ਸਿਆਸੀ ਖਬਰਾਂ

ਬਾਦਲ ਸਰਕਾਰ ਸੌਦਾ ਸਾਧ ਦਾ ਪੱਖ ਪੂਰ ਰਹੀ ਹੈ – ਪੰਥਕ ਆਗੂ

November 22, 2009 | By

ਤਲਵੰਡੀ ਸਾਬੋ (22 ਨਵੰਬਰ, 2009): ਪੰਥਕ ਜਥੇਬੰਦੀਆਂ ਵਲੋਂ ਹਰ ਐਤਵਾਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮਰਜੀਵੜੇ ਗਿਆਰਾ ਸਿੰਘਾਂ ਦਾ ਜਥਾ ਗ੍ਰਿਫਤਾਰੀ ਲਈ ਲਗਾਤਾਰ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ 38ਵਾਂ ਜਥਾ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲਿਆਂ ਦੇ ਜਥੇ ਵਲੋਂ ਰਵਾਨਾ ਹੋਇਆ ਇਸ ਜਥੇ ਦੀ ਰਵਾਨਗੀ ਤੋਂ ਪਹਿਲਾਂ ਤਖਤ ਸਾਹਿਬ ਤੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਥਕ ਅਖਵਾਉਂਦੀ ਅਕਾਲੀ ਸਰਕਾਰ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦਿਆ ਡੇਰਾ ਪ੍ਰੇਮੀਆਂ ਦਾ ਪੱਖਪੂਰ ਰਹੀ ਹੈ ਤੇ ਮਰਜੀਵੜਿਆ ਦੇ ਰੂਪ ’ਚ ਜਾ ਰਹੇ ਸਿੰਘਾਂ ਨਾਲ ਜੇਲ  ’ਚ ਵੀ ਵਿਤਕਰੇਬਾਜੀ ਕਰਦਿਆਂ ਸਿੰਘਾਂ ਦੀਆਂ ਬੈਠਕਾਂ ’ਚ ਬੀੜੀਆਂ ਪੀਣ ਵਾਲੇ ਕੈਦੀਆਂ ਨੂੰ ਜਾਣ ਬੁੱਝ ਕੇ ਪਾਇਆ ਜਾਂਦਾ ਹੈ ਅਤੇ ਇਸ ਵਿਤਕਰੇਬਾਜੀ ਦੀ ਬਠਿੰਡਾ ਜੇਲ ਤੋਂ ਹੀ ਪੁਸ਼ਟੀ ਹੋ ਜਾਂਦੀ ਹੈ ਕਿਉਂਕਿ ਇਸ ਜੇਲ ਦੇ ਗੇਟ ਤੇ ਪੁਲਿਸ ਵਲੋਂ ਆਪਣੀ ਕੰਟੀਨ ਖੁਲਵਾਕੇ ਸ਼ਰੇਆਮ ਸਿੰਘਾਂ ਦੇ ਮੂੰਹ ਤੇ ਬੀੜੀਆਂ ਦਾ ਧੂੰਆਂ ਮਾਰਿਆ ਜਾਂਦਾ ਹੈ ਅਤੇ ਸ਼ਰੇਆਮ ਬੀੜੀਆਂ ਦੇ ਟੁੱਕੜੇ ਸੁੱਟੇ ਜਾਂਦੇ ਹਨ ਇਸ ਲਈ ਸਾਡੀ ਸਰਕਾਰ ਨੂੰ ਤਾੜਨਾ ਹੈ ਕਿ ਅਜਿਹੇ ਹੱਥਕੰਡੇ ਨਾ ਵਰਤੇ ਜਾਣ ਜਿਸ ਲਈ ਸਾਨੂੰ ਜੇਲ ਸੁਧਾਰ ਸੰਘਰਸ਼ ਚਲਾਉਣ ਪਵੇ। ਸਮਾਗਮ ਨੂੰ ਵਿਚਕਾਰ ਹੀ ਛੱਡ ਕੇ ਬੁਢਲਾਡੇ ਦੀਵਾਨਾ ਤੇ ਜਾ ਰਹੇ ਬਾਬਾ ਬਲਜੀਤ ਸਿੰਘ ਦਾਦੂ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥਕ ਸਰਕਾਰ ਤੇ ਤਖਤਾਂ ਦੇ ਜਥੇਦਾਰ ਅਕਾਲ ਤਖਤ ਤੋਂ ਅੱਗੇ ਲੱਗ ਕੇ ਕੌਮ ਦੀ ਅਗਵਾਈ ਕਿਉਂ ਨਹੀਂ ਕਰਦੇ ਤੇ ਵੋਟਾਂ ਦੀ ਰਾਜਨੀਤੀ ਤਹਿਤ ਡੇਰਾ ਸਿਰਸਾ ਦਾ ਪੱਖ ਪੂਰਿਆ ਜਾ ਰਿਹਾ ਹੈ ਤੇ ਅਕਾਲ ਤਖਤ ਤੋਂ ਜਾਰੀ ਹੁਕਮਨਾਮਾ ਲਾਗੂ ਕਰਵਾਉਣ ਲਈ ਜੂਝ ਰਹੀਆਂ ਜਥੇਬੰਦੀਆਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਹਰ ਪੱਖੋਂ ਜਲੀਲ ਕੀਤਾ ਜਾ ਰਿਹਾ ਹੈ।

ਅੱਜ ਦੇ ਸੂਬੇ ਵਿੱਚ ਹੇਠ ਲਿਖੇ ਸਿੰਘ ਸ਼ਾਮਲ ਸਨ ਕੌਰ ਸਿੰਘ, ਬੰਤ ਸਿੰਘ, ਫੂਲਾ ਸਿੰਘ, ਜਸਵਿੰਦਰ ਸਿੰਘ, ਬਲਵੰਤ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਜਥੇ. ਗੁਰਬਚਨ ਸਿੰਘ, ਤੁਲਸੀ ਸਿੰਘ ਅਤੇ ਛੋਟਾ ਸਿੰਘ ਤੇ ਤਿਰਲੋਕ ਸਿੰਘ ਆਦਿ ਸਿੰਘ ਸ਼ਾਮਲ ਸਨ। ਇਸ ਮੌਕੇ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਜਥੇ. ਹਰਨੇਕ ਸਿੰਘ, ਜਥੇ. ਚੜਤ ਸਿੰਘ, ਪਰਮਜੀਤ ਸਿੰਘ, ਜਗਦੇਵ ਸਿੰਘ ਅਤੇ ਦਰਸ਼ਨ ਸਿੰਘ ਆਦਿ ਆਗੂ ਸ਼ਾਮਲ ਸਨ। ਇਸ ਮੌਕੇ ਤਖਤ ਸਾਹਿਬ ਤੇ ਅਰਦਾਸ ਕੀਤੀ ਭਾਈ ਤਿਰਲੋਕ ਸਿੰਘ ਵਲੋਂ  ਕੀਤੀ ਗਈ ਅਤੇ ਪੰਜ ਪਿਆਰਿਆਂ ਵਲੋਂ ਸਿੰਘਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ ਅਤੇ ਰਣਜੀਤ ਸਿੰਘ ਮੌੜ ਵਾਲਿਆਂ ਦੇ ਢਾਡੀ ਜਥੇ ਵਲੋਂ ਵੀਰ ਰਸ ਵਾਰਾ ਗਾਈਆਂ ਗਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,