ਆਮ ਖਬਰਾਂ » ਸਿੱਖ ਖਬਰਾਂ

ਹੜਤਾਲ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪਾਠੀ ਸਿੰਘਾਂ ਦੀ ਮੰਗਾਂ ਮੰਨੀਆਂ

July 31, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਕਈ ਦਹਾਕਿਆਂ ਤੋਂ ਹੱਕੀ ਮੰਗਾਂ ਦੀ ਪੂਰਤੀ ਲਏ ਜੂਝ ਰਹੇ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਗੁਰਧਾਮਾਂ ਦੇ ਅਖੰਡ ਪਾਠੀ ਸਾਹਿਬਾਨ ਨੇ ਅੱਜ ਅਚਨਚੇਤ ਹੜਤਾਲ ਕਰ ਦਿੱਤੀ ਜਿਸ ਕਾਰਣ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਦੋ ਦਰਜਨ ਦੇ ਕਰੀਬ ਅਖੰਡ ਪਾਠ ਆਰੰਭ ਨਾ ਹੋ ਸਕੇ।

ਇਸ ਹੜਤਾਲ ਦਾ ਅਸਰ ਸਥਾਨਕ ਗੁ:ਸ਼ਹੀਦ ਗੰਜ ਬਾਬਾ ਦੀਪ ਸਿੰਘ,ਗੁ:ਬੀੜ ਬਾਬਾ ਬੁਢਾ ਸਾਹਿਬ ਝਬਾਲ ਅਤੇ ਹੋਰ ਕਈ ਗੁਰਦੁਆਰਾ ਸਾਹਿਬ ਵਿਖੇ ਵੀ ਵੇਖਣ ਨੂੰ ਮਿਿਲਆ।ਕਮੇਟੀ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਵਲੋਂ ਤੁਰੰਤ ਕਮੇਟੀ ਪ੍ਰਧਾਨ ਨਾਲ ਕੀਤੀ ਗਈ ਗੱਲਬਾਤ ਅਤੇ ਅਖੰਡ ਪਾਠੀ ਸਿੰਘਾਂ ਨੂੰ ਮੰਗਾਂ ਮਨਵਾਏ ਜਾਣ ਦੇ ਕੀਤੇ ਐਲਾਨ ਉਪਰੰਤ ਹੀ ਇਹ ਹੜਤਾਲ ਸਮਾਪਤ ਹੋ ਸਕੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠਲੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਉਸ ਵੇਲੇ ਅਚਨਚੇਤ ਹੀ ਵਿਲੱਖਣ ਵਰਤਾਰਾ ਵੇਖਣ ਨੂੰ ਮਿਿਲਆ ਜਦੋਂ ਆਪਣੀਆਂ ਹੱਕੀ ਮੰਗਾਂ ਲਈ ਕਈ ਦਹਾਕੇ ਤੋਂ ਜੂਝ ਰਹੇ ਅਖੰਡ ਪਾਠੀ ਸਿੰਘਾਂ ਅਚਨਚੇਤ ਹੀ ਹੜਤਾਲ ਦਾ ਐਲਾਨ ਕਰ ਦਿੱਤਾ।ਪ੍ਰਬੰਧਕਾਂ ਦੇ ਵੇਖਦੇ ਵੇਖਦੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡਪਾਠ ਸਾਹਿਬ ਦੇ ਭੋਗ ਪਏ ਜਰੂਰ ਲੇਕਿਨ ਨਵੇਂ ਅਖੰਡ ਪਾਠ ਸਾਹਿਬ ਆਰੰਭ ਨਹੀ ਹੋ ਸਕੇ ਕਿਉਂਕਿ ਅਖੰਡ ਪਾਠੀ ਸਿੰਘ ਨੇ ਸੇਵਾ ਨਿਭਾਉਣ ਤੋਂ ਇਨਕਾਰ ਕਰ ਦਿੱਤਾ।

