December 2023 Archive

ਸੁਖਬੀਰ ਬਾਦਲ ਵੱਲੋਂ ਮੰਗੀ ਮਾਫੀ ਖਾਲਸਾ ਪੰਥ ਦੀ ਮਰਯਾਦਾ ਅਨੁਸਾਰੀ ਨਹੀਂ: ਪੰਥ ਸੇਵਕ ਸ਼ਖ਼ਸੀਅਤਾਂ

ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਅੱਜ ਇਸ ਸਾਂਝੇ ਬਿਆਨ ਵਿਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਮਾਮਲਿਆਂ ਬਾਰੇ ਮੰਗੀ ਗਈ ਮਾਫੀ ਬਾਰੇ ਕਿਹਾ ਹੈ ਕਿ ਇਹ ਕਾਰਵਾਈ ਖਾਲਸਾ ਪੰਥ ਦੀ ਮਰਯਾਦਾ ਅਤੇ ਰਿਵਾਇਤ ਦੇ ਅਨੁਸਾਰੀ ਨਹੀਂ ਹੈ।

ਵਿਦੇਸ਼ਾਂ ਵਿਚ ਕਤਲ ਦੀਆਂ ਸਾਜਿਸ਼ਾਂ ਚ ਇੰਡੀਆ ਦੀ ਸ਼ਮੂਲੀਅਤ ਦੀ ਨਿੱਠ ਕੇ ਜਾਂਚ ਹੋਵੇ: ਹਿਊਮਨ ਰਾਈਟਸ ਵਾਚ

ਮਨੁੱਖੀ ਹੱਕਾਂ ਦੀ ਕੌਮਾਂਤਰੀ ਜਥੇਬੰਦੀ ‘ਹਿਊਮਨ ਰਾਈਟਸ ਵਾਚ’ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੂੰ ਇਨ੍ਹਾਂ ਦੋਸ਼ਾਂ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਕਿ ਭਾਰਤ ਸਰਕਾਰ ਦੇ ਏਜੰਟ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਸਿੱਖ ਅਜ਼ਾਦੀ ਲਹਿਰ ਦੇ ਆਗੂਆਂ ਵਿਰੁੱਧ ਹੱਤਿਆ ਦੀਆਂ ਸਾਜ਼ਿਸ਼ਾਂ ਵਿੱਚ ਸ਼ਾਮਲ ਸਨ। 

ਮੋਬਾਈਲ ਫ਼ੋਨ ਦੇ ਗ਼ੁਲਾਮ ਨਾ ਬਣੋ

ਸਮਾਰਟ ਫ਼ੋਨ ਨੇ ਦੁਨੀਆ ਬਦਲ ਦਿੱਤੀ ਹੈ। ਅਜਿਹਾ ਨਾ ਕਦੇ ਕਿਸੇ ਨੇ ਸੋਚਿਆ ਸੀ ਨਾ ਕਲਪਨਾ ਕੀਤੀ ਸੀ। ਦੂਰ-ਦੁਰਾਡੇ ਤੋਂ ਘਰ ਗੱਲ ਹੋ ਜਾਂਦੀ ਸੀ ਏਨੇ ਨਾਲ ਹੀ ਬੰਦਾ ਬੜਾ ਖ਼ੁਸ਼ ਸੀ।

ਜੋੜ ਮੇਲ ਨੂੰ ਗੁਰਮਰਿਯਾਦਾ ਅਨੁਸਾਰ ਮਨਾਉਣ ਸਬੰਧੀ ਮਤਾ ਪਾਸ

ਅਕਾਲ ਕਾਲਜ ਕੌਂਸਲ ਵੱਲੋਂ ਮਤਾ ਪਾਉਂਦਿਆਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਾਲਾਨਾ ਜੋੜ ਮੇਲ ਦੌਰਾਨ ਹਰ ਇਕ ਪੰਡਾਲ ਦੇ ਸਪੀਕਰਾਂ ਦੀ ਅਵਾਜ਼ ਸਿਰਫ਼ ਪੰਡਾਲ ਤੱਕ ਸੀਮਤ ਰੱਖਣ ਦਾ ਪ੍ਰਬੰਧ ਕੀਤਾ ਜਾਵੇ।

