November 2023 Archive

ਸਿੱਖ ਯੂਥ ਆਫ ਪੰਜਾਬ ਨੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਬੰਦ ਖ਼ਲਾਸੀ ਲਈ ਅਰਦਾਸ ਕੀਤੀ

ਲੰਘੀ 11 ਨਵੰਬਰ ਨੂੰ ਦਲ ਖ਼ਾਲਸਾ ਦੇ ਯੂਥ ਵਿੰਗ, ਸਿੱਖ ਯੂਥ ਆਫ ਪੰਜਾਬ ਦੇ ਕਾਰਜਕਰਤਾਵਾਂ ਨੇ ਬੰਦੀ ਛੋੜ ਦਿਵਸ ਦੀ ਪੂਰਵ ਸੰਧਿਆ ਮੌਕੇ ਸੱਚਖੰਡ ਦਰਬਾਰ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਤੰਦਰੁਸਤੀ, ਚੜ੍ਹਦੀ ਕਲਾ ਅਤੇ ਬੰਦ ਖ਼ਲਾਸੀ ਲਈ ਅਰਦਾਸ ਕੀਤੀ।

ਪੰਥ ਸੇਵਕ ਜਥਾ ਦੋਆਬਾ ਦੀ ਇਕੱਤਰਤਾ ਹੋਈ

ਪੰਥ ਸੇਵਕ ਜਥਾ ਦੋਆਬਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਅਗਾਮੀ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਬੰਦੀ ਸਿੰਘਾਂ ਦਾ ਮਸਲਾ ਬਨਾਮ ਸ਼੍ਰੋਮਣੀ ਕਮੇਟੀ ਦੀ ਪਹੁੰਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਬਾਦਲ ਦਲ ਨੂੰ ਸੁਰਜੀਤ ਕਰਨ ਦੇ ਯਤਨਾਂ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੀ ਆੜ ਲੈ ਕੇ ਇਸ ਮਸਲੇ ਨੂੰ ਹੋਰ ਵਧੇਰੇ ਉਲਝਾਅ ਰਹੇ ਹਨ।

ਜਜਮਾਨਾਂ ਦਾ ਕਿਹਾ ਸਿਰ ਮੱਥੇ – ਪਰਨਾਲਾ ਓਥੇ ਦਾ ਓਥੇ

ਧਰਤੀ ਹੇਠਲਾ ਪਾਣੀ ਗੰਧਲਾ ਕਰਨ ਕਰਕੇ ਜ਼ੀਰੇ ਵਾਲੇ ਸ਼ਰਾਬ ਕਾਰਖਾਨੇ ਮਾਲਬਰੋਸ ਤੇ ਕਾਰਵਾਈ ਲਈ ਪੰਜਾਬ ਵਾਸੀਆਂ ਵੱਲੋਂ ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਕੋਲ ਪਹੁੰਚ ਕੀਤੀ ਗਈ ਸੀ ।

ਗਲੋਬਲ ਸਿੱਖ ਕੌਂਸਲ ਵੱਲੋਂ ਮੁੱਖ ਮੰਤਰੀ ਤੋਂ ਸਕੂਲਾਂ ‘ਚ ਪੰਜਾਬੀ ਭਾਸ਼ਾ ਕਾਨੂੰਨਾਂ ਦੀ ਹੋ ਰਹੀ ਉਲੰਘਣਾ ਰੋਕਣ ਦੀ ਮੰਗ

ਸਾਲ 2008 ਤੋਂ ਸੂਬੇ ਵਿੱਚ ਲਾਗੂ ਹੋ ਚੁੱਕੇ ਦੋਵੇਂ ਪੰਜਾਬੀ ਕਾਨੂੰਨਾਂ ਦੇ ਬਾਵਜੂਦ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਅਣਦੇਖੀ ਕੀਤੇ ਜਾਣ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਲਾਜਮੀ ਪੰਜਾਬੀ ਪੜ੍ਹਾਉਣ ਤੇ ਪੰਜਾਬੀ ਵਿੱਚ ਦਫਤਰੀ ਕੰਮ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਖ਼ੁਦ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਕਿਤਾਬ ਪੜਚੋਲ “ਅਜ਼ਾਦਨਾਮਾ (ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ)”

ਪਿਛਲੇ ਦਿਨੀਂ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਕਿਤਾਬ ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ ਛਪ ਕੇ ਆਈ ਹੈ। ਕੁਦਰਤੀ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਹੋਣਾਂ ਨਾਲ ਚੰਦ ਕੂ ਦਿਨ ਕਿਤਾਬ ਦੀ ਤਿਆਰੀ ਵਾਲੇ ਕਾਰਜ ਮੇਰੀ ਝੋਲੀ ਵੀ ਪਏ ਸਨ।

