ਆਮ ਖਬਰਾਂ

ਕਰੋਨਾਵਾਇਰਸ: 22 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਤਾਜਾ ਅੰਕੜੇ ਅਤੇ ਜਾਣਕਾਰੀ ਪੜ੍ਹੋ

March 22, 2020 | By

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਐਤਵਾਰ (ਮਾਰਚ 22) ਨੂੰ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਪਹਿਲਾ ਮਾਮਲਾ ਯੂਕੇ ਤੋਂ ਦਿੱਲੀ ਰਾਹੀਂ ਅੰਮਿ੍ਰਤਸਰ ਪਹੁੰਚੇ ਯਾਤਰੀ ਦਾ ਹੈ ਜਿਸਨੂੰ ਅੰਮਿ੍ਰਤਸਰ ਵਿਖੇ ਭਰਤੀ ਕਰਵਾਇਆ ਗਿਆ। ਇਸ ਮਰੀਜ ਦੀ ਹਾਲਤ ਸਥਿਰ ਹੈ।

ਸ਼ਹੀਦ ਭਗਤ ਸਿੰਘ ਨਗਰ ਤੋਂ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਜਰਮਨੀ ਤੋਂ ਇਟਲੀ ਦੇ ਰਸਤੇ ਦਿੱਲੀ ਪਹੁੰਚੇ ਸਨ। ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਅਤੇ ਇਨ੍ਹਾਂ ਦੀ ਹਾਲਤ ਵੀ ਸਥਿਰ ਦੱਸੀ ਜਾਂਦੀ ਹੈ।

ਸ਼ਹੀਦ ਭਗਤ ਸਿੰਘ ਨਗਰ ਤੋਂ 5 ਹੋਰ ਮਾਮਲੇ ਸਾਹਮਣੇ ਆਏ ਗਏ ਹਨ। ਇਹ ਸਾਰੇ ਇਕ ਅਜਿਹੇ ਮਰੀਜ ਦੇ ਨਕਦੀਕੀ ਹਨ ਜੋ ਕਿ ਕਰੋਨਾਵਾਇਰਸ ਤੋਂ ਪੀੜਤ ਸੀ। ਸਾਰੇ 20 ਕੇਸ ਸਰਕਾਰੀ ਹਸਪਤਾਲ ਵਿਚ ਅਲਹਿਦਗੀ ਵਿਚ ਰੱਖੇ ਗਏ ਹਨ ਅਤੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਨ੍ਹਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਵੀ ਸਵੈ-ਅਲਿਹਦਗੀ ਵਿਚ ਰੱਖਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਹਾਲਤ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਦੇ ਖੂਨ ਦੇ ਨਮੂਨੇ ਜਾਂਚ ਲਈ ਨਿਰਧਾਰਤ ਜਾਂਚ ਕੇਂਦਰਾਂ (ਲੈਬਾਂ) ਨੂੰ ਭੇਜੇ ਗਏ ਹਨ।

ਪੰਜਾਬ ਵਿਚ ਆਵਾਜਾਈ ਅਤੇ ਇਕੱਠਾਂ ਉੱਤੇ ਰੋਕਾਂ ਦੀ ਮਿਆਦ 31 ਮਾਰਚ ਤੱਕ ਵਧਾ ਦਿੱਤੀ ਗਈ ਹੈ। ਜਰੂਰੀ ਸੇਵਾਵਾਂ ਜਿਵੇਂ ਕਿ ਹਸਪਤਾਲ, ਦਵਾਈਆਂ ਵਾਲੀਆਂ ਦੁਕਾਨਾਂ ਆਦਿ ਨੂੰ ਛੂਟ ਹੈ ਤਾਂ ਲੋਕਾਂ ਨੂੰ ਜਰੂਰੀ ਸੇਵਾਵਾਂ ਮਿਲਦੀਆਂ ਰਹਿਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,