ਆਮ ਖਬਰਾਂ » ਖੇਤੀਬਾੜੀ

ਖੇਤੀਬਾੜੀ ਵਿਭਾਗ ਵੱਲੋਂ ਭਾਰੀ ਮੀਂਹ ਦੀ ਸੰਭਾਵਨਾ ਅਤੇ ਚਿੱਟੀ ਮੱਖੀ ਸਬੰਧੀ ਸਾਵਧਾਨੀ ਜਾਰੀ

June 30, 2016 | By

30 ਜੂਨ ਤੋਂ 3 ਜੁਲਾਈ ਤੱਕ ਭਾਰੀ ਮੀਂਹ ਸਬੰਧੀ ਜ਼ਿਲਾ ਖੇਤੀਬਾੜੀ ਅਫਸਰਾਂ ਨੂੰ ਹਦਾਇਤਾਂ ਜਾਰੀ

ਚੰਡੀਗੜ੍ਹ: ਖੇਤੀਬਾੜੀ ਵਿਭਾਗ, ਪੰਜਾਬ ਵੱਲੋਂ ਚਾਲੂ ਹਫਤੇ ਦੌਰਾਨ 30 ਜੂਨ ਤੋਂ 3 ਜੁਲਾਈ ਤੱਕ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਜਾਰੀ ਕੀਤੀ ਭਵਿੱਖਬਾਣੀ ਸਬੰਧੀ ਕਿਸਾਨਾਂ ਨੂੰ ਸਾਵਧਾਨੀ ਜਾਰੀ ਕੀਤੀ ਹੈ। ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਮੁੱਖ ਦਫਤਰ ਵੱਲੋਂ ਸਮੂਹ ਜ਼ਿਲਾ ਖੇਤੀਬਾੜੀ ਅਫਸਰਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰ ਕੇ ਕਿਸਾਨਾਂ ਨੂੰ ਸਾਵਧਾਨ ਕਰਨ ਲਈ ਕਿਹਾ ਗਿਆ ਹੈ।

ਦਫਤਰ ਲੋਕ ਸੰਪਰਕ ਵਿਭਾਗ, ਪੰਜਾਬ ਵਲੋਂ ਭਾਰੀ ਮੀਂਹ ਅਤੇ ਚਿੱਟੀ ਮੱਖੀ ਸਬੰਧੀ ਕਿਸਾਨਾਂ ਨੂੰ ਅਲਰਟ ਜਾਰੀ ਕੀਤਾ ਗਿਆ

ਦਫਤਰ ਲੋਕ ਸੰਪਰਕ ਵਿਭਾਗ, ਪੰਜਾਬ ਵਲੋਂ ਭਾਰੀ ਮੀਂਹ ਅਤੇ ਚਿੱਟੀ ਮੱਖੀ ਸਬੰਧੀ ਕਿਸਾਨਾਂ ਨੂੰ ਅਲਰਟ ਜਾਰੀ ਕੀਤਾ ਗਿਆ

ਬੁਲਾਰੇ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ 30 ਜੂਨ ਤੋਂ 3 ਜੁਲਾਈ ਤੱਕ (ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਤੇ ਐਤਵਾਰ) ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਨੇ ਜ਼ਿਲਾ ਦਫਤਰਾਂ ਨੂੰ ਨਿਰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਕਿਸਾਨਾਂ ਨੂੰ ਇਸ ਸਬੰਧੀ ਸਾਵਧਾਨੀ ਜਾਰੀ ਕੀਤੀ ਜਾਵੇ ਤਾਂ ਸਾਉਣੀ ਦੀਆਂ ਫਸਲਾਂ ਨੂੰ ਕੋਈ ਨੁਕਸਾਨ ਨਾ ਹੋਵੇ।

ਖੇਤੀਬਾੜੀ ਵਿਭਾਗ ਵੱਲੋਂ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਅਹਿਮ ਨੁਕਤੇ ਜਾਰੀ

  • ਕਿਸਾਨਾਂ ਦੀ ਸਹਾਇਤਾ ਲਈ ਕਿਸਾਨ ਕਾਲ ਸੈਂਟਰ ਸਥਾਪਤ ਕੀਤਾ
  • ਟੋਲ ਫਰੀ ਨੰਬਰ 1800-180-1551 ਉਪਰ ਸਵੇਰੇ 6 ਵਜੇ ਰਾਤ 10 ਵਜੇ ਤੱਕ ਲਈ ਜਾ ਸਕਦੀ ਹੈ ਮੁਫਤ ਸਲਾਹ

