ਸੀ ਅਤੇ ਇਹ ਕਿਸੇ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,