March 2023 Archive

“ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ” ਵਿਸ਼ੇ ਉਪਰ ਗੁਰਮਤਿ ਸਮਾਗਮ 25 ਮਾਰਚ ਨੂੰ

ਬਾਬਾ ਨਾਮਦੇਵ ਨਗਰ ਘੁਮਾਣ ਗੁਰਦੁਆਰਾ ਤਪਿਆਣਾ ਸਾਹਿਬ (ਘੁਮਾਣ, ਨੰਗਲ, ਪੰਡੋਰੀ) ਵਿਖੇ 25 ਮਾਰਚ 2023 ਸ਼ਨੀਵਾਰ ਸ਼ਾਮ 6:30 ਤੋਂ 9:00 ਵਜੇ ਤੱਕ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।

ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ 26 ਮਾਰਚ ਨੂੰ

ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਸੰਗਤਾਂ ਵੱਲੋਂ ਉਹਨਾਂ ਦੇ ਪਿੰਡ 26 ਮਾਰਚ 2023 ਨੂੰ ਸਵੇਰੇ 9 ਵਜੇ ਤੋਂ ਕਰਵਾਇਆ ਜਾ ਰਿਹਾ ਹੈ।

ਕਣਕ ਦੀ ਪੈਦਾਵਾਰ

ਭਾਰਤ ਕਣਕ ਦੀ ਪੈਦਾਵਾਰ ਵਿਚ ਦੁਨੀਆਂ ਵਿੱਚੋਂ ਦੂਜੇ ਨੰਬਰ 'ਤੇ ਹੈ। ਦੁਨੀਆਂ ਦੀ ਕੁੱਲ ਕਣਕ ਦੀ ਪੈਦਾਵਾਰ 77.9 ਕਰੋੜ ਟਨ ਹੈ। ਕਣਕ ਦੀ ਪੈਦਾਵਾਰ ਵਿੱਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਚੀਨ ਦੀ ਕੁੱਲ ਪੈਦਾਵਾਰ13.42 ਕਰੋੜ ਟਨ ਹੈ ਅਤੇ ਤੀਜੇ ਨੰਬਰ ਉਤੇ ਆਉਣ ਵਾਲੇ ਰੂਸ ਦੀ ਪੈਦਾਵਾਰ 8.6 ਕਰੋੜ ਟਨ ਹੈ।

ਵੇਲੇ ਸਿਰ ਕੀਤੀ ਤਾੜਨਾ ਤੇ ਕਰਨ ਵਾਲੇ ਕਾਰਜਾਂ ਬਾਰੇ 13 ਨੁਕਤੇ

ਪੰਥ ਸੇਵਕ ਸਖਸ਼ੀਅਤਾਂ ਵੱਲੋਂ ਬੀਤੇ ਸਮੇਂ ਤੋਂ ਉੱਸਰ ਰਹੇ ਹਾਲਾਤ ਬਾਰੇ ਆਪਣੇ ਬਿਆਨਾਂ ਵਿਚ ਲਗਾਤਾਰ ਤਾੜਨਾ ਕੀਤੀ ਜਾ ਰਹੀ ਸੀ ਤੇ ਦੱਸਿਆ ਜਾ ਰਿਹਾ ਸੀ ਹਾਲਾਤ ਕੀ ਹਨ ਤੇ ਗੱਲ ਕਿਸ ਪਾਸੇ ਜਾ ਰਹੀ ਹੈ।

ਦਿੱਲੀ ਦਰਬਾਰ ਤਾਕਤਾਂ ਦੀ ਨੁਮਾਇਸ਼ ਤੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨਾਲ ਪੰਜਾਬ ਤੇ ਸਿੱਖਾਂ ਨੂੰ ਖੌਫਜਦਾ ਕਰਨ ਦਾ ਯਤਨ ਕਰ ਰਹੀ ਹੈ: ਪੰਥ ਸੇਵਕ ਸ਼ਖਸੀਅਤਾਂ

ਦਿੱਲੀ ਦਰਬਾਰ ਪੰਜਾਬ ਤੇ ਸਿੱਖਾਂ ਵਿਰੁਧ ਵਿਆਪਕ ਬਿਰਤਾਂਤ ਸਿਰਜਣ ਦੀ ਮੁਹਿੰਮ ਵਿੱਢ ਚੁੱਕਾ ਹੈ। ਕਿਸੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਦੀ ਗ੍ਰਿਫਤਾਰੀ ਬਾਰੇ ਤੈਅ ਨੇਮਾਂ ਨੂੰ ਛਿੱਕੇ ਟੰਗ ਕੇ ਜਿਸ ਢੰਗ ਨਾਲ ਰਾਜ-ਸੱਤਾ ਦੀ ਤਾਕਤ ਦਾ ਪ੍ਰਦਰਸ਼ਨ ਕਰਕੇ ਇਹ ਗ੍ਰਿਫਤਾਰੀ ਮੁਹਿੰਮ ਚਲਾਈ ਜਾ ਰਹੀ ਹੈ

