August 2020 Archive

ਪੰਜਾਬ ਸਿਆਸਤ – ਇਹ ਖਿਲਾਰੇ ਦਾ ਕਿਸ ਨੂੰ ਕਿੰਨਾ ਲਾਭ?

  ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਸਰਗਰਮੀਆਂ ਅਤੇ ਵਾਪਰ ਰਹੀਆਂ ਘਟਨਾਵਾਂ ਨੂੰ ਜੇਕਰ ਇਕੱਠੇ ਰੱਖ ਕੇ ਵੇਖਿਆ ਜਾਵੇ ਤਾਂ ਪੰਜਾਬ ...

31 ਅਗਸਤ 1995 ਬੇਅੰਤ ਕਤਲ ਕੇਸ ਦੀ ਰੋਸ਼ਨੀ ਵਿੱਚ: ਪੰਥਕ ਬਨਾਮ ਅਦਾਲਤੀ ਸਰੋਕਾਰ

ਅਜਿਹਾ ਵਿਸ਼ਲੇਸ਼ਣ ਅਜਿਹੇ ਮਹੱਤਵਪੂਰਨ ਕੇਸਾਂ ਦਾ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਸਾਡੀ ਅਗਲੇਰੀ ਪੀੜੀ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਦੇ ਸਨਮੁਖ ਹੋ ਸਕੇ ਅਤੇ ਪੰਥਕ ਭਾਵਨਾਵਾਂ ਤੇ ਸਥਾਪਤ ਅਦਾਲਤੀ ਸਿਸਟਮ ਵਿਚਲੇ ਵਖਰੇਵਿਆਂ ਨੂੰ ਸਮਝ ਸਕੇ। ਇਹ ਵਿਸ਼ਲੇਸ਼ਣ ਸਥਾਪਤ ਨਿਆਂ ਪਰਬੰਧ ਦੀ ਲੋੜ ਤੇ ਪੰਥਕ ਭਾਵਨਾਵਾਂ ਵਿਚ ਵਖਰੇਵਿਆਂ ਕਾਰਨ ਪਈ ਫਿੱਕ ਨੂੰ ਦੂਰ ਕਰਨ ਲਈ ਇੱਕ ਯਤਨ ਮਾਤਰ ਹੈ ਪਰ ਵਖਰੇਵੇਂ ਤਾਂ ਹੀ ਖਤਮ ਹੋ ਸਕਦੇ ਹਨ ਜਦ ਵਖਰੇਵਿਆਂ ਦੇ ਕਾਰਨਾਂ ਨੂੰ ਗੁਰੂ ਖਾਲਸਾ ਪੰਥ ਭਵਿੱਖ ਸੰਵਾਰਨ ਦੀ ਮਨਸ਼ਾ ਨਾਲ ਵਿਚਾਰੇ।

11 ਸਿੱਖ ਸਖਸ਼ੀਅਤਾਂ ਨੂੰ ਅਕਾਲ ਤਖਤ ਸਾਹਿਬ ਤੋਂ ਸਨਮਾਨਿਤ ਕੀਤਾ ਜਾਵੇਗਾ

ਅਕਾਲ ਤਖਤ ਸਾਹਿਬ ਵੱਲੋਂ 11 ਸਿੱਖ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਹਨਾਂ 11 ਸਿੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਉਹਨਾ ਵਿੱਚੋਂ ਚਾਰ ਇਸ ਸੰਸਾਰ ਵਿੱਚ ਨਹੀਂ ਹਨ ਤੇ ਅਕਾਲ ਚਲਾਣਾ ਕਰ ਚੁੱਕੀਆਂ ਹਨ।

28 ਸਾਲਾਂ ਬਾਅਦ ਰਿਹਾਅ ਹੋਏ ਭਾਈ ਲਾਲ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਨਾਭਾ ਜ਼ੇਲ੍ਹ ਵਿੱਚੋਂ 28 ਸਾਲਾਂ ਬਾਅਦ ਰਿਹਾਅ ਹੋਏ ਭਾਈ ਲਾਲ ਸਿੰਘ ਨੇ 28 ਨੂੰ ਅਗਸਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸੇ ਦੌਰਾਨ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।

ਪੱਛਮੀ ਸੈਕੂਲਰ ਫਲਸਫੇ ਦੀ ਸਿੱਖ ਪੱਖ ਤੋਂ ਪੜਚੋਲ (ਪ੍ਰੋ. ਕੰਵਲਜੀਤ ਸਿੰਘ) | (ਸੰਵਾਦ ਵਲੋਂ ਵਿਚਾਰ-ਚਰਚਾ)

6 ਜੂਨ 2020 ਨੂੰ “ਸੰਵਾਦ” ਵਲੋਂ “ਅਗਾਂਹ ਵੱਲ ਨੂੰ ਤੁਰਦਿਆਂ” ਖਰੜਾ ਸੁਝਾਵਾਂ ਲਈ ਸਿੱਖ-ਸੰਗਤਿ ਅੱਗੇ ਪੇਸ਼ ਕੀਤਾ ਗਿਆ ਸੀ ਤਾਂ ਜੋ ਭਵਿੱਖ ਲਈ ਕੋਈ ਪੰਥ ਸੇਵਕਾਂ ਵਾਸਤੇ ਸਾਂਝੀ ਰਣਨੀਤੀ ਅਤੇ ਪੈਂਤੜਾ ਘੜਿਆ ਜਾ ਸਕੇ।

