ਖਾਸ ਖਬਰਾਂ

ਵਿਰਾਸਤ ਸੰਭਾਲ ਮੋਰਚੇ ਦੀ ਜਿੱਤ ਲਈ ਸ਼ੁਕਰਾਨਾ ਸਮਾਗਮ

December 26, 2023 | By

ਚੰਡੀਗੜ੍ਹ –  ਆਸਰੋਂ ਪਿੰਡ (ਨਵਾਂ ਸ਼ਹਿਰ) ਦੀ ਪਹਾੜੀ ਨੇੜੇ ਰੋਪੜ ਸਤਲੁਜ ਪੁਲ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲਿਅਮ ਬੈਂਟਿਕ ਨਾਲ ਮੁਲਾਕਾਤ ਤੋਂ ਪਹਿਲਾ ਪੰਜਾਬ ਦੀ ਅਜ਼ਾਦੀ ਦਰਸਾਣ ਲਈ ਸਰਕਾਰ ਖਾਲਸਾ ਰਾਜ ਦਾ ਝੰਡਾ ਲਹਿਰਾਇਆ ਅਤੇ ਤੋਪਾਂ ਬੀੜ ਕੇ ਫੌਜੀ ਚੌਕੀ ਕਾਇਮ ਕੀਤੀ।1849 ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਦ ਚੌਂਕ ਢਾਹ ਦਿੱਤੀ ਗਈ।ਪਰ ਝੰਡੇ ਦਾ ਖੰਭਾ ਅਸ਼ਟਧਾਤੂ ਦਾ ਹੋਣ ਕਰਕੇ ਬਚ ਗਿਆ। (ਇਸ ਝੰਡੇ ਦੇ ਯਾਦਗਾਰੀ ਪ੍ਰਤੀਕ ਦਾ ਪੁਨਰਸਥਾਪਨ 15 ਜੂਨ 2003 ਨੂੰ ਕਰ ਦਿਤਾ ਗਿਆ ਸੀ ਅਤੇ ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੇਸ਼ਨਲ ਹੇਰੀਟੇਜ਼ ਹਿਲ ਪਾਰਕ ਦਾ ਦਰਜਾ 19 ਅਕਤੂਬਰ 2001 ਵਿੱਚ ਮਿਲ ਚੁੱਕਾ ਹੈ)

ਪਰ ਹੁਣ ਸਥਾਨ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਇਸਦੀ ਹਾਲਤ ਬਹੁਤ ਹੀ ਖਸਤਾ ਹੋ ਗਈ ਹੈ ਅਤੇ ਇਥੇ ਜਾਣ ਲਈ ਇਕ ਫੈਕਟਰੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ ਅਤੇ ਮਾਲਕਾਂ ਵੱਲੋਂ ਰੋਕਾਂ ਟੋਕ ਕਰਨ ਦੀਆਂ ਖਬਰਾਂ ਵੀ ਸਨ। ਇਸ ਬਾਬਤ ਮਿਸਲ ਸਤਲੁਜ, ਲਿਬਰਟੀ ਅਲਾਇੰਸ , ਮਿਸਲ ਪੂਆਧ , ਅਤੇ ਹੋਰ ਸਹਯੋਗੀ ਜੱਥੇਬੰਦੀਆਂ ਵੱਲੋਂ ਵਿਰਾਸਤ ਸੰਭਾਲ ਮੋਰਚਾ ਵਿੱਢਿਆ ਗਿਆ।

“ਵਿਰਾਸਤ ਸੰਭਾਲ ਮੋਰਚਾ” ਪਿੰਡ ਆਸਰੋਂ ਰੋਪੜ ਮੋਰਚਾ ਫ਼ਤਿਹ ਹੋ ਗਿਆ ਹੈ ਅਤੇ ਇਸਦੇ ਤਿੰਨ ਮੁੱਖ ਟੀਚਿਆਂ ਵਿਚੋਂ ਪਹਿਲਾਂ ਤੇ ਮਹੱਤਵਪੂਰਨ ਟੀਚਾ “ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ” ਦੀ ਸਿੱਖ ਜਥੇਬੰਦੀਆਂ ਦੇ ਲੰਮੇ ਸੰਘਰਸ਼ ਤੋਂ ਬਾਅਦ ਜ਼ਮੀਨ ਦੀ ਨਿਸ਼ਾਨਦੇਹੀ ਹੋ ਗਈ ਹੈ।

ਖਾਲਸਾ ਰਾਜ ਦੀ ਹੱਦ ‘ਚੌਂਕੀ ਸਰਕਾਰ-ਏ-ਖਾਲਸਾ’ ਵਿਖੇ ਵਿਰਾਸਤ ਸੰਭਾਲ ਮੋਰਚੇ ਦੀ ਜਿੱਤ ਲਈ ਮਿਸਲ ਸਤਲੁਜ ਵੱਲੋ ਸ਼ੁਕਰਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ 29 ਦਸੰਬਰ ਸਵੇਰੇ 10 ਵਜੇ ਚੌਂਕੀ ਸਰਕਾਰ-ਏ-ਖਾਲਸਾ ਸਾਹਮਣੇ ਸਵਰਾਜ ਫੈਕਟਰੀ ਗੇਟ(ਹੈਡ ਵਰਕਸ ਰੋਪੜ) ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਹਨਾਂ ਦੇ 31 ਦਸੰਬਰ 2023 ਸਵੇਰੇ 10 ਵਜੇ ਭੋਗ ਪਾਏ ਜਾਣਗੇ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਕੀਤੀਆਂ ਜਾਣਗੀਆਂ। ਮਿਸਲ ਸਤਲੁਜ ਵੱਲੋਂ ਸੰਗਤਾਂ ਨੂੰ ਸਮਾਗਮ ਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਗਈ ਹੈ।

ਇਸ ਸਥਾਨ ਦੀ ਸਾਂਭ ਸੰਭਾਲ ਤੇ ਪਾਰਕ ਨੂੰ ਜਾਣ ਲਈ ਰਾਹ ਬਣਾਉਣ ਦਾ ਕੰਮ ਸਵਰਾਜ ਕੰਪਨੀ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਅਤੇ ਆਉਣ ਵਾਲੇ ਤਿੰਨ ਤੋਂ ਚਾਰ ਮਹੀਨੇ ਦੇ ਵਿਚ ਕੰਪਨੀ ਵੱਲੋਂ ਕੰਮ ਮੁਕੰਮਲ ਕਰਨ ਦਾ ਵਾਅਦਾ ਕੀਤਾ ਗਿਆ ਹੈ।

ਸਾਂਭ ਸੰਭਾਲ ਲਈ ਇਕ ਨਿਗਰਾਨ ਕਮੇਟੀ ਬਣਾਈ ਗਈ ਜਿਸਦੀ ਹਰ ਰੋਜ਼ ਸਥਾਨਿਕ ਲੋਕਾਂ ਜਾਂ ਮਿਸਲ ਸਤਲੁਜ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਕੰਮ ਦੀ ਚੈਕਿੰਗ ਕੀਤੀ ਜਾਵੇਗੀ ਬਾਕੀ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਕੰਮ ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।