November 2021 Archive

ਸਿੱਖਾਂ ਵਿਰੁਧ ਜਾਅਲੀ ਖਾਤਿਆਂ ਰਾਹੀਂ ਨਫਰਤ ਦਾ ਜਾਲ: ਕੀ ਇੰਡੀਆ ਨੇ ਖਤਰਨਾਕ ‘ਸੋਮੀਕਹ’ ਤੰਤਰ ਬਣਾ ਲਿਆ ਹੈ?

ਬੀਤੇ ਦਿਨੀਂ ਬਰਤਾਨੀਆਂ ਦੇ ਕੌਮਾਂਤਰੀ ਖਬਰ ਅਦਾਰੇ ਬੀ.ਬੀ.ਸੀ. ਵੱਲੋਂ ਇਕ ਖਬਰ ਨਸ਼ਰ ਕੀਤੀ ਗਈ ਕਿ ਬਿਜਲ ਸੱਥ ਦੇ ਜਾਅਲੀ ਖਾਤਿਆਂ ਦਾ ਇਕ ਅਜਿਹਾ ਤਾਣਾ-ਪੇਟਾ (ਨੈਟਵਰਕ) ਸਾਹਮਣੇ ਆਇਆ ਹੈ ਜਿਸ ਵੱਲੋਂ ਕਿਰਸਾਨੀ ਸੰਘਰਸ਼ ਦੌਰਾਨ ਸਿੱਖਾਂ ਵਿਰੁੱਧ ਮਿੱਥ ਕੇ ਨਫਰਤ ਫੈਲਾਈ ਜਾ ਰਹੀ ਸੀ। ਬੀ.ਬੀ.ਸੀ. ਨੇ ਇਹ ਖਬਰ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਨਾਮੀ ਸੰਸਥਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਕ ਲੇਖੇ ਦੇ ਅਧਾਰ ਉੱਤੇ ਨਸ਼ਰ ਕੀਤੀ ਸੀ, ਜਿਸ ਲੇਖੇ ਦੀ ਨਕਲ ਬੀ.ਬੀ.ਸੀ. ਦੇ ਕਹੇ ਮੁਤਾਬਿਕ ਵਾਹਿਦ ਤੌਰ ਉੱਤੇ ਇਸ ਖਬਰ ਅਦਾਰੇ ਨਾਲ ਜਨਤਕ ਕਰਨ ਤੋਂ ਪਹਿਲਾਂ ਸਾਂਝੀ ਕੀਤੀ ਗਈ ਸੀ। ਹੁਣ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਦਾ ਪੂਰਾ ਲੇਖਾ ਵੀ ਜਨਤਕ ਕਰ ਦਿੱਤਾ ਗਿਆ ਹੈ।

ਕੇਂਦਰ ਦੇ ਵਜ਼ਾਰਤੀ ਮੰਡਲ ਨੇ ਖੇਤੀ ਕਾਨੂੰਨੀ ਵਾਪਸੀ ਨੂੰ ਹਰੀ ਝੰਡੀ ਦਿੱਤੀ; ਮੰਤਰੀ ਐਮ.ਐਸ.ਪੀ ਦੀ ਕਾਨੂੰਨੀ ਜਾਮਨੀ ਉੱਤੇ ਚੁੱਪ ਰਹੇ

ਲੰਘੀ 19 ਨਵੰਬਰ ਨੂੰ ਪਹਿਲੇ ਪਾਤਿਸਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਉੱਤੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਅੱਜ 24 ਨਵੰਬਰ ਨੂੰ ਇੰਡੀਆ ਦੇ ਵਜ਼ਾਰਤੀ ਮੰਡਲ (ਕੈਬਨਟ) ਨੇ ਉਕਤ ਐਲਾਨ ਉੱਤੇ ਮੁਹਰ ਲਗਾ ਦਿੱਤੀ ਹੈ। ਅੱਜ ਦੀ ਇਕੱਤਰਤਾ ਵਿਚ ਵਜ਼ਾਰਤੀ ਮੰਡਲ ਨੇ ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣ ਨੂੰ ਹਰੀ ਝੰਡੀ ਦਿੰਦਿਆਂ ਅਗਲੇ ਹਫਤੇ ਸ਼ੁਰੂ ਹੋ ਰਹੇ ਇੰਡੀਅਨ ਪਾਰਲੀਮੈਂਟ ਦੀ ਸਭਾ (ਸੈਸ਼ਨ) ਵਿਚ ਵਿਧਾਨਕ ਪ੍ਰਕਿਰਿਆ ਰਾਹੀਂ ਤਿੰਨੋ ਵਿਵਾਦਤ ਕਾਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਪਾਤਸ਼ਾਹੀ ਦਾਅਵਾ ਅਤੇ ਰਾਜ (ਲੇਖਕ – ਮਲਕੀਤ ਸਿੰਘ ‘ਭਵਾਨੀਗੜ੍ਹ’)

ਕੁਝ ਸਮੇਂ ਤੋਂ ਆਪਣੇ ਅੰਦਰ ਦੀ ਢਿੱਲ ਕਾਰਨ ਕੁਝ ਬਾਹਰੀ ਪ੍ਰਭਾਵਾਂ ਹੇਠ ਅਜਿਹਾ ਆਏ ਕਿ ਅਸੀਂ ਪਾਤਸ਼ਾਹੀ ਦਾਅਵੇ ਅਤੇ ਰਾਜ ਕਰਨ ਦੀ ਗੱਲ ਨੂੰ ਰਲ ਗੱਡ ਕਰ ਲਿਆ ਹੈ। ਸਾਡੀ ਸਾਰੀ ਪਹੁੰਚ ਮੌਜੂਦਾ ਪ੍ਰਚਲਤ ਤਰੀਕਿਆਂ ਵਿੱਚੋਂ ਲੰਘ ਰਹੀ ਹੈ ਅਤੇ ਉਸ ਤੋਂ ਵੀ ਅਗਾਂਹ ਦਿਨ ਪਰ ਦਿਨ ਆਪਣਾ ਘੇਰਾ ਸੁੰਘੜਦੀ ਜਾ ਰਹੀ ਹੈ

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਬਿਆਨ ਕਰਦੀ ਕਿਤਾਬ ‘ਸਿੱਖ ਨਸਲਕੁਸ਼ੀ ੧੯੮੪’ ਜਾਰੀ

ਸਰਕਾਰ ਅਤੇ ਖਬਰਖਾਨੇ ਨੇ ਇਹਨਾਂ ਕਤਲੇਆਮਾਂ ਨੂੰ “ਦਿੱਲੀ ਦੰਗਿਆਂ” ਦਾ ਨਾਂ ਦਿੱਤਾ ਜਿਸ ਰਾਹੀਂ ਦੋ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਕ ਤਾਂ ਇਹ ‘ਦੰਗੇ’ ਸਨ ਤੇ ਦੂਜਾ ਕਿ ਇਹ ਦਿੱਲੀ ਤੱਕ ਸੀਮਤ ਸਨ। ਹੁਣ ਨਵੀਂ ਆਈ ਕਿਤਾਬ ‘ਸਿੱਖ ਨਸਲਕੁਸ਼ੀ ੧੯੮੪: ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼’ ਇਸ ਸਰਕਾਰੀ ਬਿਰਤਾਂਤ ਨੂੰ ਤੱਥਾਂ ਸਹਿਤ ਤੋੜਦੀ ਹੈ।