ਹੜਤਾਲ ਦੋਰਾਣ ਸ਼੍ਰੋਮਣੀ ਕਮੇਟੀ ਦੇ ਪਾਠੀ ਸਿੰਘ

ਹੜਤਾਲ ਦੋਰਾਣ ਸ਼੍ਰੋਮਣੀ ਕਮੇਟੀ ਦੇ ਪਾਠੀ ਸਿੰਘ

ਸੁਖ ਆਸਨ ਸਾਹਿਬ ਤੋਂ ਅਖੰਡ ਪਾਠ ਸਾਹਿਬ ਆਰੰਭ ਹਿੱਤ ਜਾਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੋਕਣ ਲਈ ਬਕਾਇਦਾ ਮਨੁੱਖੀ ਦੀਵਾਰ ਬਣਾ ਦਿੱਤੀ ਗਈ।ਪ੍ਰਬੰਧਕਾਂ ਦੀ ਚੁਣਤੀ ਕਾਰਣ ਕੁਲ 40 ਅਖੰਡ ਪਾਠਾਂ ‘ਚੋਂ 17 ਹੀ ਆਰੰਭ ਹੋ ਸਕੇ ਤੇ ਇਸ ਕਾਰਜ ਲਈ ਵੀ ਦੂਸਰੇ ਕੁਝ ਗੁਰਦੁਆਰਾ ਸਾਹਿਬਾਨ ਤੋਂ ਗ੍ਰੰਥੀ ਸਿੰਘ ਮੰਗਵਾਏ ਗਏ।ਹੜਤਾਲ ਤੇ ਬੈਠੇ ਅਖੰਡ ਪਾਠੀ ਸਿੰਘ ਨਾਲ ਗੱਲਬਾਤ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਦੇ ਮੈਂਬਰ ਸ੍ਰ:ਰਾਮ ਸਿੰਘ,ਧਰਮ ਪ੍ਰਚਾਰ ਕਮੇਟੀ ਮੈਂਬਰ ਅਜਾਇਬ ਸਿੰਘ ਅਭਿਆਸੀ ,ਸ੍ਰ:ਰਜਿੰਦਰ ਸਿੰਘ ਮਹਿਤਾ,ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਅਤੇ ਕਮੇਟੀ ਪਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੇ ੱਿਨਜੀ ਸਕੱਤਰ ਸ੍ਰ:ਅਵਤਾਰ ਸਿੰਘ ਮੌਕੇ ਤੇ ਪੁਜੇ।

ਆਖਿਰ ਅਖੰਡ ਪਾਠੀ ਸਿੰਘਾਂ ਵਲੋਂ ਭਾਈ ਅੰਗਰੇਜ ਸਿੰਘ ,ਭਾਈ ਸ਼ਿਵਦੇਵ ਸ਼ਿੰਘ,ਭਾਈ ਪ੍ਰਤਾਪ ਸਿੰਘ,ਭਾਈ ਹਰਪਾਲ ਸਿੰਘ,ਭਾਈ ਗੁਰਮੁੱਖ ਸਿੰਘ,ਸਰਵਣ ਸਿੰਘ ਭੰਡਾਰੀ,ਸੋਹਨ ਸਿੰਘ,ਸਤਨਾਮ ਸਿੰਘ ਰੰਧਾਵਾ,ਅਮਰੀਕ ਸਿੰਘ,ਸਲਵਿੰਦਰ ਸਿੰਘ,ਜਗਦੀਸ਼ ਸਿੰਘ ,ਮੱਖਣ ਸਿੰਘ ਗੁਰਬਾਜ ਸਿੰਘ ਤੇ ਅਧਾਰਿਤ ਇਕ 11ਮੈਂਬਰੀ ਕਮੇਟੀ ਨੇ ਇਨ੍ਹਾਂ ਅਧਿਕਾਰੀਆਂ ਨਾਲ ਕੋਈ ਦੋ ਢਾਈ ਘੰਟੇ ਮੀਟਿੰਗ ਕੀਤੀ ਜਿਥੇ ਅਖੰਡ ਪਾਠੀ ਸਿੰਘਾਂ ਵਲੋਂ ਕਮੇਟੀ ਨੂੰ ਫਰਵਰੀ 2016 ਵਿੱਚ ਦਿਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਵਾਇਆ ਗਿਆ।

