January 2022 Archive

ਮੁਕਤੀ ਤੇ ਅਜ਼ਾਦੀ ਦਾ ਗੁਰਮਤਿ ਮਾਰਗ: ਸੇਵਾ, ਸਿਮਰਨ, ਬੇਗਮਪੁਰਾ ਤੇ ਹਲੇਮੀ ਰਾਜ ਹੀ ਗੁਲਾਮੀ ਤੋਂ ਮੁਕਤੀ ਦਾ ਰਾਹ ਤੇ ਜਾਮਨ

ਬਾਮਸੇਫ ਦੇ ਸੱਦੇ ਉੱਤੇ ਭਾਰਤ ਮੁਕਤੀ ਮੋਰਚਾ ਦੇ 11ਵੇਂ ਸਲਾਨਾ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਬਾਮਸੇਫ ਭਵਨ, ਪੂਨਾ, ਮਹਾਂਰਾਸ਼ਟਰ ਵਿਖੇ ਪਹੁੰਚੇ ਪੰਥ ਸੇਵਕ ਜਥਾ ਦੁਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਨੇ 28 ਦਸੰਬਰ 2021 ਨੂੰ ਸਮਾਗਮ ਦੇ ਉਦਘਾਨਟੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਗੁਰਮਤਿ ਵਿਚ ਗੁਲਾਮੀ ਤੋਂ ਮੁਕਤੀ ਲਈ ਸੇਵਾ ਅਤੇ ਸਿਮਰਨ ਦੀ ਬਿਧ ਅਤੇ ਆਦਰਸ਼ ਸਮਾਜ 'ਬੇਗਮਪੁਰਾ' ਤੇ ਆਦਰਸ਼ ਰਾਜ 'ਹਲੇਮੀ ਰਾਜ' ਦੇ ਸਿਧਾਂਤ ਬਖਸ਼ਿਸ਼ ਕੀਤੇ ਹਨ। ਭਾਈ ਮਨਧੀਰ ਸਿੰਘ ਹੋਰਾਂ ਦੀ ਤਕਰੀਰ ਅਸੀਂ ਇਥੇ ਸਿੱਖ ਸਿਆਸਤ ਦੇ ਸਰੋਤਿਆ/ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।

ਪੈਂਗੌਂਗ ਝੀਲ ਉਤਲੇ ਪੁਲ ਦਾ ਮਸਲਾ: ਇੰਡੀਆ ਦੇ ਇਤਰਾਜ ਤੋਂ ਬਾਅਦ ਚੀਨ ਨੇ ਕਿਹਾ ਇਹ ਸਾਡੀ ਪ੍ਰਭੂਸੱਤਾ ਦਾ ਮਸਲਾ ਹੈ

ਚੀਨ ਵੱਲੋਂ ਪੂਰਬੀ ਲੱਦਾਖ ਵਿਚ ਪੈਂਗੌਂਗ ਝੀਲ ਉੱਤੇ ਫੌਜੀ ਪੱਖ ਤੋਂ ਬਹੁਤ ਮਹੱਤਵਪੂਰਨ ਪੁਲ ਦੀ ਉਸਾਰੀ ਦਾ ਕੰਮ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਹ ਉਸਾਰੀ ਬੀਤੇ ਸਮੇਂ ਤੋਂ ਚੱਲ ਰਹੀ ਸੀ ਪਰ ਇੰਡੀਆ ਨੇ ਇਸ ਬਾਰੇ ਕੋਈ ਧੁਖ-ਭੜਾਸ ਨਹੀਂ ਸੀ ਕੱਢੀ। ਲੰਘੇ ਦਿਨੀਂ ‘ਇਨਫੋ ਲੈਬ’ ਨਾਮੀ ਉਪਗ੍ਰਹਿ (ਸੈਟਲਾਈਟ) ਵਲੋਂ ਇਹ ਪੁਲ ਦੀ ਪੁਲਾੜ ਵਿਚੋਂ ਖਿੱਚੀ ਤਸਵੀਰ ਜਾਰੀ ਹੋ ਜਾਣ ਉੱਤੇ ਇਸ ਬਾਰੇ ਇੰਡੀਆ ਦੇ ਖਬਰਖਾਨੇ ਵਿਚ ਚਰਚਾ ਸ਼ੁਰੂ ਹੋ ਗਈ ਹੈ।

 ਵਿਆਖਿਆ ਅਤੇ ਵਿਆਖਿਆਕਾਰੀ ਦੇ ਯੁਗ ਵਿਚ ਵਿਚਰਦਿਆਂ….