ਸੂਬਾਈ ਰਾਜਨੀਤੀ: ਪੰਜਾਬ ਕਾਂਗਰਸ ‘ਆਪ’ ਨਾਲ ਸਮਝੌਤੇ ਨੂੰ ਤਿਆਰ ਨਹੀਂ

ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ ਨੂੰ ਪੰਜਾਬ ਵਿਚ ਥਾਂ ਬਣਾਉਣ ਵਿਚ ਮੁਸ਼ਕਿਲ ਆ ਰਹੀ ਹੈ।

ਬੰਦੀ ਸਿੰਘਾਂ ਤੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅਰਦਾਸ ਕੀਤੀ

ਖਾੜਕੂ ਸਿੱਖ ਸੰਘਰਸ਼ ਵਿਚ ਪਾਏ ਯੋਗਦਾਨ ਕਾਰਨ ਲੰਮੇ ਸਮੇਂ ਤੋਂ ਇੰਡੀਆਂ ਦੀਆਂ ਜੇਲ੍ਹ ਵਿਚ ਕੈਦ ਬੰਦੀ ਸਿੰਘਾਂ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ “ਵਾਰਿਸ ਪੰਜਾਬ ਦੇ” ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਹੋਰਨਾਂ ਸਿੱਖ ਨੌਜਵਾਨਾਂ ਦੀ ਰਿਹਾਈ ਲੰਘੇ ਦਿਨ (17 ਦਸੰਬਰ, ਐਤਵਾਰ ਨੂੰ) ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਰਦਾਸ ਕੀਤੀ ਗਈ।

ਦਲ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤਾ ਗਿਆ ਅਰਦਾਸ ਸਮਾਗਮ

ਸਿੱਖ ਕੌਮ ਨੂੰ ਡੂੰਘੀ ਸੱਟ ਮਾਰਨ ਵਾਲੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਨੂੰ ਦੋ ਸਾਲ ਪੂਰੇ ਹੋਣ ਮੌਕੇ ਅਕਾਲ ਤਖਤ ਸਾਹਿਬ ਵਿਖੇ ਦਲ ਖਾਲਸਾ ਦੇ ਮੈਂਬਰਾਂ ਵੱਲੋਂ ਅਰਦਾਸ ਕੀਤੀ ਗਈ ਜਿਸ ਦੀ ਅਗਵਾਈ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ।

ਪੰਥਕ ਜਥੇਬੰਦੀਆਂ ਵਲੋਂ ਜੁਝਾਰੂ ਸਿੰਘਾਂ ਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ

ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਜੁਝਾਰੂ ਸਿੰਘਾਂ, ਜਲਾਵਤਨੀ ਯੋਧਿਆਂ ਤੇ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ।

ਗੁਰੂਸਰ ਮਹਿਰਾਜ ’ਚ ਸ਼ਹੀਦੀ ਸਨਮਾਨ ਸਮਾਰੋਹ ਦੌਰਾਨ ਡੇਢ ਸੌ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ

ਇਕ ਪੋਹ ਨੂੰ ਗੁਰੂਸਰ ਮਹਿਰਾਜ ’ਚ ਕਰਵਾਏ ਸ਼ਹੀਦੀ ਸਨਮਾਨ ਸਮਾਰੋਹ ’ਚ ਡੇਢ ਸੌ ਤੋਂ ਵੱਧ ਇਲਾਕੇ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ।

ਸਿੱਖ ਰਿਸਰਚ ਇੰਸਚੀਟਿਊਟ ਦੇ ਲੇਖੇ ਵਿਚ ਆਲਮੀ ਤਾਕਤਾਂ ਲਈ ਸਿੱਖਾਂ ਪ੍ਰਤੀ ਨੀਤੀ ਸੁਝਾਅ ਪੇਸ਼ ਕੀਤੇ

ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ ਲੇਖਾ ਬੀਤੇ ਦਿਨੀਂ 11 ਦਸੰਬਰ 2023 ਨੂੰ ਜਾਰੀ ਕੀਤਾ ਗਿਆ ਹੈ।

« Previous PageNext Page »