ਸ਼੍ਰੋ.ਗੁ.ਪ੍ਰ.ਕ. ਨੇ ਮੁਲਾਜਮਾਂ ਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ; ਕਈ ਸਵਾਲਾਂ ਦੇ ਜਵਾਬ ਬਾਕੀ ਤੇ ਕਈ ਨਵੇਂ ਸਵਾਲ ਉੱਠੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਤਿਆਰ ਕੀਤੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਬੀਤੇ ਦਿਨੀਂ ਸਾਹਮਣੇ ਆਏ ਜਾਂਚ ਲੇਖੇ ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ. ਦੀ ਅੰਤਿ੍ਰੰਗ ਕਮੇਟੀ ਦੀ ਅੱਜ ਹੋਈ ਇਕੱਤਰਤਾ ਤੋਂ ਬਾਅਦ ਕਈ ਮੌਜੂਦਾ ਤੇ ਸਾਬਕਾ ਮੁਲਾਜਮਾਂ ਤੇ ਅਧਿਕਾਰੀਆਂ ਵਿਰੁੱਧ ਵੱਖ-ਵੱਖ ਪੱਧਰ ਦੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ।

ਪਾਣੀ ਵੀ, ਪਾਣੀ-ਪਾਣੀ (ਲੇਖਕ – ਡਾ. ਸੇਵਕ ਸਿੰਘ)

ਕੁਦਰਤ ਦਾ ਖੇਲ ਬਹੁਤ ਬਚਿੱਤਰ ਹੈ ਬੰਦਾ ਜਿਉਂ ਜਿਉਂ ਅੰਤ ਪਾਉਣ ਲਈ ਜ਼ੋਰ ਲਾ ਰਿਹਾ ਹੈ ਤਿਉਂ ਤਿਉਂ ਉਸਨੂੰ ਆਪਣਾ ਆਪ ਹੋਰ ਛੋਟਾ ਲੱਗ ਰਿਹਾ ਹੈ। ਸੌ-ਡੇਢ ਸੌ ਸਾਲ ਪਹਿਲਾਂ ਬੰਦੇ ਨੂੰ ਲੱਗਦਾ ਸੀ ਕਿ ਸਾਇੰਸ ਨੇ ਕੁਝ ਚਿਰ ਵਿਚ ਸਾਰੀ ਕੁਦਰਤ ਦਾ ਭੇਤ ਹੀ ਨਹੀਂ ਪਾ ਲੈਣਾ ਸਗੋਂ ਉਸਨੂੰ ਵੱਸ ਵਿਚ ਵੀ ਕਰ ਲੈਣਾ ਹੈ ਪਰ ਹੁਣ ਵੱਸ ਕਰਨ ਲਈ ਕੀਤੇ ਕੰਮਾਂ ਦੀ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ।

ਰਾਜਸਥਾਨ ਅਦਾਲਤ ਨੇ ਜਗਮੋਹਨ ਸਿੰਘ ਨੂੰ ਯੁਆਪਾ ਤਹਿਤ 8 ਉਮਰ ਕੈਦਾਂ ਸੁਣਾਈਆਂ

ਲੰਘੇ ਦਿਨ ਰਾਜਸਥਾਨ ਦੀ ਇੱਕ ਅਦਾਲਤ ਵੱਲੋਂ ਬੰਦੀ ਸਿੰਘ ਜਗਮੋਹਨ ਸਿੰਘ ਅਤੇ ਦੋ ਹੋਰਾਂ ਨੂੰ ਯੁਆਪਾ ਕਾਨੂੰਨ ਤਹਿਤ ਚੱਲੇ ਇੱਕ ਮੁਕੱਦਮੇ ਵਿੱਚ ਅੱਠ ਉਮਰ ਕੈਦਾਂ ਦੀ ਸਜ਼ਾ ਸੁਣਾਈ ਗਈ ਹੈ।

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ 27 ਅਗਸਤ ਨੂੰ

ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ 27 ਅਗਸਤ ਨੂੰ ਬੁਲਾਈ ਗਈ ਹੈ।   ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ...

ਬੰਦੀ ਸਿੰਘ ਭਾਈ ਲਾਲ ਸਿੰਘ ਅਕਾਲਗੜ੍ਹ ਨੂੰ 28 ਸਾਲ ਬਾਅਦ ਪੱਕੀ ਰਿਹਾਈ ਮਿਲੀ

ਸਿੱਖ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਅੱਜ ਮੈਕਸੀਮਮ ਸਕਿਓਟਰੀ ਜੇਲ੍ਹ, ਨਾਭਾ ਵਿਚੋਂ ਪੱਕੇ ਤੌਰ ਉੱਤੇ ਰਿਹਾਈ ਹੋ ਗਈ। ਭਾਈ ਲਾਲ ਸਿੰਘ ਲੰਘੇ 28 ਵਰਿ੍ਹਆਂ ਤੋਂ ਇੰਡੀਆ ਦੀ ਕੈਦ ਵਿੱਚ ਸਨ ਤੇ ਬੀਤੇ ਲੰਮੇ ਸਮੇਂ ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ।

Next Page »