ਯੂ.ਐਨ. ਅਤੇ ਅੰਤਰਰਾਸ਼ਟਰੀ ਭਾਈਚਾਰਾ, ਇਜ਼ਰਾਈਲ ਹੱਥੋਂ ਫਿਲਸਤੀਨੀਆਂ ਦੀ ਨਸਲਕੁਸ਼ੀ ਨੂੰ ਰੋਕਣ ਵਿਚ ਫੇਲ – ਦਲ ਖਾਲਸਾ

ਦਲ ਖਾਲਸਾ ਦਾ ਮੰਨਣਾ ਹੈ ਕਿ ਤਾਕਤਵਰ ਨਾਟੋ ਮੁਲਕਾਂ ਵੱਲੋਂ ਗਾਜ਼ਾ ਪੱਟੀ ਵਿੱਚ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਲਈ ਇਜ਼ਰਾਈਲੀ ਫੋਰਸਾਂ ਨੂੰ ਦਿੱਤੀ ਸਿੱਧੀ-ਅਸਿੱਧੀ ਖੁੱਲ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰਾ ਬਣ ਸਕਦੀ ਹੈ।

ਸੰਗਤਾਂ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਦਾਸਤਾਨ-ਏ-ਸਰਹੰਦ ਨਹੀਂ ਚੱਲਣ ਦੇਣਗੀਆਂ : 42 ਸਿੱਖ ਸੰਸਥਾਵਾਂ ਤੇ ਸਖਸ਼ੀਅਤਾਂ

ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ “ਦਾਸਤਾਨ-ਏ-ਸਰਹੰਦ” ਫਿਲਮ ਵਿਰੁਧ ਸਿੱਖ ਸੰਗਤਾਂ ਦਾ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਹੈ। ਇਹ ਫਿਲਮ ਕਈ ਸ਼ਹਿਰਾਂ ਵਿਚੋਂ ਸਿੱਖ ਸੰਗਤਾਂ ਵੱਲੋਂ ਬੰਦ ਕਰਵਾਈ ਜਾ ਚੁੱਕੀ ਹੈ।

ਸੁਹਿਰਦ ਸਿੱਖ ਸ਼੍ਰੋ.ਗੁ.ਪ੍ਰ.ਕ. ਚੋਣਾਂ ਲਈ ਆਪਣੀਆਂ ਵੋਟਾਂ ਬਣਵਾਉਣ: ਵਰਲਡ ਸਿੱਖ ਪਾਰਲੀਮੈਂਟ

ਵਰਲਡ ਸਿੱਖ ਪਾਰਲੀਮੈਂਟ ਪੰਜਾਬ ਅੰਦਰ ਵਸਦੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਜਾ ਰਹੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੀਆਂ ਵੋਟਾਂ ਪਹਿਲ ਦੇ ਆਧਾਰ ਤੇ ਰਜਿਸਟਰ ਕਰਵਾਉਣ ਦੀ ਅਪੀਲ ਕਰਦੀ ਹੈ।

ਸ੍ਰੋਮਣੀ ਗੁਰਦੂਆਰਾ ਪ੍ਰੰਬਧਕ ਕਮੇਟੀ ਦੀਆਂ ਵੋਟਾਂ ਆਨਲਾਈਨ ਰਜਿਸਟਰ ਕਰਨਾ ਸਮੇਂ ਦੀ ਲੋੜ – ਮਿਸਲ ਸਤਲੁਜ

ਬੀਤੇ ਦਿਨੀ ਮਿਸਲ ਸਤਲੁਜ ਦੇ ਮੈਂਬਰਾਂ ਨੇ ਚੀਫ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵੋਟਾਂ ਨੂੰ ਆਨਲਾਈਨ ਰਜਿਸਟਰ ਅਤੇ ਸਾਰੀ ਪ੍ਰਕਿਰਿਆ ਨੂੰ ਇਕਸੁਰਤਾ ਤੇ ਪਾਰਦਰਸ਼ੀ ਬਨਾਉਣ ਤੇ ਜ਼ੋਰ ਦਿੱਤਾ। ਭਾਰਤ ਚੋਣ ਕਮਿਸ਼ਨ ਨੇ ਵੋਟਾਂ ਰਜਿਸਟਰ ਕਰਾਉਣ ਨੂੰ ਉਤਸਾਹਿਤ ਕਰਣ ਅਤੇ ਪਾਰਦਰਸੀ ਬਨਾਉਣ ਲਈ 2015 ਤੋਂ ਆਨਲਾਈਨ ਰਜਿਸਟਰੇਸ਼ਨ ਦੀ ਪ੍ਰਕਿਰਿਆ ਚਾਲੂ ਕੀਤੀ ਹੈ।

« Previous PageNext Page »