February 2023 Archive

ਪ੍ਰੋ. ਪੂਰਨ ਸਿੰਘ ਦੇ ਜਨਮ ਦਿਹਾੜੇ ਅਤੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਵਿਚਾਰ ਗੋਸ਼ਟੀ ਭਲਕੇ

ਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਗੋਸਟਿ ਸਭਾ ਵੱਲੋਂ ਸਾਂਝੇ ਤੌਰ ਤੇ ਪ੍ਰੋ. ਪੂਰਨ ਸਿੰਘ ਦੇ ਜਨਮ ਦਿਹਾੜੇ ਅਤੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਇੱਕ ਰੋਜ਼ਾ ਵਿਚਾਰ ਗੋਸ਼ਟੀ ‘ਪ੍ਰੋ. ਪੂਰਨ ਸਿੰਘ ਸਾਹਿਤ ਅਤੇ ਬੋਲੀ ਦਾ ਮਹੱਤਵ’ ਵਿਸ਼ੇ

ਮਾਤ ਭਾਸ਼ਾ ਦਿਵਸ ’ਤੇ ਵਿਸ਼ੇਸ਼ – ਗੁਰਮੁਖੀ ਦੀ ਉਤਪਤੀ ਤੇ ਵਿਗਾਸ

ਗੁਰਮੁਖੀ ਸ਼ਬਦ ਦਾ ਭਾਖਾਈ ਮੂਲਕ ਅਰਥ ਹੈ 'ਗੁਰੂ ਦੇ ਮੁਖ ਵਿਚੋਂ ਨਿਕਲੀ ਹੋਈ; ਅਤੇ ਲਿਪੀਮੂਲਕ ਅਰਥ ਹੈ 'ਜੋ ਗੁਰੂ ਨੇ ਬਣਾਈ।' ਗੁਰਮੁਖੀ ਦਾ ਨਿਰਮਾਣ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ, ਭਾਈ ਲਹਣੇ ਦੇ ਰੂਪ ਵਿਚ, ਕਰਤਾਰਪੁਰ ਵਿਖੇ ਸਤਿਗੁਰੁ ਸਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਹਿਨੁਮਾਈ ਹੇਠ ਕੀਤਾ।

ਨਵੀਂ ਕਿਤਾਬ “ਸਾਕਾ ਨਨਕਾਣਾ ਸਾਹਿਬ – ਬਹੁਪੱਖੀ ਵਿਸ਼ਲੇਸ਼ਣ ਅਤੇ ਭਵਿੱਖ ਲਈ ਸੇਧਾਂ” ਜਾਰੀ

ਚੰਡੀਗੜ੍ਹ – ਬੀਤੇਂ ਦਿਨੀਂ ਗੁਰਦੁਆਰਾ ਥੜਾ ਸਾਹਿਬ, ਇਯਾਲੀ ਕਲਾਂ, ਲੁਧਿਆਣਾ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਨਵੀਂ ਛਪੀ ਕਿਤਾਬ “ਸਾਕਾ ਨਨਕਾਣਾ ਸਾਹਿਬ – ...

ਵਿਚਾਰ ਗੋਸ਼ਟਿ ਲੜੀ ਤਹਿਤ ਪੰਥ ਸੇਵਕਾਂ ਵਲੋਂ ਸਿੱਖ ਪ੍ਰਚਾਰਕਾਂ ਨਾਲ ਹੋਈ ਵਿਚਾਰ ਚਰਚਾ

ਪੰਥ ਸੇਵਕ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਦੇ ਸੱਦੇ ਉੱਤੇ ਸਿੱਖ ਪ੍ਰਚਾਰਕਾਂ ਦੀ ਵਿਚਾਰ ਗੋਸ਼ਟਿ ੧੯ ਫਰਵਰੀ ਨੂੰ ਗੁਰਦੁਆਰਾ ਸ੍ਰੀ ਥੜਾ ਸਾਹਿਬ (ਪਾਤਸਾਹੀ ੬ਵੀਂ), ਇਆਲੀ ਕਲਾਂ ਵਿਖੇ ਹੋਈ।

ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਨਾਲ ਹਾਵਾਲਗੀ ਸੰਧੀਆਂ ਰੱਦ ਕਰੇ ਕਨੇਡਾ: ਸਿੱਖ ਸੰਸਥਾਵਾਂ