ਬਾਅਦ ਦੁਪਿਹਰ ਕੋਈ ਡੇਢ ਵਜੇ ਦੇ ਕਰੀਬ ਅਖੰਡ ਪਾਠੀ ਸਾਹਿਬਾਨ ਨੇ ਮੰਗਾਂ ਮੰਨੇ ਜਾਣ ‘ਤੇ ਗੁ:ਬਾਬਾ ਗੁਰਬਖਸ਼ ਸਿੰਘ ਸ਼ਹੀਦ ਵਿਖੇ ਅਰਦਾਸ ਕੀਤੀ।ਅਖੰਡ ਪਾਠੀ ਸਿੰਘਾਂ ਦੀਆਂ ਪ੍ਰਮੁਖ ਮੰਗਾਂ ਵਿੱਚ ਕਮੇਟੀ ਮੁਲਾਜਮਾਂ ਵਾਂਗ ਸਲਾਨਾ ਵਾਧਾ ਲਗਾਏ ਜਾਣਾ,ਪ੍ਰੀਵਾਰਕ ਜੀਆਂ ਸਮੇਤ ਸਿਹਤ ਬੀਮਾ ਕਰਵਾਏ ਜਾਣਾ ਅਤੇ ਅਖੰਡ ਪਾਠੀ ਸਿੰਘਾਂ ਦੇ ਬੱਚਿਆਂ ਨੂੰ ਕਮੇਟੀ ਪ੍ਰਬੰਧ ਹੇਠ ਨੌਕਰੀ ਦਿੱਤੇ ਜਾਣਾ ਸ਼ਾਮਿਲ ਹੈ।

ਉਧਰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ:ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਹੜਤਾਲ ਕਾਰਣ ਜਿਨ੍ਹਾਂ ਥਾਵਾਂ ਤੇ ਅੱਜ ਅਖੰਡ ਪਾਠ ਸਾਹਿਬ ਆਰੰਭ ਨਹੀ ਹੋ ਸਕੇ ਉਥੇ ਕਲ੍ਹ ਭਾਵ 1ਅਗਸਤ ਨੂੰ ਹੋਣਗੇ।ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਨੂੰ ਅਖੰਡ ਪਾਠੀ ਸਿੰਘਾਂ ਵਲੋਂ ਸੰਕੇਤਕ ਹੜਤਾਲ ਕੀਤੇ ਜਾਣ ਦੀ ਕਨਸੋਅ ਤਾ ਬੀਤੀ ਰਾਤ ਹੀ ਮਿਲ ਗਈ ਸੀ ਤੇ ਉਨ੍ਹਾਂ ਬਾਹਰਲੇ ਗੁਰਦੁਆਰਾ ਸਾਹਿਬਾਨ ਤੋਂ ਗ੍ਰੰਥੀ ਸਿੰਘ ਮੰਗਵਾ ਵੀ ਲਏ ਸਨ ਪਰ ਉਹ ਨਾਕਾਫੀ ਸਨ।

ਉਧਰ ਅੱਜ ਸਵੇਰੇ ਹੀ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਰਖਵਾਏ ਜਾਣ ਵਾਲੇ ਅਖੰਡ ਪਾਠ ਸਾਹਿਬ ਨੂੰ ਲੈਕੇ ਕਮੇਟੀ ਪ੍ਰਬੰਧਕਾਂ ਤੇ ਕਮੇਟੀ ਦੇ ਕੁਝ ਕਾਰਜਕਾਰਣੀ ਮੈਂਬਰਾਂ ਦੀ ਹਾਲਤ ਤਰਸਯੋਗ ਨਜਰ ਆਈ।ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਲਈ ਲਗਾਈ ਸਪੈਸਲ ਟਾਸਕ ਫੋਰਸ ਦੇ ਘੇਰੇ ਵਿੱਚ ਹੀ ਸ੍ਰੀ ਦਰਬਾਰ ਸਾਹਿਬ ਦੇ ਕੁਝ ਗ੍ਰੰਥੀ ਸਿੰਘਾਂ ਰਾਹੀਂ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ।

ਜਿਕਰਯੋਗ ਤਾਂ ਇਹ ਵੀ ਹੈ ਕਿ ਅੱਜ ਹੜਤਾਲ ਤੇ ਗਏ ਅਖੰਡ ਪਾਠੀ ਸਿੰਘਾਂ ਨਾਲ ਗਲਬਾਤ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਮਨਵਾਣ ਵਾਲੇ ਕਮੇਟੀ ਮੈਂਬਰਾਂ ਵਿੱਚ ਉਹੀ ਕਮੇਟੀ ਮੈਂਬਰ ਸ਼ਾਮਿਲ ਸਨ ਜੋ ਪਿਛਲੇ ਤਿੰਨ ਸਾਲਾਂ ਤੋਂ ਨਿਰੰਤਰ ਅਖੰਡ ਪਾਠੀ ਸਿੰਘਾਂ ਨੂੰ ਇਹ ਕਹਿਕੇ ਟਰਕਾ ਰਹੇ ਸਨ ਕਿ ‘ਤੁਸੀਂ ਤਾਂ ਕਮੇਟੀ ਦੇ ਮੁਲਾਜਮ ਹੀ ਨਹੀ ਹੋ’?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,