ਖੇਤੀਬਾੜੀ ਵਿਭਾਗ, ਪੰਜਾਬ ਨੇ ਨਰਮੇਂ/ਕਪਾਹ, ਸਬਜ਼ੀਆਂ ਤੇ ਫਲਾਂ ਦੀ ਖੇਤੀ ਨੂੰ ਚਿੱਟੀ ਮੱਖੀ ਤੋਂ ਬਚਾਅ ਸਬੰਧੀ ਕਿਸਾਨਾਂ ਲਈ ਅਹਿਮ ਨੁਕਤੇ ਜਾਰੀ ਕੀਤੇ ਹਨ ਜਿਸ ਨਾਲ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਲਈ ਕਾਲ ਸੈਂਟਰ ਸਥਾਪਤ ਕੀਤਾ ਗਿਆ ਹੈ ਜਿਸ ਉਤੇ ਕੋਈ ਵੀ ਕਿਸਾਨ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਟੋਲ ਫਰੀ ਨੰਬਰ 1800-180-1551 ਉਪਰ ਫੋਨ ਕਰ ਕੇ ਮੁਫਤ ਸਲਾਹ ਲੈ ਸਕਦਾ ਹੈ। ਇਹ ਜਾਣਕਾਰੀ ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਰ ਕਰਨ ਲਈ ਵਿਸ਼ੇਸ਼ ਨੁਕਤ ਦੱਸੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਚਿੱਟੀ ਮੱਖੀ ਦਾ ਹਮਲਾ ਨਰਮੇਂ/ਕਪਾਹ ਤੋਂ ਇਲਾਵਾ ਬੈਂਗਣ, ਖੀਰਾ ਅਤੇ ਭਿੰਡੀ ਉਪਰ ਵੀ ਹੋ ਸਕਦਾ ਹੈ ਜਿਸ ਲਈ ਉਹ ਸਮੇਂ-ਸਮੇਂ ’ਤੇ ਸਰਵੇਖਣ ਕਰ ਕੇ ਇਸ ਦੀ ਰੋਕਥਾਮ ਕਰਨ। ਬਾਗਾਂ ਦੇ ਨੇੜੇ ਬੀਜੀ ਕਪਾਹ ਦੀ ਫਸਲ ਉਪਰ ਚਿੱਟੀ ਮੱਖੀ ਦੇ ਹਮਲੇ ਦੀ ਸੰਭਾਵਨਾ ਵੱਧ ਰਹਿੰਦੀ ਹੈ ਜਿਸ ਲਈ ਇਸ ਫਸਲ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ।

ਬੁਲਾਰੇ ਅਨੁਸਾਰ ਚਿੱਟੀ ਮੱਖੀ ਦੇ ਨਿਰੀਖਣ ਲਈ ਸਵੇਰੇ 10 ਵਜੇ ਤੱਕ ਖੇਤ ਵਿੱਚ ਕੋਈ 10 ਬੂਟੇ ਚੁਣ ਕੇ ਉਨ੍ਹਾਂ ਦੇ ਉਪਰਲੇ ਤਿੰਨ ਪੂਰੇ ਖੁੱਲ੍ਹੇ ਪੱਤਿਆਂ ਦਾ ਨਿਰੀਖਣ ਕੀਤਾ ਜਾਵੇ। ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ ਪਿੱਠ ਵਾਲੇ ਪੰਪ ਨਾਲ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਸਵੇਰੇ 9 ਵਜੇ ਤੋਂ ਪਹਿਲਾਂ ਨਰਮੇ ਉਪਰ ਛਿੜਕਾਅ ਕੀਤਾ ਜਾਵੇ। ਨਰਮੇ ਦੇ ਜਿਨ੍ਹਾਂ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਪ੍ਰਤੀ ਪੱਤਾ 4 ਤੋਂ ਉਪਰ ਹੋਵੇ ਉਥੇ ਇਕ ਲੀਟਰ ਨਿੰਬੀਸੀਡੀਨ ਜਾਂ ਅਚੂਕ ਪ੍ਰਤੀ ਏਕੜ ਦੇ ਹਿਸਾਬ ਨਾਲ 125-150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ। ਇਸ ਤੋਂ ਇਲਾਵਾ ਚਿੱਟੀ ਮੱਖੀ ਦੀ ਰੋਕਥਾਮ ਲਈ ਪੀਲੇ ਕਾਰਡਾਂ ਦੀ ਵਰਤੋਂ ਕੀਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,