ਸਿਆਸੀ ਖਬਰਾਂ

ਬਾਦਲ ਦਲ ਨੇ ਹਿੰਦੂ ਪੱਤਾ ਖੇਡਦਿਆਂ ਪਹਿਲੀ ਵਾਰ ਪਟਿਆਲਾ ਸੀਟ ਤੋਂ ਕਿਸੇ ਹਿੰਦੂ ਨੂੰ ਬਣਾਇਆ ਉਮੀਦਵਾਰ

July 28, 2014 | By

Bhagwan_Dass_Juneja-250x197ਪਟਿਆਲਾ ( 27 ਜੁਲਾਈ 2014): ਪਟਿਆਲਾ ਸੀਟ ਤੋਂ ਬਾਦਲ ਦਲ ਨੇ ਸਿੱਖ ਉਮੀਦਵਾਰ ਦੀ ਰੀਤ ਤੋੜਦਿਆਂ ਇਸ ਵਾਰ ਹਿੰਦੂ ਪੱਤਾ ਖੇਡਦਿਆਂ ਪਹਿਲੀਵਾਰ ਇਸ ਸੀਟ ਤੋਂ ਕਿਸੇ ਹਿੰਦੂ ਨੂੰ ਉਮੀਦਵਾਰ ਬਣਾਇਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਹਲਕੇ ਵਿਚ 1967 ਤੋਂ ਚੋਣਾਂ ਲੜਨੀਆਂ ਸ਼ੁਰੂ ਕੀਤੀਆਂ ਤੇ ਹਰ ਵਾਰ ਹੀ ਸਿੱਖ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਜਾਂਦਾ ਰਿਹਾ। ਉਂਜ ਵੀ ਇਸ ਦੌਰਾਨ ਹੋਈ ਗਿਆਰਾਂ ਵਿਚੋਂ ਨੌ ਚੋਣਾ ਇਥੋਂ ਦੇ ਕੋਹਲੀ ਪਰਿਵਾਰ ਨੇ ਲੜੀਆਂ। ਮੈਦਾਨ ਵਿਚ ਉਤਾਰਿਆ ਗਿਆ ਭਗਵਾਨ ਦਾਸ ਜੁਨੇਜਾ ਸਮਾਜ ਸੇਵਕ ਵਜੋਂ ਪ੍ਰਸਿੱਧ ਹੈ। ਜ਼ਿਕਰਯੋਗ ਹੈ ਕਿ ਰਿਆਸਤੀ ਤੇ ਵਿਰਾਸਤੀ ਸ਼ਹਿਰ ਪਟਿਆਲਾ ਵਿਚ 65 ਫੀਸਦੀ ਦੇ ਕਰੀਬ ਹਿੰਦੂ ਵੋਟ ਹੈ। ਇਥੇ ਇਸ ਵੇਲੇ ਡੇਢ ਲੱਖ ਦੇ ਕਰੀਬ ਵੋਟਰ ਹਨ।

“ਪੰਜਾਬੀ ਟ੍ਰਿਬਿਉਨ” ਅਖ਼ਬਾਰ ਅਨੁਸਾਰ 1967 ਤੋਂ ਬਾਅਦ ਅਕਾਲੀ ਦਲ ਨੇ ਜਿੰਨੀਆਂ ਵੀ ਚੋਣਾ ਲੜੀਆਂ ਹਰ ਵਾਰ ਸਿੱਖ ਉਮੀਦਵਾਰ ਹੀ ਉਤਾਰਿਆ। 1967 ਵਿਚ ਸਰਦਾਰਾ ਸਿੰਘ ਕੋਹਲੀ ਨੇ ਚੋਣ ਲੜੀ ਤੇ ਜਿੱਤੀ ਤੇ ਫੇਰ ਮੰਤਰੀ ਵੀ ਬਣੇ । ਫੇਰ 1969 ਵਿਚ ਰਵੇਲ ਸਿੰਘ ਨੂੰ ਟਿਕਟ ਦਿੱਤੀ, ਜਿਸ ਨੇ ਵੀ ਜਿੱਤ ਪ੍ਰਾਪਤ ਕੀਤੀ। 1972 ਵਿਚ ਫਿਰ ਰਵੇਲ ਸਿੰਘ ਅਕਾਲੀ ਊਮੀਦਵਾਰ ਬਣੇ, ਪਰ ਹਾਰ ਗਏ।

ਫੇਰ 1977 ਵਿਚ ਸਰਦਾਰ ਸਿੰਘ ਕੋਹਲੀ ਅਕਾਲੀ ਉਮੀਦਵਾਰ ਵਜੋਂ ਜੇਤੂ ਰਹੇ। 1980 ਤੇ 1985 ਵੀ ਸਰਦਾਰਾ ਸਿੰਘ ਨੇ ਹੀ ਚੋਣਾਂ ਲੜੀਆਂ। 1992 ਦੀ ਚੋਣ ਹੀ ਅਜਿਹੀ ਰਹੀ, ਜਦੋਂ ਅਕਾਲੀ ਦਲ ਦਾ ਉਮੀਦਵਾਰ ਨਹੀਂ ਸੀ ਕਿਉਂਕਿ ਉਦੋਂ ਅਕਾਲੀਆਂ ਦਾ ਬਾਈਕਾਟ ਸੀ।

ਫੇਰ 1997 ਵਿਚ ਸੁਰਜੀਤ ਸਿੰਘ ਕੋਹਲੀ ਲੜੇ ਤੇ ਜਿੱਤੇ। ਇਸੇ ਤਰ੍ਹਾਂ 2002 ਵਿਚ ਸਰੂਪ ਸਿੰਘ ਸਹਿਗਲ, 2007 ਤੇ 2012 ਵਿਚ ਸੁਰਜੀਤ ਸਿੰਘ ਕੋਹਲੀ ਅਕਾਲੀ ਦਲ ਦੀ ਤਰਫੋਂ ਚੋਣ ਲੜੇ। ਇਸ ਤਰ੍ਹਾਂ ਹਰ ਵਾਰ ਹੀ ਅਕਾਲੀਆਂ ਨੇ ਸਿੱਖ ਉਮੀਦਵਾਰ ਦਿੱਤਾ।

ਇਸ ਦੇ ਉਲਟ ਕਾਂਗਰਸ ਨੇ ਬਹੁਤੀ ਵਾਰ ਹਿੰਦੂ ਉਮੀਦਵਾਰ ਨੂੰ ਚੋਣਾ ਲੜਾਈਆਂ। ਲਗਾਤਾਰ ਚਾਰ 1997, 1992, 1985 ਅਤੇ 1980 ਵਿਚ ਕਾਂਗਰਸ ਦੇ ਬ੍ਰਹਮ ਮਹਿੰਦਰਾ ਹੀ ਚੋਣ ਲੜਦੇ ਰਹੇ ਹਨ, ਜਿਸ ਦੌਰਾਨ ਸਿਰਫ 1997 ਦੀ ਚੋਣ ਨੂੰ ਛੱਡ ਕੇ ਬਾਕੀ ਤਿੰਨੋ ਚੋਣਾਂ ਦੌਰਾਨ ਉਹ ਜੇਤੂ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,