ਸਿੱਖ ਖਬਰਾਂ

ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਤੀਸਰੇ ਕੇਸ ਵਿੱਚ ਮਿਲੀ ਜ਼ਮਾਨਤ, ਇੱਕ ਕੇਸ ਹੋਰ ਬਾਕੀ

September 30, 2014 | By

Baljit Singh Daduwalਮਾਨਸਾ (29 ਸਤੰਬਰ, 2014): ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਜੋ ਕਿ ਲੱਗਭੱਗ ਇੱਕ ਮਹੀਨੇਂ ਤੋਂ ਪੰਜਾਬ ਪੁਲਿਸ ਵੱਲੋਂ ਦਰਜ਼ ਮਾਮਲਿਆਂ ਵਿੱਚ ਜੇਲ ਵਿੱਚ ਬੰਦ ਹਨ, ਨੂੰ ਅੱਜ ਜਿਲਾ ਅਤੇ ਸ਼ੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਸੰਨ 2011 ਵਿੱਚ ਉਨ੍ਹਾਂ ‘ਤੇ ਦਰਜ਼ ਧਾਰਾ 307/353/329/186/120ਬੀ/295ਏ/148/149 ਅਤੇ 25/54/59 ਤਹਿਤ ਮੁੱਕਦਮੇਂ ਵਿੱਚ ਜ਼ਮਾਨਤ ਮਨਜ਼ੂਰ ਕਰ ਲਈ ਹੈ।

ਬਾਬਾ ਦਾਦੂਵਾਲ ਉਪਰ ਸੰਨ 2011 ਵਿੱਚ ਸਰਸਾ ਦੇ ਸੌਦਾ ਸਾਧ ਦੇ ਪ੍ਰੇਮੀਆਂ ਅਤੇ ਸਿੱਖ ਕਾਰਕੂਨਾਂ ਦਰਮਿਆਨ ਹੋਏ ਝਗੜੇ ਦੌਰਾਨ ਇਹ ਮੁਕੱਦਮਾ ਦਰਜ਼ ਕੀਤਾ ਸੀ।ਉਸ ਸਮੇਂ ਹਾਲਾਤ ਵਿਗੜਦੇ ਵੇਖ ਕੇ ਪੁਲੀਸ ਵੱਲੋਂ ਸਥਿਤੀ ਕੰਟਰੋਲ ਕਰਨ ਲਈ ਕਰਫਿਊ ਵੀ ਲਗਾ ਦਿੱਤਾ ਗਿਆ ਸੀ।

ਬਾਬ ਦਾਦੂਵਾਲ ਨੂੰ ਮਾਨਸਾ ਦੀ ਅਦਾਲਤ ਵੱਲੋਂ ਇਹ ਲਗਾਤਾਰ ਦੂਜੀ ਵਾਰ ਜ਼ਮਾਨਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੁਕੱਦਮਾ ਨੰ: 109 ਮਿਤੀ 27-08-2014, ਆਈ.ਪੀ.ਸੀ ਦੀ ਧਾਰਾ 420/468/471 ਤਹਿਤ ਜ਼ਮਾਨਤ ਮਨਜ਼ੂਰ ਹੋ ਗਈ ਸੀ। ਸ੍ਰੀ ਦਾਦੂਵਾਲ ਦੇ ਵਕੀਲ ਐਚ.ਐਸ. ਟਿਵਾਣਾ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਮਾਨਸਾ ਦੀ ਅਦਾਲਤ ਵਿੱਚ 10 ਅਕਤੂਬਰ ਨੂੰ ਪੇਸ਼ੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,