ਬੀ.ਸੀ.ਜੀ.ਸੀ ਅਤੇ ਓ.ਜੀ.ਸੀ. ਨੇ ਸੰਸਦੀ ਕਮੇਟੀ ਨੂੰ ਖੋਜ ਭਰਪੂਰ ਲੇਖਾ ਸੌਂਪ ਕੇ ਮਨੁੱਖੀ ਅਧਿਕਾਰਾਂ ਨੂੰ ਵੱਧ ਅਹਿਮੀਅਤ ਦੇਣ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਦੇਸ਼ਾਂ ਨਾਲ ਹਵਾਲਗੀ ਸਮਝੌਤਿਆਂ ਨੂੰ ਤੁਰੰਤ ਰੱਦ ਕਰਨ ਸਮੇਤ ਹੋਰ ਲੋੜੀਂਦੇ ਸੁਧਾਰਾਂ ਦੀ ਮੰਗ ਕੀਤੀ ਗਈ।

ਤਰੱਕੀ ਅਤੇ ਬਿਜਲ-ਕੂੜਾ

ਨਵੀਂ ਦਿੱਲੀ ਦੇ ਬਾਹਰਵਾਰ ਸੀਲਮਪੁਰ ਭਾਰਤ ਦਾ ਸਭ ਤੋਂ ਵੱਡਾ ਬਿਜਲ-ਕੂੜੇ ਦਾ ਬਾਜ਼ਾਰ ਹੈ ਜਿੱਥੇ ਲਗਭਗ 50,000 ਲੋਕ ਧਾਤਾਂ ਨੂੰ ਕੱਢਦੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਐਸੇ ਹਨ ਜੋ ਬਿਜਲ-ਕੂੜੇ ਨੂੰ ਤੋੜ ਕੇ, ਕੱਢ ਕੇ ਅਤੇ ਮੁੜ ਵਰਤੋਂ ਯੋਗ ਬਣਾ ਕੇ ਰੋਜ਼ੀ-ਰੋਟੀ ਕਮਾਉਂਦੇ ਹਨ।

ਸੈਨ ਹੌਜੇ ਸ਼ਹਿਰ ਵਲੋਂ 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ

ਸੈਨ ਹੌਜੇ, ਕੈਲੀਫੋਰਨੀਆ - 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦੇਣ ਲਈ ਸੈਨ ਹੌਜੇ ਸ਼ਹਿਰ ਦੇਸ਼ ਭਰ ਦੇ ਸ਼ਹਿਰਾਂ ਦੀ ਵਧਦੀ ਗਿਣਤੀ ਵਿੱਚ ਸ਼ਾਮਲ ਹੋ ਗਿਆ ਹੈ।

ਫਿਲਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਮਤਾ – ਸਿੱਖ ਜਥਾ ਮਾਲਵਾ ਦਾ ਪ੍ਰਤੀਕਰਮ

ਲੰਘੇ ਨਵੰਬਰ ਦੇ ਅੱਧ ਵਿੱਚ ਜਦੋਂ ਫਿਲਮ 'ਦਾਸਤਾਨ-ਏ-ਸਰਹੰਦ' ਦੀ ਝਲਕ ਤੇ ਇਸ ਦਾ ਇਸ਼ਤਿਹਾਰ ਬਿਜਲ ਸੱਥ (ਸੋਸ਼ਲ ਮੀਡੀਆ) ਰਾਹੀਂ ਸਿੱਖ ਸੰਗਤ ਦੇ ਧਿਆਨ 'ਚ ਆਇਆ ਤਾਂ ਉਦੋਂ ਹੀ ਫਿਲਮ ਦਾ ਵਿਰੋਧ ਸ਼ੁਰੂ ਹੋ ਗਿਆ।

ਪੰਜਾਬੀ ਯੂਨੀਵਰਸਿਟੀ ਦੇ ਗਲਿਆਰਿਆਂ ਵਿਚ ਪੰਜਾਬੀ ਲਾਗੂ ਕਰਨ ਦੀ ਛਿੜੀ ਚਰਚਾ

ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਲਾਗੂ ਕਰਨ ਲਈ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਸਰਗਰਮੀ ਅਦਾਰੇ ਦੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਗੁਰੂ ਦੇ ਅਦਬ ਲਈ ਸ਼ਹੀਦੀਆ ਪਾਉਣ ਵਾਲੇ

ਬੀਤੀ 5 ਫਰਵਰੀ ਨੂੰ ਸਿੱਖ ਸ਼ਹੀਦਾਂ ਭਾਈ ਹਰਮਿੰਦਰ ਸਿੰਘ, ਭਾਈ ਝਿਲਮਣ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਬਲਧੀਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਪਿੰਡ ਬੋਹੜਾਂ ਵਾਲਾ ਲਿੱਤਰਾਂ ਜਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ।

« Previous PageNext Page »