ਅਸੀਂ ਜਿਸ ਯੁਗ ਵਿਚ ਰਹਿ ਰਹੇ ਹਾਂ, ਇਸ ਨੂੰ ਵਿਆਖਿਆ ਅਤੇ ਵਿਆਖਿਆਕਾਰੀ ਦਾ ਯੁਗ ਕਿਹਾ ਜਾ ਸਕਦਾ ਹੈ। ਅਸੀਂ ਆਪਣੀ ਜ਼ਿੰਦਗੀ ਦੇ ਛੋਟੇ ਤੋਂ ਛੋਟੇ ਪਹਿਲੂ ਪ੍ਰਤੀ ਸਹਿਜ ਨਹੀਂ ਹਾਂ। ਸਾਡੀ ਦ੍ਰਿਸ਼ਟੀ ਅਤੇ ਪਹੁੰਚ ਵਿਚ ਆਉਣ ਵਾਲੀ ਹਰ ਵਸਤ, ਵਿਅਕਤੀ, ਘਟਨਾ, ਵਿਸ਼ਾ, ਚਰਚਾ ਆਦਿ ਸਾਡੀ ਵਿਆਖਿਆ ਦਾ ਵਿਸ਼ਾ ਵਸਤੂ ਜ਼ਰੂਰ ਬਣਦੀ ਹੈ। ਇਸ ਵਿਚ ਅਸੀਂ ਆਪਣਾ ਇਕ ਵਿਚਾਰ ਜਾਂ ਵਿਆਖਿਆ ਸਿਰਜਦੇ ਹਾਂ। ਇਸ ਤਰ੍ਹਾਂ ਅਨੇਕ ਵਿਚਾਰ ਅਤੇ ਵਿਆਖਿਆਵਾਂ ਹੋਂਦ ਵਿਚ ਆਉਂਦੀਆਂ ਹਨ। ਹੌਲੀ ਹੌਲੀ ਵਿਆਖਿਆਵਾਂ ਦਾ ਜਾਲ ਏਨਾਂ ਸੰਘਣਾ ਹੋ ਜਾਂਦਾ ਹੈ,

ਚੀਨ ਨੇ ਪੈਂਗੌਂਗ ਝੀਲ ਉੱਤੇ ਫੌਜੀ ਪੱਖ ਤੋਂ ਮਹੱਤਵਪੂਰਨ ਪੁਲ ਦੀ ਉਸਾਰੀ ਦਾ ਕੰਮ ਨੇੜੇ ਲਾਇਆ

ਚੀਨ ਵਲੋਂ ਪੂਰਬੀ ਲੱਦਾਖ ਵਿਚ ਇਕ ਪੁਲ ਪੈਂਗੌਂਗ ਤਸੋ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਨੂੰ ਜੋੜਦਾ ਇਕ ਪੁਲ ਬਣਾਇਆ ਜਾ ਰਿਹਾ ਹੈ। ਖਬਰਾਂ ਹਨ ਕਿ ਇਹ ਪੁਲ ਪੂਰਾ ਹੋਣ ਉੱਤੇ ਚੀਨ ਦੀ ਫੌਜ ਅਤੇ ਫੌਜੀ ਸਾਜੋ ਸਮਾਨ ਝੀਲ ਦੇ ਦੂਜੇ ਪਾਸੇ ਲਿਆਉਣ ਵਿਚ ਲੱਗਣ ਵਾਲਾ ਸਮਾਂ ਬਹੁਤ ਘਟ ਜਾਵੇਗਾ। ਇਸ ਪੁਲ ਦੇ ਬਣਨ ਨਾਲ ਇਸ ਮਹੱਤਵਪੂਰਨ ਖੇਤਰ ਵਿਚ ਇੰਡੀਆ ਦੇ ਮੁਕਾਬਲੇ ਚੀਨ ਦਾ ਹੱਥ ਉੱਤੇ ਹੋ ਜਾਵੇਗਾ।

ਮੁਲਤਾਨ ਦੀ ਲੜਾਈ

ਉਹਨਾਂ ਦੇ ਜੀਵਨ ਦਾ ਸਭ ਤੋਂ ਪਹਿਲਾਂ ਪ੍ਰਸਿੱਧ ਕਾਰਨਾਮਾ ਜੋ ਇਤਿਹਾਸ ਵਿੱਚ ਆਇਆ ਹੈ ਉਹ ਸੰਨ 1818 ਦੀ ਮੁਲਤਾਨ ਦੀ ਆਖਰੀ ਲੜਾਈ ਸੀ। ਇਸ ਤੋਂ ਪਹਿਲਾਂ ਮੁਲਤਾਨ ਪੁਰ ਤਿੰਨ ਵਾਰ ਚੜਾਈ ਕੀਤੀ ਗਈ ਸੀ ਪਰ ਕਬਜ਼ਾ ਨਹੀਂ ਸੀ ਕੀਤਾ ਗਿਆ। ਪਹਿਲੀ ਮੁਹਿੰਮ 1810 ਵਿੱਚ ਮੁਲਤਾਨ ਗਈ ਜਦ ਕਿ ਮਹਾਰਾਜਾ ਢਾਈ ਲੱਖ ਰੁਪਿਆ ਤੇ ਵੀਹ ਘੋੜੇ ਨਜ਼ਰਾਨਾ ਅਤੇ ਲੜਾਈ ਵੇਲੇ ਇੱਕ ਫੌਜੀ ਦਸਤੇ ਦੀ ਸਹਾਇਤਾ ਦਾ ਵਹਿਦਾ ਲੈ ਕੇ ਮੁੜਿਆ ਸੀ। ਦੂਸਰੀ ਵਾਰੀ 1816 ਵਿੱਚ ਇੱਕ ਲੱਖ ਵੀਹ ਹਜ਼ਾਰ ਨਜ਼ਰਾਨਾ ਮੁਕੱਰਰ ਹੋਇਆ

« Previous Page