ਮੁੱਦਕੀ ਮੋਰਚਾ: ਜੰਗ ਪਾਣੀਆਂ

ਮੁੱਦਕੀ ਮੋਰਚੇ ਵੱਲੋਂ ਨਹਿਰਾਂ ਪੱਕੀਆਂ ਕਰਨ ਵਿਰੁੱਧ ਘੱਲ ਕਲਾਂ ਵਿਖੇ ਫਿਰੋਜ਼ਪੁਰ-ਮੋਗਾ ਸੜਕ ’ਤੇ ਨਹਿਰਾਂ ਦੇ ਪੁਲ ਉੱਤੇ ਪੱਕਾ ਮੋਰਚਾ ਲਗਾਇਆ ਗਿਆ ਹੈ।

ਆਪਣੀ ਪਰੰਪਰਾ ਨੂੰ ਛੱਡ ਕੇ ਹਕੂਮਤ ਦੇ ਕਾਨੂੰਨਾਂ ਨੂੰ ਮੁੱਖ ਮੰਨ ਲੈਣਾ ਗੁਲਾਮੀ ਹੈ |

ਤੀਜੇ ਘੱਲੂਘਾਰੇ ਤੋਂ ਬਾਅਦ ਉੱਠੇ ਸੰਘਰਸ਼ ਦੀਆਂ ਆਗੂ, ਸਹਿਯੋਗੀ ਅਤੇ ਹਮਦਰਦ ਸਫਾ ਵਿਚ ਰਹੀਆਂ ਪੰਥ ਸੇਵਕ ਸ਼ਖ਼ਸੀਅਤਾਂ ਨੇ ਅੱਜ ਇਕੱਠੇ ਤੌਰ ਉੱਤੇ ਇਹ ਐਲਾਨ ਕੀਤਾ ਕਿ ਮੌਜੂਦਾ ਹਾਲਾਤ ਵਿਚੋਂ ਸਿੱਖਾਂ ਨੂੰ ਕੱਢਣ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਤਹਿਤ ਮੀਰੀ ਪੀਰੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਜਾਵੇਗੀ।

ਮਨੁੱਖੀ ਅਧਿਕਾਰ  – ਅਨੂਪ ਸਿੰਘ ਘਣੀਆਂ

ਮਨੁੱਖੀ ਅਧਿਕਾਰਾਂ ਬਾਰੇ ਕੋਈ ਠੋਸ ਵਿਆਖਿਆ ਨਹੀਂ ਹੈ, ਮੌਜੂਦਾ ਵਿਆਖਿਆਵਾਂ ਵੀ ਸੰਕੀਰਨ ਹਨ ਜੋ ਕਿ ਮਨੁੱਖੀ ਹੱਕਾਂ ਦੇ ਘਾਣ ਦੀ ਰੂਹ ਤੱਕ ਪਹੁੰਚਣ ਤੋਂ ਅਸਮਰੱਥ ਹਨ। ਮਨੁੱਖੀ ਹੱਕਾਂ ਦਾ ਘਾਣ ਦੁਨੀਆ ਉੱਪਰ ਇੱਕ ਆਮ ਵਰਤਾਰਾ ਹੈ ਅਤੇ ਇਸ ਆਪਣੇ ਸੁੱਖਾ ਉੱਤੇ ਕੇਂਦਰਿਤ ਸੰਸਾਰ ਵਿਚ ਮਨੁੱਖੀ ਹੱਕਾਂ ਦੇ ਘਾਣ ਤੋਂ ਬਾਅਦ ਵੀ, ਨਿਆ ਦਾ ਬੋਝ ਪੀੜਤ ਧਿਰ ਉੱਪਰ ਹੀ ਹੁੰਦਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਮਤੇ ਦੀ ਬਹਾਲੀ ਬਾਰੇ ਪਰਚਾ ਜਾਰੀ

ਤੀਜੇ ਘੱਲੂਘਾਰੇ ਤੋਂ ਬਾਅਦ ਉੱਠੇ ਸੰਘਰਸ਼ ਦੀਆਂ ਆਗੂ, ਸਹਿਯੋਗੀ ਅਤੇ ਹਮਦਰਦ ਸਫਾਂ ਵਿਚ ਰਹੀਆਂ ਪੰਥ ਸੇਵਕ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਮਤੇ ਦੀ ਬਹਾਲੀ ਬਾਰੇ ਇਕ ਪਰਚਾ ਜਾਰੀ ਕੀਤਾ ਗਿਆ ਹੈ।

ਔਗੁਣਾਂ ਵਾਲੀ ਬਹੁਗਿਣਤੀ ਕਿਵੇਂ ਗੁਣਾਂ ਵਾਲੇ ਥੋੜ੍ਹੇ ਬੰਦਿਆ ਨੂੰ ਕਾਬੂ ਕਰ ਲੈਂਦੀ ਹੈ ?

ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਇਯਾਲੀ ਕਲਾਂ, ਲੁਧਿਆਣਾ ਵਿਖੇ ਰੱਖੀ ਗਈ ਵੀਚਾਰ ਗੋਸ਼ਟਿ ਦੌਰਾਨ ਆਏ ਭਾਈ ਗੁਰਦੇਵ ਸਿੰਘ (ਢਾਡੀ ਜਥਾ) ਨੇ ਪੱਤਰਕਾਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

« Previous PageNext Page »