ਵਿਦੇਸ਼

ਕੈਨੇਡਾ ਦੇ ਬਹੁ-ਸਭਿਆਚਾਰਕ ਮੰਤਰੀ ਨੇ ਜਾਰੀ ਕੀਤੀ ਖੰਡੇ ਵਾਲੇ ਰੁਮਾਲ ਵਾਲੀ ਤਸਵੀਰ

September 15, 2013 | By

ਵੈਨਕੂਵਰ (14 ਸਤੰਬਰ 2013) :-ਕਿਊਬਕ ਚਾਰਟਰ ਦੇ ਧਾਰਮਿਕ ਚਿੰਨਾਂ ‘ਤੇ ਮਨਾਹੀ ਵਾਲੇ ਬਿੱਲ ਦਾ ਵਿਰੋਧ ਕਰਦੇ ਹੋਏ ਕੈਨੇਡਾ ਦੇ ਬਹੁ- ਸਭਿਆਚਾਰਕ ਮਾਮਲਿਆਂ ਦੇ ਮੰਤਰੀ ਜੈਸਨ ਕੈਨੀ ਵੱਲੋਂ ਆਪਣੀ ਖੰਡੇ ਰੁਮਾਲ ਵਾਲੀ ਤਸਵੀਰ ਜਾਰੀ ਕੀਤੀ।

ਮੰਤਰੀ ਵੱਲੋਂ ਟਵਿੱਟਰ ‘ਤੇ ਪਾਈ ਆਪਣੀ ਫੋਟੋ ਵਿੱਚ ਉਹ ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋਏ ਨਜ਼ਰ ਆਉਦੇਂ ਹਨ।ਸਿੱਖਾਂ ਦੇ ਧਾਰਮਿਕ ਚਿੰਨ ਨੂੰ ਦਰਸਾਂਉਦੀ ਕੈਨੇਡਾ ਦੇ ਕੇਦਰੀ ਮੰਤਰੀ ਦੀ ਇਹ ਤਸਵੀਰ ਉਸ ਸਮੇਂ ਜਾਰੀ ਹੋਈ, ਜਦੋਂ ਕੈਨੇਡਾ ਦੀ ਕੇਂਦਰੀ ਸਰਕਾਰ ਕਿਉਬਕ ਦੇ ਪ੍ਰਸਤਾਵਿਤ ਬਿੱਲ ਦਾ ਵਿਰੋਧ ਕਰਦੇ ਹੋਏ ਪਾਸ ਹੋਣ ਦੀ ਸੁਰਤ ਵਿੱਚ ਸੁਪਰੀਮ ਕੋਰਟ ਅੰਦਰ ਚੁਣੌਤੀ ਦੇਣ ਦਾ ਐਲਾਨ ਕਰ ਚੱਕੀ ਹੈ।

ਟਵਿੱਟਰ ‘ਤੇ ਹੀ ਮੰਤਰੀ ਜੌਸਨ ਕੈਨੀ ਵੱਲੋਂ ਮੌਟਰੀਅਲ ਦੀ ਐਮ. ਪੀ ਮਾਰੀਆ ਮੋਰਾਨੀ ਦੀ ਵੀ ਪ੍ਰਸ਼ੰਸ਼ਾਂ ਕੀਤੀ ਗਈ ਹੈ, ਜਿਸਨੇ ਕਿਉਬਕ ਚਾਰਟਰ ਦਾ ਵਿਰੋਧ ਕਰਦੇ ਹੋਏ ਅੱਜ ਬਲਾਕ ਕਿਉਬਕ ਪਾਰਟੀ ਦੇ ਕਾਕਸ ‘ਚੋਂ ਵੱਖ ਹੋਣ ਦਾ ਫ਼ੈਸਲਾ ਲਿਆ।

ਬਲਾਕ ਕਿਉਬਕ ਪਾਰਟੀ ਦੀ ਲਿਬਨਾਨ ਮੂਲ ਦੀ ਸਾਂਸਦ ਮਾਰੀਆ ਮੋਰਾਨੀ ਨੂੰ ਪਾਰਟੀ ਦੇ ਸੰਸਦੀ ਦਲ ਵਿੱਚੋਂ ਕੱਢ ਦਿੱਤਾ ਗਿਆ ਹੈ। ਮੋਰਾਨੀ ਚਾਰਟਰ ਦੇ ਖਰੜੇ ਦੀ ਇਹ ਆਖ ਕੇ ਵਿਰੋਧਤਾ ਕੀਤੀ ਕਿ ਇਹ ਇੱਕ ਰਾਜਨੀਤਕ ਸਟੰਟ ਹੈ।ਬਲਾਕ ਕਿਉਬਕ ਪਾਰਟੀ ਦੇ ਮੁਖੀ ਡੇਨੀਅਲ ਪੇਲ ਨੇ ਕਿਹਾ ਕਿ ਮੋਰਾਨੀ ਨੇ ਆਪਣੇ ਬਿਆਨ ਤੋਂ ਪਿੱਛੇ ਹਟਣ ਤੋਂ ਨਾਂਹ ਕਰ ਦਿੱਤੀ ,ਜਿਸ ਕਰਕੇ ਉਸਨੂੰ ਸੰਸਦੀ ਦਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।

ਸੰਸਦੀ ਦਲ ‘ਚੋਂ ਕੱਢੇ ਜਾਣ ਤੋਂ ਬਾਅਦ ਮੋਰਾਨੀ ਨੇ ਬਲਾਕ ਕਿਉਬਕ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,